ਅਹਿਮ ਖਬਰ, ਕਿਸਾਨ ਜ਼ਰੂਰ ਸੁਣਨ ਇਹ ਸੁਨੇਹਾ (ਵੀਡੀਓ)

06/04/2018 6:43:27 PM

ਨਾਭਾ (ਰਾਹੁਲ ਖੁਰਾਣਾ) : ਦੇਸ਼ ਭਰ 'ਚ ਕਿਸਾਨ ਯੂਨੀਅਨਾਂ ਵਲੋਂ 10 ਦਿਨਾਂ ਦੀ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ ਅਤੇ ਰੋਜ਼ਾਨਾ ਕਿਸਾਨ ਸੜਕਾਂ 'ਤੇ ਦੁੱਧ ਵਹਾ ਕੇ ਤੇ ਸਬਜ਼ੀਆਂ ਸੁੱਟ ਕੇ ਆਪਣਾ ਰੋਹ ਜਤਾ ਰਹੇ ਹਨ ਪਰ ਨਾਭਾ 'ਚ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਜਰਨਲ ਸਕੱਤਰ ਉਂਕਾਰ ਸਿੰਘ ਨੇ ਕਾਬਿਲੇ ਤਾਰੀਫ ਸੁਨੇਹਾ ਆਪਣੇ ਕਿਸਾਨ ਵੀਰਾਂ ਨੂੰ ਦਿੱਤਾ ਹੈ। ਉਂਕਾਰ ਸਿੰਘ ਨੇ ਕਿਸਾਨਾਂ ਨੂੰ ਮੰਡੀਆਂ 'ਚ ਆੜ੍ਹਤੀਆਂ ਤੇ ਹੋਰ ਅਧਿਕਾਰੀਆਂ ਰਾਹੀਂ ਆਪਣੀ ਫਸਲ ਵੇਚਣ ਦੀ ਥਾਂ 'ਤੇ ਖੁਦ ਲੋਕਾਂ ਤਕ ਜਾ ਕੇ ਸਬਜ਼ੀਆਂ ਵੇਚਣ ਦੀ ਅਪੀਲ ਕੀਤੀ ਹੈ। 
ਇਥੇ ਇਹ ਵੀ ਜ਼ਿਕਰੇ ਖਾਸ ਹੈ ਕਿ ਇਸ ਦੌਰਾਨ ਇਕ ਕਿਸਾਨ ਵਲੋਂ ਮੰਡੀਆਂ 'ਚ 30 ਰੁਪਏ ਕਿਲੋ ਵਿਕਣ ਵਾਲੀ ਗੋਭੀ 10 ਰੁਪਏ 'ਚ ਜਦੋਂ ਵੇਚੀ ਗਈ ਤਾਂ ਸ਼ਹਿਰ ਵਾਸੀਆਂ 'ਚ ਖੁਸ਼ੀ ਛਾ ਗਈ। ਹਰ ਕੋਈ ਜ਼ਰੂਰਤ ਤੋਂ ਵੱਧ ਸਬਜ਼ੀ ਲੈ ਕੇ ਜਾਂਦਾ ਵਿਖਾਈ ਦਿੱਤਾ। 
ਕਿਸਾਨ ਯੂਨੀਅਨ ਦੇ ਆਗੂ ਉਂਕਾਰ ਸਿੰਘ ਵਲੋਂ ਕਿਸਾਨਾਂ ਨੂੰ ਆਪਣੀ ਫਸਲ ਆਪ ਵੇਚਣ ਦਾ ਸੁਨੇਹਾ ਦਿਤਾ ਗਿਆ ਜਿਸ ਨਾਲ ਨਾ ਸਿਰਫ ਕਿਸਾਨਾਂ ਨੂੰ ਸਿੱਧਾ ਮੁਨਾਫਾ ਹੋਵੇਗਾ ਸਗੋਂ ਆਮ ਜਨਤਾ ਨੂੰ ਵੀ ਮਹਿੰਗਾਈ ਦੀ ਮਾਰ ਅਤੇ ਵਪਾਰੀਆਂ ਵਲੋਂ ਕੀਤੀ ਜਾ ਰਹੀ ਲੁੱਟ ਤੋਂ ਰਾਹਤ ਮਿਲੇਗੀ।


Related News