ਕੈਟਰੀਨਾ ਨਾਲ ਹੁੰਦੀ ਹੈ ਮਨੋਜ ਤਿਵਾੜੀ ਦੀ ਪਤਨੀ ਦੀ ਤੁਲਨਾ

04/22/2018 5:08:26 AM

ਜਲੰਧਰ —  ਭਾਰਤੀ ਕ੍ਰਿਕਟਰਾਂ ਦੀਆਂ ਖੂਬਸੂਰਤ ਪਤਨੀਆਂ ਦਾ ਜ਼ਿਕਰ ਤਾਂ ਤੁਸੀਂ ਅਕਸਰ ਹੀ ਸੁਣਿਆ ਹੋਵੇਗਾ, ਫਿਰ ਗੱਲ ਭਾਵੇਂ ਵਿਰਾਟ ਕੋਹਲੀ-ਅਨੁਸ਼ਕਾ ਸ਼ਰਮਾ ਦੀ ਹੋਵੇ ਜਾਂ ਰੋਹਿਤ ਸ਼ਰਮਾ ਤੇ ਉਸ ਦੀ ਪਤਨੀ ਰਿਤਿਕਾ ਦੀ। ਅਕਸਰ ਇਹ ਜੋੜੇ ਸੁਰਖੀਆਂ ਵਿਚ ਛਾਏ ਹੀ ਰਹਿੰਦੇ ਹਨ ਪਰ ਇਸ ਦੌਰਾਨ ਮਨੋਜ ਤਿਵਾੜੀ ਦੀ ਪਤਨੀ ਸੁਸ਼ਮਿਤਾ ਰਾਏ ਦੀ ਚਰਚਾ ਨਹੀਂ ਹੁੰਦੀ। ਸੁਸ਼ਮਿਤਾ ਵੀ ਕਿਸੇ ਬਾਲੀਵੁੱਡ ਅਭਿਨੇਤਰੀ ਤੋਂ ਘੱਟ ਨਹੀਂ ਹੈ। ਮਨੋਜ ਦੇ ਫੈਨਸ ਉਸ ਦੀ ਪਤਨੀ ਦੀ ਤੁਲਨਾ ਕੈਟਰੀਨਾ ਕੈਫ ਨਾਲ ਕਰਦੇ ਹਨ।
ਮਨੋਜ ਤਿਵਾੜੀ ਤੇ ਸੁਸ਼ਮਿਤਾ ਰਾਏ ਬਚਪਨ ਤੋਂ ਹੀ ਇਕ-ਦੂਜੇ ਨੂੰ ਜਾਣਦੇ ਸਨ। ਬਚਪਨ ਦੀ ਦੋਸਤੀ ਜਵਾਨੀ ਤੱਕ ਆਉਂਦੇ-ਆਉਂਦੇ ਕਦੋਂ ਪਿਆਰ ਵਿਚ ਬਦਲ ਗਈ, ਇਸ ਦਾ ਪਤਾ ਹੀ ਨਹੀਂ ਲੱਗਾ। ਜੁਲਾਈ 2013 ਵਿਚ ਦੋਵੇਂ ਵਿਆਹ ਦੇ ਪਵਿੱਤਰ ਬੰਧਨ 'ਚ ਬੱਝ ਗਏ। ਸੋਸ਼ਲ ਮੀਡੀਆ 'ਤੇ ਬੇਹੱਦ ਐਕਟਿਵ ਨਜ਼ਰ ਆਉਣ ਵਾਲੀ ਸੁਸ਼ਮਿਤਾ ਅਕਸਰ ਆਪਣੀਆਂ ਫੋਟੋਆਂ ਸ਼ੇਅਰ ਕਰਦੀ ਰਹਿੰਦੀ ਹੈ। ਇਨ੍ਹਾਂ ਫੋਟੋਆਂ ਵਿਚ ਉਹ ਮਨੋਜ ਤਿਵਾੜੀ ਦੇ ਨਾਲ ਵੀ ਨਜ਼ਰ ਆਉਂਦੀ ਹੈ। ਸੁਸ਼ਮਿਤਾ ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ ਕਾਰਨ ਖੂਬ ਛਾਈ ਰਹਿੰਦੀ ਹੈ। ਉਸ ਦੇ ਇੰਸਟਾਗ੍ਰਾਮ 'ਤੇ 35 ਹਜ਼ਾਰ ਤੋਂ ਵੀ ਵੱਧ ਫਾਲੋਅਰਸ ਹਨ। ਉਹ ਆਈ. ਪੀ. ਐੱਲ. ਦੌਰਾਨ ਅਕਸਰ ਆਪਣੇ ਪਤੀ ਨੂੰ ਚੀਅਰਸ ਕਰਦੀ ਦਿਖਾਈ ਦਿੰਦੀ ਹੈ।

 


Related News