ਸ਼ਾਮਚੁਰਾਸੀ ਪਸ਼ੂ ਹਸਪਤਾਲ 'ਚ ਸਾਫ ਸਫਾਈ ਦਾ ਬੁਰਾ ਹਾਲ

06/19/2018 1:26:41 PM

ਸ਼ਾਮਚੁਰਾਸੀ (ਚੁੰਬਰ)— ਸਵੱਛ ਭਾਰਤ ਦੀ ਮੁਹਿੰਮ 'ਤੇ ਸਵਾਲੀਆ ਚਿੰਨ੍ਹ ਉਸ ਸਮੇਂ ਲੱਗ ਜਾਂਦਾ ਹੈ ਜਦੋਂ ਸਰਕਾਰੀ ਅਦਾਰਿਆਂ 'ਚ ਸਫਾਈ ਦਾ ਬੁਰਾ ਹਾਲ ਦੇਖਣ ਨੂੰ ਮਿਲਦਾ ਹੈ। ਸ਼ਾਮਚੁਰਾਸੀ ਬੋਹੜ ਵਾਲਾ ਚੌਂਕ ਟੈਂਪੂ ਅੱਡਾ 'ਚ ਸਥਿਤ ਪਸ਼ੂ ਹਸਪਤਾਲ ਵਿਚ ਸਾਫ ਸਫਾਈ ਦਾ ਐਨਾ ਬੁਰਾ ਹਾਲ ਹੈ ਕਿ ਇਸ ਦੇ ਬਾਹਰਲੇ ਪਾਸੇ ਹਸਪਤਾਲ ਦੀ ਬਿਲਡਿੰਗ ਅੰਦਰ ਭੰਗ ਬੂਟੀ ਇਸ ਕਦਰ ਚੜ੍ਹੀ ਹੋਈ ਹੈ ਕਿ ਦੁਜੇ ਪਾਸੇ ਖੜ੍ਹਾ ਵਿਅਕਤੀ ਨਜ਼ਰ ਨਹੀਂ ਆਉਂਦਾ। ਜਿਸ ਨੂੰ ਦੇਖ ਕੇ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਸਾਫ ਸਫਾਈ ਨਾਮ ਦੀ ਕੋਈ ਚੀਜ ਹੀ ਨਹੀਂ ਹੈ। ਇਸ ਭੰਗ ਬੂਟੀ ਤੋਂ ਦਿਨੇ ਹੀ ਭੈਅ ਆਉਂਦਾ ਹੈ। ਇਸ ਤਰ੍ਹਾਂ ਹਸਪਤਾਲ ਦੀ ਬਿਲਡਿੰਗ ਦੀ ਵੀ ਹਾਲਤ ਅਤਿ ਤਰਸਯੋਗ ਹੈ। ਜਦ ਇਸ ਸਬੰਧੀ ਸਬੰਧਤ ਵਿਭਾਗ ਦੇ ਡਾਕਟਰਾਂ ਨਾਲ ਗੱਲ ਕਰਨੀ ਚਾਹੀ ਤਾਂ ਪਤਾ ਲੱਗਾ ਕਿ ਉਨ੍ਹਾਂ ਦੀ ਡਿਊਟੀ ਕਿਸੇ ਹੋਰ ਜਗ੍ਹਾ ਵੀ ਲੱਗੀ ਹੋਈ ਹੈ। ਜੋ ਉਸ ਦਿਨ ਦੂਜੇ ਹਸਪਤਾਲ ਡਿਊਟੀ 'ਤੇ ਗਏ ਹੋਏ ਸਨ। ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਨੇ ਕਿਹਾ ਕਿ ਉਹ ਸਫਾਈ ਮੁਹਿੰਮ ਤਹਿਤ ਹਰ ਪਾਸੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਲੋਕਾਂ ਨੂੰ ਕਹਿ ਚੁੱਕੇ ਹਨ, ਪਰ ਫਿਰ ਵੀ ਕਈ ਥਾਵਾਂ ਤੇ ਅਜੇ ਸਾਫ ਸਫਾਈ ਪੱਖੋਂ ਕਮਜ਼ੋਰੀ ਨਜ਼ਰ ਆ ਰਹੀ ਹੈ, ਜਿਸ ਨੂੰ ਜਲਦੀ ਹੀ ਦੂਰ ਕਰ ਲਿਆ ਜਾਵੇਗਾ।


Related News