ਦੇਖੋ ਬਾਲੀਵੁੱਡ ਦੀਆਂ ਅਜੀਬੋ-ਗਰੀਬ ਜੋੜੀਆਂ, ਕੋਈ ਦਿਖਦਾ ਹੈ ਬੁੱਢਾ ਤਾਂ ਕੋਈ ਕੱਦ 'ਚ ਹੈ ਛੋਟਾ

5/21/2018 5:29:36 PM

ਮੁੰਬਈ (ਬਿਊਰੋ)— ਬਾਲੀਵੁੱਡ 'ਚ ਅਜਿਹੀਆਂ ਕਈ ਜੋੜੀਆਂ ਹਨ, ਜੋ ਦੇਖਣ 'ਚ ਵੀ ਕਾਫੀ ਅਜੀਬ ਲੱਗਦੀਆਂ ਹਨ। ਕਿਸੇ ਅਦਾਕਾਰਾ ਦੇ ਪਤੀ ਦਾ ਕੱਦ ਛੋਟਾ ਹੈ ਤਾਂ ਕੋਈ ਆਪਣੇ ਜੀਵਨ ਸਾਥੀ ਦੇ ਮੁਕਾਬਲੇ ਬਜ਼ੁਰਗ ਦਿਖਾਈ ਦਿੰਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੀਆਂ ਹੀ ਜੋੜੀਆਂ ਬਾਰੇ ਦੱਸਣ ਜਾ ਰਹੇ ਹਾਂ।

PunjabKesari
ਟਿਊਲਿਪ ਜੋਸ਼ੀ-ਵਿਨੋਦ ਨਾਇਰ
ਉਦਾਹਰਨ ਦੇ ਤੌਰ 'ਤੇ ਟਿਊਲਿਪ ਜੋਸ਼ੀ ਨੂੰ ਹੀ ਲੈ ਲਓ। ਟਿਊਲਿਪ ਦੀ ਬਾਲੀਵੁੱਡ 'ਚ ਐਂਟਰੀ ਸਾਲ 2002 'ਚ ਯਸ਼ਰਾਜ ਦੀ ਫਿਲਮ 'ਮੇਰੇ ਯਾਰ ਕੀ ਸ਼ਾਦੀ ਹੈ' ਨਾਲ ਹੋਈ ਸੀ। ਉਸ ਨੇ ਕੈਪਟਨ ਵਿਨੋਦ ਨਾਇਰ ਨਾਲ ਵਿਆਹ ਕੀਤਾ। ਵਿਨੋਦ ਦਾ ਕੱਦ ਟਿਊਲਿਪ ਤੋਂ ਕਾਫੀ ਛੋਟਾ ਹੈ। ਇਸ ਦੇ ਨਾਲ ਹੀ ਦੋਹਾਂ ਦੇ ਲੁਕਸ 'ਚ ਵੀ ਜ਼ਮੀਨ-ਆਸਮਾਨ ਦਾ ਅੰਤਰ ਹੈ। ਇਸ ਤਰੀਕੇ ਨਾਲ ਉਹ ਬਾਲੀਵੁੱਡ ਦੀ ਪੁਰਾਣੀ ਜੋੜੀ ਦਿਖਾਈ ਦਿੰਦੀ ਹੈ।

PunjabKesari
ਜੂਹੀ ਚਾਵਲਾ-ਜੈ ਮਹਿਤਾ
ਬਾਲੀਵੁੱਡ ਅਦਾਕਾਰਾ ਜੂਹੀ ਚਾਵਲਾ ਨੇ 1947 'ਚ ਸਧਾਰਨ-ਜਿਹੀ ਸ਼ਕਲ ਸੂਰਤ ਵਾਲੇ ਇੰਡੀਆ ਦੇ ਨਾਮੀ ਬਿਜ਼ਨੈੱਸਮੈਨ ਜੈ ਮਹਿਤਾ ਨੂੰ ਆਪਣਾ ਲਾਈਫ ਪਾਰਟਨਰ ਬਣਾਇਆ, ਜੋ ਜੂਹੀ ਤੋਂ ਉਮਰ 'ਚ ਕੁਝ ਜ਼ਿਆਦਾ ਹੀ ਵੱਡੇ ਦਿਖਦੇ ਹਨ। ਜੈ ਮਹਿਤਾ ਜੂਹੀ ਨਾਲੋਂ ਸੱਤ ਸਾਲ ਵੱਡੇ ਹਨ।

PunjabKesari
ਫਰਹਾ ਖਾਨ-ਸਿਰੀਸ਼ ਕੁੰਦਰ
ਨਿਰਦੇਸ਼ਕ-ਕੋਰੀਓਗ੍ਰਾਫਰ ਫਰਹਾ ਖਾਨ ਨੇ 2004 'ਚ ਫਿਲਮ ਐਡੀਟਰ ਸ਼ਿਰੀਸ਼ ਕੁੰਦਰ ਨਾਲ ਵਿਆਹ ਕੀਤਾ। ਸ਼ਿਰੀਸ਼ ਫਰਾਹ ਨਾਲੋਂ 8 ਸਾਲ ਛੋਟੇ ਹਨ। ਸ਼ਿਰੀਸ਼ ਨਾਲ ਸਹੀ ਨਜ਼ਰ ਆਉਣ ਲਈ ਫਰਾਹ ਕਈ ਕਿਲੋਂ ਭਾਰ ਘੱਟ ਕਰ ਚੁੱਕੀ ਹੈ। ਇਸ ਦੇ ਬਾਵਜੂਦ ਵੀ ਇਹ ਜੋੜੀ ਅਜੀਬ ਲੱਗਦੀ ਹੈ।

PunjabKesari
ਸ਼੍ਰੀਦੇਵੀ-ਬੋਨੀ ਕਪੂਰ
ਸ਼੍ਰੀਦੇਵੀ ਬਾਲੀਵੁੱਡ ਦੀ ਇਕ ਅਜਿਹੀ ਅਦਾਕਾਰਾ ਸੀ, ਜੋ 52 ਦੀ ਉਮਰ 'ਚ ਵੀ ਜਵਾਨ ਅਤੇ ਖੂਬਸੂਰਤ ਨਜ਼ਰ ਆਉਂਦੀ ਸੀ। 1996 'ਚ ਉਨ੍ਹਾਂ ਨੇ ਪ੍ਰੋਡੀਊਸਰ ਬੋਨੀ ਕਪੂਰ ਨਾਲ ਵਿਆਹ ਕਰਕੇ ਸਾਰਿਆ ਨੂੰ ਹੈਰਾਨ ਕਰ ਦਿੱਤਾ ਸੀ। ਉਮਰ ਵਧਣ ਦੇ ਨਾਲ ਸ਼੍ਰੀਦੇਵੀ ਹੋਰ ਵੀ ਖੂਬਸੂਰਤ ਹੁੰਦੀ ਗਈ ਅਤੇ ਬੋਨੀ ਕਪੂਰ ਉਨ੍ਹਾਂ ਤੋਂ ਕਾਫੀ ਬਜ਼ੁਰਗ ਨਜ਼ਰ ਆਉਂਦੇ ਸਨ। ਇਨ੍ਹਾਂ ਤੋਂ ਇਲਾਵਾ ਬਾਲੀਵੁੱਡ ਦੀਆਂ ਅਜਿਹੀਆਂ ਕਈ ਜੋੜੀਆਂ ਹਨ, ਜਿਨ੍ਹਾਂ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਨਾਲ ਜਾਣੂ ਹੋ ਜਾਓਗੇ।

PunjabKesari

Rani Mukherjee and Aditya Chopra

PunjabKesari

Simone Singh and Fahad

PunjabKesari

Urvashi Sharma and Sachin Joshi

PunjabKesari

Sanjay Dutt and Manayta



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News