ਖ਼ਬਰ ਦਾ ਅਸਰ : ਸੀਵਰੇਜ ਦੀਆਂ ਪਾਈਪਾਂ ਵਿਛਾਉਣ ਦਾ ਕੰਮ ਸ਼ੁਰੂ

04/22/2018 8:07:34 AM

ਜੈਤੋ  (ਜਿੰਦਲ) - ਰੇਲਵੇ ਲਾਈਨੋਂ ਪਾਰ ਸ੍ਰੀ ਮੁਕਤਸਰ ਸਾਹਿਬ ਰੋਡ 'ਤੇ ਕਈ ਬਸਤੀਆਂ ਬਣੀਆਂ ਹੋਈਆਂ ਹਨ। ਇਥੋਂ ਦੇ ਵਾਰਡ ਨੰ. 15, 16 ਅਤੇ 17 ਦੇ ਲੋਕ ਪਿਛਲੇ ਕਾਫ਼ੀ ਸਮੇਂ ਤੋਂ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਸਨ। ਬਹੁਤ ਸਮਾਂ ਪਹਿਲਾਂ ਇਨ੍ਹਾਂ ਵਾਰਡਾਂ 'ਚ ਸੀਵਰੇਜ ਪਾਈਪ ਵਿਛਾਉਣ ਲਈ ਯੋਜਨਾਵਾਂ ਅਤੇ ਟੈਂਡਰ ਦੇ ਸਾਰੇ ਕੰਮ ਪੂਰੇ ਹੋ ਚੁੱਕੇ ਹਨ ਪਰ ਸਰਕਾਰ ਦੇ ਕੰਨ 'ਤੇ ਜੂੰ ਨਾ ਸਰਕਣ ਕਾਰਨ ਇਨ੍ਹਾਂ ਵਾਰਡਾਂ ਦੇ ਨਗਰ ਕੌਂਸਲਰਾਂ ਡਾ. ਬਲਵਿੰਦਰ ਸਿੰਘ, ਵਿੱਕੀ ਕੁਮਾਰ ਅਤੇ ਵੀਨਾ ਦੇਵੀ ਨੇ ਵਾਰਡ ਦੇ ਲੋਕਾਂ ਨੂੰ ਨਾਲ ਲੈ ਕੇ ਮੁਹਿੰਮ ਆਰੰਭ ਕਰ ਦਿੱਤੀ ਸੀ ਅਤੇ ਜੈਤੋ ਦੇ ਐੱਸ. ਡੀ. ਐੱਮ. ਡਾ. ਮਨਦੀਪ ਕੌਰ ਨੂੰ ਮੰਗ-ਪੱਤਰ ਵੀ ਦਿੱਤਾ ਗਿਆ। ਇਸ ਸਬੰਧੀ 'ਜਗ ਬਾਣੀ' ਵਿਚ 13 ਅਪ੍ਰੈਲ ਨੂੰ ਖਬਰ ਛਪ ਗਈ ਸੀ। ਪੰਜ ਦਿਨਾਂ ਬਾਅਦ ਹੀ ਇਨ੍ਹਾਂ ਵਾਰਡਾਂ 'ਚ ਸੀਵਰੇਜ ਲਈ ਪਾਈਪਾਂ ਵਿਛਾਉਣ ਦਾ ਕੰਮ ਆਰੰਭ ਕਰ ਦਿੱਤਾ ਗਿਆ। ਉੱਘੇ ਸਮਾਜ ਸੇਵਕ ਕਰਨ ਸਿੰਘ ਦੀ ਰਹਿਨੁਮਾਈ ਅਤੇ ਮਿਊਂਸੀਪਲ ਕਮਿਸ਼ਨਰਾਂ ਦੀ ਮੌਜੂਦਗੀ ਵਿਚ ਸੀਵਰੇਜ ਲਈ ਪਾਈਪਾਂ ਵਿਛਾਉਣ ਦਾ ਕੰਮ ਆਰੰਭ ਕਰ ਦਿੱਤਾ ਗਿਆ ਹੈ।


Related News