ਫੀਫਾ : ਸਾਊਦੀ ਅਰਬ ਦੀ ਟੀਮ ਨੂੰ ਲੈ ਕੇ ਜਾ ਰਹੇ ਜਹਾਜ਼ 'ਚ ਲੱਗੀ ਅੱਗ, ਸਾਰੇ ਖਿਡਾਰੀ ਸੁਰੱਖਿਅਤ

06/19/2018 3:39:47 PM

ਮਾਸਕੋ : ਫੀਫਾ ਵਿਸ਼ਵ ਕੱਪ 2018 ਦੀ ਟੀਮ ਸਾਊਦੀ ਅਰਬ ਨੂੰ ਲੈ ਜਾ ਰਹੇ ਹਵਾਈ ਜਹਾਜ਼ 'ਚ ਅਚਾਨਕ ਅੱਗ ਲੱਗ ਗਈ। ਇਕ ਪੰਛੀ ਜਹਾਜ਼ ਦੇ ਇੰਜਨ ਨਾਲ ਟਕਰਾ ਗਿਆ ਜਿਸ ਕਾਰਨ ਇਹ ਹਾਦਸਾ ਹੋਇਆ। ਜਹਾਜ਼ ਦੇ ਇੰਜਨ 'ਚੋਂ ਅੱਗ ਦੀਆਂ ਲਪਟਾਂ ਦੇਖੀਅਾਂ ਗਈਅਾਂ ਜਦੋਂ ਰੂਸੀ ਏਅਰਲਾਈਨ, ਏਅਰਬਸ ਸ਼ਹਿਰ ਦੇ ਹਵਾਈ ਅੱਡੇ 'ਤੇ ਸੁਰੱਖਿਅਤ ਲੈਂਡਿੰਗ ਕਰਨ ਤੋਂ ਪਹਿਲਾਂ ਰੋਸਟਵ ਜਾ ਰਿਹਾ ਸੀ। ਹਵਾਈ ਜਹਾਜ਼ 'ਚ ਉਸ ਸਮੇਂ ਅੱਗ ਲੱਗੀ ਜਦੋਂ ਬੁੱਧਵਾਰ ਨੂੰ ਵਿਸ਼ਵ ਕੱਪ ਦੇ ਮੈਚ 'ਚ ਹਿੱਸਾ ਲੈਣ ਜਾ ਰਹੀ ਸੀ। ਵਿਸ਼ਵ ਕੱਪ ਦੇ ਪਹਿਲੇ ਹੀ ਮੈਚ 'ਚ ਸਾਊਦੀ ਦੀ ਟੀਮ ਨੂੰ ਮੇਜ਼ਬਾਨ ਰੂਸ ਦੇ ਹਥੋਂ 5-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਹ ਟੀਮ ਆਪਣੇ ਦੂਜੇ ਗਰੁਪ ਦੇ ਮੈਚ ਦੀ ਤਿਆਰੀ ਦੇ ਲਈ ਰੋਸਟਵ ਜਾ ਰਹੀ ਸੀ ਤਦ ਇਹ ਹਾਦਸਾ ਹੋਇਆ।
 

ਫੁੱਟਬਾਲ ਐਸੋਸਿਏਸ਼ਨ ਨੇ ਆਪਣੇ ਬਿਆਨ 'ਚ ਕਿਹਾ ਕਿ ਸਾਊਦੀ ਫੁੱਟਬਾਲ ਫੈਡਰੇਸ਼ਨ ਨੇ ਇੰਜਨ 'ਚ ਤਕਨੀਕੀ ਗੜਬੜੀ ਦੇ ਬਾਅਦ ਰਾਸ਼ਟਰੀ ਟੀਮ ਦੇ ਮਿਸ਼ਨ ਦੇ ਸਾਰੇ ਮੈਂਬਰਾਂ ਦੀ ਸੁਰੱਖਿਆ ਦੇ ਬਾਰੇ ਸ਼ੁਭਕਾਮਨਾਵਾਂ ਦਿੱਤੀਆਂ। ਜਹਾਜ਼ ਰੋਸਟਵ ਦੇ ਡਾਨ ਏਅਰਪੋਰਟ 'ਤੇ ਕੁਝ ਮਿੰਟ ਹੀ ਲੈਂਡ ਹੋਇਆ ਅਤੇ ਜਹਾਜ਼ ਦੇ ਕਰਮਚਾਰੀ ਸੁਰੱਖਿਅਤ ਆਪਣੀ ਰਿਹਾਇਸ਼ ਵਲ ਵਧ ਗਏ। ਇਸ ਘਟਨਾ 'ਚ ਕੋਈ ਵੀ ਘਾਇਲ ਨਹੀਂ ਹੋਇਆ।
Game feed photo
ਰੂਸੀ ਏਅਰਲਾਈਨ ਦੇ ਇਕ ਬਿਆਨ 'ਚ ਕਿਹਾ ਗਿਆ ਕਿ ਸ਼ੁਰੂਆਤੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਇਕ ਪੰਛੀ ਦੇ ਇੰਜਣ ਨਾਲ ਟਕਰਾਉਣ ਦੇ ਇਹ ਹਾਦਸਾ ਹੋਇਆ ਹੈ।
PunjabKesari


Related News