ਸਿੰਗਲ ਕੈਮਰਾ ਸੈੱਟਅਪ ਨਾਲ ਲਾਂਚ ਹੋਵੇਗਾ ਗੂਗਲ Pixel 3 XL !

06/19/2018 2:06:46 PM

ਜਲੰਧਰ— ਗੂਗਲ ਨੇ ਪਿਕਸਲ 3 ਐਕਸ.ਐੱਲ. ਸਮਾਰਟਫੋਨ ਦਾ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ। ਹੁਣ ਇੰਟਰਨੈੱਟ 'ਤੇ ਇਕ ਲੀਕ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਸਮਾਰਟਫੋਨ ਦਾ ਬੈਕ ਸਿੰਗਲ ਕੈਮਰਾ ਸੈੱਟਅਪ ਦੇ ਨਾਲ ਆ ਸਕਦਾ ਹੈ। @UniverseIce ਦੇ ਨਾਂ ਤੋਂ ਇਕ ਲੀਕਰ ਨੇ ਮਾਈਕ੍ਰੋ ਬਲਾਗਿੰਗ ਪਲੇਟਫਾਰਮ 'ਤੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਲੀਕਸਟਰ ਨੇ ਸਮਾਰਟਫੋਨ ਦਾ ਇਕ ਪ੍ਰੋਟੈਕਟਿਵ ਕੇਸ ਵੀ ਪੋਸ ਕੀਤਾ ਹੈ, ਜਿਸ ਦੇ ਬੈਕ 'ਤੇ ਸਿੰਗਲ ਕੈਮਰਾ ਸੈੱਟਅਪ ਦਿਖਾਈ ਦੇ ਰਿਹਾ ਹੈ। 
ਸਮਾਰਟਫੋਨ ਇੰਡਸਟਰੀ 'ਚ ਅੱਜਕਲ ਡਿਊਲ ਕੈਮਰਾ ਅਤੇ ਟ੍ਰਿਪਲ ਕੈਮਰਾ ਸੈੱਟਅਪ ਦਾ ਟ੍ਰੈਂਡ ਚੱਲ ਰਿਹਾ ਹੈ ਪਰ ਅਜਿਹੀਆਂ ਖਬਰਾਂ ਹਨ ਕਿ ਗੂਗਲ ਇਸ ਸਾਲ ਵੀ ਇਸ ਟ੍ਰੈਂਡ ਤੋਂ ਦੂਰੀ ਬਣਾ ਕੇ ਰੱਖ ਸਕਦੀ ਹੈ। ਇਸ ਤੋਂ ਪਹਿਲਾਂ ਗੂਗਲ ਪਿਕਸਲ 2 ਅਤੇ ਪਿਕਸਲ 2 ਐਕਸ.ਐੱਲ. ਦੇ ਲਾਂਚ 'ਤੇ ਵੀ ਕਾਫੀ ਵਿਸ਼ਲੇਸ਼ਕਾਂ ਨੇ ਗੂਗਲ ਦੀ ਡਿਊਲ ਕੈਮਰਾ ਨਾ ਦੇਣ 'ਤੇ ਆਲੋਚਨਾ ਕੀਤੀ ਸੀ। ਉਥੇ ਹੀ ਗੂਗਲ ਦੀਆਂ ਵਿਰੋਧੀ ਕੰਪਨੀਆਂ ਸੈਮਸੰਗ, ਐਪਲ ਅਤੇ ਵਨਪਲੱਸ ਵੀ ਇਸ ਟ੍ਰੈਂਡ ਨੂੰ ਆਪਣਏ ਸਮਾਰਟਫੋਨ 'ਚ ਫਾਅਲੋ ਕਰ ਚੁੱਕੀ ਹੈ। 

ਹਾਲਾਂਕਿ ਗੂਗਲ ਆਪਣੇ ਆਉਣ ਵਾਲੇ ਸਮਾਰਟਫੋਨ ਦੇ ਕੈਮਰੇ ਨੂੰ ਏ.ਆਈ. ਸਪੋਰਟ ਦੇ ਸਕਦੀ ਹੈ। ਬਾਕੀ ਸਮਾਰਟਫੋਨ ਕੰਪਨੀਆਂ ਐਪਲ ਅਤੇ ਸੈਮਸੰਗ ਆਪਣੇ ਜ਼ਿਆਦਾਤਰ ਵੇਰੀਐਂਟ 'ਚ ਡਿਊਲ ਕੈਮਰਾ ਸੈੱਟਅਪ ਦਾ ਫੀਚਰ ਕਾਫੀ ਪਹਿਲਾਂ ਹੀ ਦੇ ਚੁੱਕੀ ਹੈ। ਲੀਕ ਰੈਂਡਰ ਤੋਂ ਪਤਾ ਚੱਲਦਾ ਹੈ ਕਿ ਗੂਗਲ ਦੇ ਆਉਣ ਵਾਲੇ ਸਮਾਰਟਫੋਨ 'ਚ ਨੌਚ ਸਕਰੀਨ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇਸ ਦੇ ਬਾਟਮ 'ਤੇ ਛੋਟਾ ਲੋਗੋ ਵੀ ਹੋਵੇਗਾ। ਇਸ ਤੋਂ ਇਲਾਵਾ ਫੋਨ ਦੇ ਬੈਕ 'ਤੇ ਫਿੰਗਰਪ੍ਰਿੰਟ ਸੈਂਸਰ ਹੋਵੇਗਾ, ਜਿਵੇਂ ਕਿ ਗੂਗਲ ਪਿਕਸਲ 2 ਅਤੇ ਪਿਕਸਲ 2 ਐਕਸ.ਐੱਲ. 'ਚ ਸੀ।


Related News