ਕਰਮਜੀਤ ਅਨਮੋਲ ਦੀ ਆਵਾਜ਼ ''ਚ ਸੁਣੋ ''ਮਰ ਗਏ ਓਏ ਲੋਕੋ'' ਫਿਲਮ ਦੇ ''ਮਿੱਠੜੇ ਬੋਲ'' (ਵੀਡੀਓ)

8/21/2018 6:09:16 PM

ਜਲੰਧਰ (ਬਿਊਰੋ)— 'ਮਰ ਗਏ ਓਏ ਲੋਕੋ' ਫਿਲਮ ਦਾ ਨਵਾਂ ਗੀਤ 'ਮਿੱਠੜੇ ਬੋਲ' ਰਿਲੀਜ਼ ਹੋਇਆ ਹੈ। ਗੀਤ ਨੂੰ ਬੇਹੱਦ ਖੂਬਸੂਰਤੀ ਨਾਲ ਪੰਜਾਬੀ ਅਭਿਨੇਤਾ ਤੇ ਗਾਇਕ ਕਰਮਜੀਤ ਅਨਮੋਲ ਨੇ ਗਾਇਆ ਹੈ। ਗੀਤ ਨੂੰ ਕੁਲਦੀਪ ਕੰਡਿਆਰਾ ਨੇ ਲਿਖਿਆ ਹੈ ਤੇ ਇਸ ਦਾ ਸੰਗੀਤ ਗੁਰਮੀਤ ਸਿੰਘ ਵਲੋਂ ਤਿਆਰ ਕੀਤਾ ਗਿਆ ਹੈ। ਹੰਬਲ ਮਿਊਜ਼ਿਕ ਦੇ ਬੈਨਰ ਹੇਠ ਗੀਤ ਰਿਲੀਜ਼ ਹੋਇਆ ਹੈ। ਗੀਤ 'ਚ ਗਿੱਪੀ ਗਰੇਵਾਲ ਤੇ ਸਪਨਾ ਪੱਬੀ ਦੀ ਕੈਮਿਸਟਰੀ ਬੇਹੱਦ ਕਿਊਟ ਹੈ, ਉਥੇ ਫਿਲਮ ਦੇ ਟਰੇਲਰ ਤੇ ਬਾਕੀ ਰਿਲੀਜ਼ ਹੋਏ ਗੀਤਾਂ 'ਚ ਵੀ ਦੋਵੇਂ ਖਿੱਚ ਦਾ ਕੇਂਦਰ ਹਨ।

ਦੱਸਣਯੋਗ ਹੈ ਕਿ ਫਿਲਮ 'ਮਰ ਗਏ ਓਏ ਲੋਕੋ' 31 ਅਗਸਤ, 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਨੇ ਕੀਤਾ ਹੈ, ਜਿਸ ਨੂੰ ਲਿਖਿਆ ਤੇ ਪ੍ਰੋਡਿਊਸ ਗਿੱਪੀ ਗਰੇਵਾਲ ਵਲੋਂ ਕੀਤਾ ਗਿਆ ਹੈ। ਗਿੱਪੀ ਤੇ ਸਪਨਾ ਤੋਂ ਇਲਾਵਾ ਫਿਲਮ 'ਚ ਗੁਰਪ੍ਰੀਤ ਘੁੱਗੀ, ਬੀਨੂੰ ਢਿੱਲੋਂ, ਜਸਵਿੰਦਰ ਭੱਲਾ, ਬੀ. ਐੱਨ. ਸ਼ਰਮਾ ਤੇ ਕਰਮਜੀਤ ਅਨਮੋਲ ਮੁੱਖ ਭੂਮਿਕਾ ਨਿਭਾਅ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News