ਡਿਵੀਲਿਅਰਸ ਨੇ ਖੇਡੀ ਧਮਾਕੇਦਾਰ ਪਾਰੀ, ਬਣਾ ਦਿੱਤੇ 3 ਵੱਡੇ ਰਿਕਾਰਡ

04/22/2018 5:24:58 AM

ਚਿੰਨਾਸਵਾਮੀ—ਦਿੱਲੀ ਡੇਅਰਡੇਵਿਲਸ ਖਿਲਾਫ ਆਈ.ਪੀ.ਐੱਲ. ਟੂਰਨਾਮੈਂਟ ਦੇ 19ਵੇਂ ਮੈਚ ਦੌਰਾਨ ਰਾਇਲ ਚੈਲੇਂਜਰਸ ਬੈਂਗਲੁਰੂ ਦੇ ਏ.ਬੀ.ਡਿਵੀਲਿਅਰਸ ਨੇ ਧਮਾਕੇਦਾਰ ਪਾਰੀ ਖੇਡ ਕੇ ਤਿੰਨ ਵੱਡੇ ਰਿਕਾਰਡ ਆਪਣੇ ਨਾਮ ਕਰ ਲਏ ਹਨ। ਡਿਵੀਲਿਅਰਸ ਨੇ 39 ਗੇਂਦਾਂ 'ਤੇ 10 ਚੌਕੇ ਅਤੇ 5 ਛੱਕਿਆਂ ਦੀ ਬਦੌਲਤ ਅਜੇਤੂ 90 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਸ ਦੀ ਬਦੌਲਤ ਬੈਂਗਲੁਰੂ 6 ਵਿਕਟਾਂ ਨਾਲ ਜਿੱਤਣ 'ਚ ਕਾਮਯਾਬ ਹੋ ਗਿਆ।
ਸਕੋਰ ਦਾ ਪਿਛਾ ਕਰਦੇ ਖੇਡੀਆਂ ਵੱਡੀਆਂ ਪਾਰੀਆਂ
ਡਿਵੀਲਿਅਰਸ ਨੇ ਸਕੋਰ ਦਾ ਪਿਛਾ ਕਰਦੇ ਹੋਏ ਆਈ.ਪੀ.ਐੱਲ. ਇਤਿਹਾਸ ਦੀ ਸਭ ਤੋਂ ਵੱਡੀਆਂ ਪਾਰੀਆਂ ਖੇਡੀਆਂ। ਇਸ ਤੋਂ ਪਹਿਲਾਂ ਉਨ੍ਹਾਂ ਨੇ 2014 'ਚ ਸਨਰਾਇਜ਼ਰਸ ਹੈਦਰਾਬਾਦ ਖਿਲਾਫ ਸਕੋਰ ਦਾ ਪਿਛਾ ਕਰਦੇ ਹੋਏ 41 ਗੇਂਦਾਂ 'ਚ ਅਜੇਤੂ 89 ਦੌੜਾਂ ਬਣਾਈਆਂ ਸਨ। ਉੱਥੇ 2016 'ਚ ਗੁਜਰਾਤ ਲਾਇਨਸ ਖਿਲਾਫ 47 ਗੇਂਦਾਂ 'ਚ ਅਜੇਤੂ 79 ਦੌੜਾਂ ਦੀ ਪਾਰੀ ਖੇਡੀ ਸੀ।
8ਵੀਂ ਵਾਰ ਠੋਕਿਆ ਤੇਜ਼ ਅਰਧ ਸੈਂਕੜਾ
'360 ਮਾਸਟਰ' ਡਿਵੀਲਿਅਰਸ ਨੇ 24 ਗੇਂਦਾਂ 'ਚ 50 ਦੌੜਾਂ ਪੂਰੀਆਂ ਕੀਤੀਆਂ। ਇਸ ਦੇ ਨਾਲ ਉਨ੍ਹਾਂ ਨੇ ਆਈ.ਪੀ.ਐੱਲ. 'ਚ 8ਵੀਂ ਵਾਰ 25 ਜਾਂ ਇਸ ਤੋਂ ਘੱਟ ਗੇਂਦਾਂ 'ਚ ਤੇਜ਼ ਅਰਧ ਸੈਂਕੜਾ ਠੋਕਿਆ ਹੈ। ਡਿਵੀਲਿਅਰਸ ਨੇ ਪਹਿਲੇ ਡੇਵਿਡ ਵਾਰਨਰ 11 ਵਾਰ 25 ਜਾਂ ਇਸ ਤੋਂ ਘੱਟ ਗੇਂਦਾਂ 'ਚ ਅਰਧ ਸੈਂਕੜਾ ਬਣਾ ਚੁੱਕੇ ਹਨ। ਉੱਥੇ ਹੀ ਵਿਰੇਂਦਰ ਸਹਿਵਾਗ ਅਤੇ ਕ੍ਰਿਸ ਗੇਲ 6-6 ਅਤੇ ਰੋਬਿਨ ਉਥਪਾ 5 ਵਾਰ 25 ਜਾਂ ਇਸ ਤੋਂ ਘੱਟ ਗੇਂਦਾਂ 'ਚ ਅਰਧ ਸੈਂਕੜਾ ਬਣਾ ਚੁੱਕੇ ਹੈ।
ਦਿੱਲੀ ਖਿਲਾਫ ਵੱਡੀ ਪਾਰੀ
ਡਿਵੀਲਿਅਰਸ ਦੀ ਇਹ ਦਿੱਲੀ ਖਿਲਾਫ ਚਿੰਨਾਸਵਾਮੀ ਸਟੇਡੀਅਮ 'ਚ ਆਈ.ਪੀ.ਐੱਲ. ਇਤਿਹਾਸ ਦੀ ਸਭ ਤੋਂ ਵੱਡੀ ਪਾਰੀ ਰਹੀ। ਇਸ ਤੋਂ ਪਹਿਲਾਂ ਉਨ੍ਹਾਂ ਨੇ 39,33,55 ਅਤੇ 53 ਦੌੜਾਂ ਦੀਆਂ ਪਾਰੀਆਂ ਖੇਡੀਆਂ ਸਨ।


Related News