ਅਨਿਲ ਕਪੂਰ ਨੇ ਧੀ ਰਿਆ ਦੇ ਪ੍ਰੇਮੀ ਨਾਲ ਕੀਤੀ ਮੁਲਾਕਾਤ, ਕੀ ਜਲਦ ਵੱਜਣਗੀਆਂ ਸ਼ਹਿਨਾਈਆਂ?

6/19/2018 3:49:13 PM

ਮੁੰਬਈ(ਬਿਊਰੋ)— ਬਾਲੀਵੁੱਡ ਅਜਿਹੀ ਚਰਚਾ ਹੋ ਰਹੀ ਹੈ ਕਿ ਅਨਿਲ ਕਪੂਰ ਦੇ ਘਰ ਇਕ ਵਾਰ ਮੁੜ ਸ਼ਹਿਨਾਈ ਗੁੰਝਣ ਵਾਲੀ ਹੈ। ਹਾਲ ਹੀ 'ਚ ਅਨਿਲ ਕਪੂਰ ਨੇ ਛੋਟੀ ਬੇਟੀ ਰਿਆ ਕਪੂਰ ਦੇ ਕਥਿਤ ਬੁਆਏਫ੍ਰੈਂਡ ਨਾਲ ਮੁਲਾਕਾਤ ਕੀਤੀ। ਦੋਵਾਂ ਨੂੰ ਮੁੰਬਈ ਦੇ ਇਕ ਹੋਟਲ ਦੇ ਬਾਹਰ ਦੇਖਿਆ ਗਿਆ। ਜਦੋਂ ਤੋਂ ਇਸ ਮੁਲਾਕਾਤ ਦੀਆਂ ਤਸਵੀਰਾਂ ਸਾਹਮਣੇ ਆਈ ਹਨ, ਰਿਆ ਕਪੂਰ ਦੇ ਵਿਆਹ ਦੀਆਂ ਖਬਰਾਂ ਨੂੰ ਹੋਰ ਵੀ ਹਵਾ ਮਿਲ ਗਈ ਹੈ।
PunjabKesari
ਫਿਲਮ 'ਰੇਸ 3' ਦੀ ਸਫਲਤਾ ਨੂੰ ਸੈਲੀਬ੍ਰੇਟ ਕਰਨ ਅਨਿਲ ਕਪੂਰ ਆਪਣੇ ਪਰਿਵਾਰ ਨੂੰ ਡਿਨਰ 'ਤੇ ਲੈ ਕੇ ਗਏ। ਸੁਨੀਤਾ ਤੇ ਬੇਟੀ ਰਿਆ ਨਾਲ ਉਹ ਬਾਂਦਰਾ ਸਥਿਤ ਇਕ ਹੋਟਲ 'ਚ ਪਹੁੰਚੇ। ਇਥੇ ਉਨ੍ਹਾਂ ਨਾਲ ਫਿਲਮ ਡਾਇਰੈਕਟਰ ਕਰਨ ਬੁਲਾਨੀ ਵੀ ਮੌਜ਼ੂਦ ਸਨ।
PunjabKesari
ਕਿਹਾ ਜਾ ਰਿਹਾ ਹੈ ਕਿ ਰਿਆ ਤੇ ਕਰਨ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਪਰਿਵਾਰਿਕ ਡਿਨਰ 'ਚ ਰਿਆ ਦੇ ਪ੍ਰੇਮੀ ਨੂੰ ਬੁਲਾਉਣਾ ਵੱਡੀ ਗੱਲ ਹੈ। ਤਸਵੀਰਾਂ ਤੋਂ ਸਾਫ ਜ਼ਾਹਿਰ ਹੋ ਰਿਹਾ ਹੈ ਕਿ ਅਨਿਲ ਕਪੂਰ ਤੇ ਕਰਨ ਇਕ-ਦੂਜੇ ਨਾਲ ਸਹਿਜ ਹਨ। ਇੰਨਾਂ ਹੀ ਨਹੀਂ ਜੇਕਰ ਕਰਨ ਬੁਲਾਨੀ ਦੇ ਸੋਸ਼ਲ ਮੀਡੀਆ 'ਤੇ ਧਿਆਨ ਦਿੱਤੇ ਜਾਵੇ ਤਾਂ ਕਈ ਮੌਕਿਆਂ 'ਤੇ ਕਰਨ ਨੇ ਅਨਿਲ ਕਪੂਰ ਨੂੰ ਆਪਣਾ ਮੇਂਟਰ ਮਾਰਗਦਰਸ਼ਕ ਦੱਸਿਆ ਹੈ।
PunjabKesari
ਕੌਣ ਹੈ ਕਰਨ ਬੁਲਾਨੀ?
ਕਰਨ ਬੁਲਾਨੀ ਫਿਲਮ ਨਿਰਦੇਸ਼ਕ ਹੈ। ਉਨ੍ਹਾਂ ਨੇ ਫਿਲਮ 'ਆਇਸ਼ਾ' ਤੇ 'ਵੇਕ ਅੱਪ ਸਿਡ' 'ਚ ਬਤੌਰ ਅਸਿਸਟੇਂਟ ਡਾਇਰੈਕਟਰ ਕੰਮ ਕੀਤਾ ਹੈ। ਸ਼ਾਰਟ ਫਿਲਮ 'ਦਿ ਆਡੀਸ਼ਨ' ਨੂੰ ਵੀ ਕਰਨ ਡਾਇਰੈਕਟ ਕਰ ਚੁੱਕੇ ਹਨ। ਇੰਨਾਂ ਹੀ ਨਹੀਂ ਉਹ ਕਈ ਟੀ. ਵੀ. ਸ਼ੋਅਜ਼ ਦੀ ਪ੍ਰਮੋਸ਼ਨ ਟੀਮ ਦਾ ਹਿੱਸਾ ਰਿਹਾ ਹੈ। 
PunjabKesari
ਸੋਨਮ ਦੇ ਵਿਆਹ 'ਚ ਹੋਇਆ ਸੀ ਖੁਲਾਸਾ
ਸੋਨਮ ਕਪੂਰ ਦੇ ਵਿਆਹ ਦੌਰਾਨ ਹੀ ਕਰਨ ਤੇ ਰਿਆ ਕਪੂਰ ਨੇ ਆਪਣੇ ਰਿਸ਼ਤੇ ਨੂੰ ਪੂਰੀ ਦੁਨੀਆ ਸਾਹਮਣੇ ਕਬੂਲਿਆ। ਕਰਨ ਨੇ ਰਿਆ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਸੀ, ਜਿਸ 'ਚ ਉਹ ਡਾਂਸ ਕਰਦੀ ਨਜ਼ਰ ਆ ਰਹੀ ਹੈ। ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, ''ਮਾਏ ਗਰਲ''।

 

A post shared by SonamAnand (@sonamanand.dp) on

ਇਸ ਤੋਂ ਠੀਕ ਪਹਿਲਾਂ ਫੈਸ਼ਨ ਡਿਜ਼ਾਈਨਰ ਜੋੜੀ ਸੰਦੀਪ ਖੋਲਸਾ ਤੇ ਅਬੂ ਜਾਨੀ ਦੀ ਭਤੀਜੀ ਦੇ ਵਿਆਹ 'ਚ ਵੀ ਦੋਵਾਂ ਨੂੰ ਇਕੱਠੇ ਦੇਖਿਆ ਗਿਆ ਸੀ। ਇੰਨ੍ਹਾਂ ਹੀ ਨਹੀਂ ਕਰਨ ਬੂਲਾਨੀ ਅਨਿਲ ਕਪੂਰ ਦੇ ਭਤੀਜੇ ਮੋਹਿਤ ਮਾਰਵਾਹ ਦੇ ਵਿਆਹ 'ਚ ਸ਼ਾਮਲ ਹੋਏ ਸਨ। ਇਸ ਤੋਂ ਇਲਾਵਾ ਉਹ ਲੰਡਨ 'ਚ ਸੁਨੀਤਾ ਕਪੂਰ ਦੇ ਜਨਮਦਿਨ ਦੇ ਜਸ਼ਨ 'ਚ ਵੀ ਮੌਜ਼ੂਦ ਸਨ।

 

A post shared by Manav Manglani (@manav.manglani) on

 

 

A post shared by Manav Manglani (@manav.manglani) on

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News