ਸਟਾਫ਼ ਦੀ ਭਾਰੀ ਘਾਟ ਨਾਲ ਜੂਝ ਰਹੀ ਹੈ ਜ਼ਿਲਾ ਸਿੱਖਿਆ ਤੇ ਸਿਖਲਾਈ ਸੰਸਥਾ ਬਰਕੰਦੀ

06/20/2018 7:33:22 AM

ਸ੍ਰੀ ਮੁਕਤਸਰ ਸਾਹਿਬ, (ਪਵਨ ਤਨੇਜਾ/ ਸੁਖਪਾਲ ਢਿੱਲੋਂ)—ਭਾਵੇਂ ਸੂਬਾ ਸਰਕਾਰ ਵਲੋਂ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਰਾਜ ਭਰ ਵਿਚ ਚੱਲ ਰਹੀਆਂ ਸਿੱਖਿਆ ਸੰਸਥਾਵਾਂ ਸਟਾਫ਼ ਦੀ ਭਾਰੀ ਕਮੀ ਨਾਲ ਜੂਝ ਰਹੀਆਂ ਹਨ, ਜਿਸ ਪ੍ਰਤੱਖ ਉਦਾਹਰਨ ਜ਼ਿਲੇ ਦੇ ਪਿੰਡ ਬਰਕੰਦੀ ਵਿਖੇ ਚੱਲ ਰਹੀ ਜ਼ਿਲਾ ਸਿੱਖਿਆ ਤੇ ਸਿਖਲਾਈ ਸੰਸਥਾ ਤੋਂ ਮਿਲਦੀ ਹੈ, ਜਿੱਥੇ ਪਿੰ੍ਰਸੀਪਲ ਤੋਂ ਇਲਾਵਾ ਲੈਕਚਰਾਰਾਂ ਦੀ ਭਾਰੀ ਘਾਟ ਖੜਕ ਰਹੀ ਹੈ। ਵਿਦਿਆਰਥੀ ਦੀਪਕ ਕਾਲੜਾ ਨੇ ਦੱਸਿਆ ਕਿ ਇਕ ਤਾਂ ਇਥੇ ਪ੍ਰਿੰਸੀਪਲ ਨਹੀਂ ਹੈ ਅਤੇ ਦੂਜਾ ਅੱਧੇ ਲੈਕਚਰਾਰ ਵੀ ਨਹੀਂ ਹਨ। ਜਿਸ ਕਰਕੇ ਇਥੇ ਈ. ਟੀ. ਟੀ ਕਰ ਰਹੇ ਸਿੱਖਿਆਰਥੀ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਤਾਂ ਕਰਨਾ ਹੀ ਪੈ ਰਹੇ ਹੈ ਬਲਕਿ ਇਸ ਦੇ ਚਲਦਿਆਂ ਉਨ੍ਹਾਂ ਦੀ ਪੜ੍ਹਾਈ ਦਾ ਵੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕਲਰਕ ਦੀ ਘਾਟ ਕਾਰਨ ਸਾਰਾ ਬੋਝ ਲੈਕਚਰਾਰਾਂ ਤੇ ਹੈ ਅਤੇ ਉਨ੍ਹਾਂ ਨੂੰ ਹੀ ਕਲਰਕਾਂ ਦਾ ਕੰਮ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਦੇ ਭਵਿੱਖ ਨੂੰ ਦੇਖਦੇ ਹੋਏ ਜਲਦੀ ਤੋਂ ਜਲਦੀ ਇਥੋਂ ਦੇ ਸਾਰੇ ਸਟਾਫ਼ ਨੂੰ ਪੂਰਾ ਕੀਤਾ ਜਾਵੇ ਤਾਂ ਜੋ ਵਿਦਿਆਰਥੀਆਂ ਦੀ ਪੜਾਈ ਦਾ ਨੁਕਸਾਨ ਨਾ ਹੋਵੇ।


Related News