ਮਾਨਸਿਕ ਬੀਮਾਰੀ ਦੇ ਇਲਾਜ ''ਚ ਮਦਦਗਾਰ ਸਾਬਤ ਹੋ ਸਕਦਾ ਹੈ ਸੰਪੂਰਨ ਆਹਾਰ

03/24/2018 12:03:39 AM

ਲੰਡਨ - ਸ਼ਿਜੋਫ੍ਰੇਨੀਆ ਵਰਗੀ ਮਾਨਸਿਕ ਬੀਮਾਰੀ ਦੀ ਸ਼ੁਰੂਆਤ ਵਿਚ ਭੋਜਨ ਵਿਚ ਮੌਜੂਦ ਕੁਝ ਪੋਸ਼ਕ ਤੱਤਾਂ ਨਾਲ ਇਨ੍ਹਾਂ ਲੱਛਣਾਂ ਨੂੰ ਘੱਟ ਕਰਨ ਵਿਚ ਮਦਦ ਮਿਲ ਸਕਦੀ ਹੈ। ਇਕ ਅਧਿਐਨ ਵਿਚ ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ। ਬ੍ਰਿਟੇਨ ਸਥਿਤ ਯੂਨੀਵਰਸਿਟੀ ਆਫ ਮੈਨਚੈਸਟਰ ਦੇ ਮਾਹਿਰਾਂ ਸਮੇਤ ਕਈ ਖੋਜਕਾਰਾਂ ਨੇ ਇਸ ਗੱਲ ਦੀ ਪੜਤਾਲ ਕੀਤੀ ਕਿ ਕੀ ਮਾਨਸਿਕ ਬੀਮਾਰੀ ਤੋਂ ਪੀੜਤ ਨੌਜਵਾਨਾਂ ਦੇ ਇਲਾਜ ਵਿਚ ਸੰਪੂਰਣ ਪੋਸ਼ਕ ਤੱਤ ਵੱਧ ਅਸਰ ਪਾ ਸਕਦੇ ਹਨ।
ਇਹ ਟੀਮ ਉਨ੍ਹਾਂ 457 ਨੌਜਵਾਨਾਂ ਵਿਚ ਸੰਪੂਰਨ ਆਹਾਰ ਨੂੰ ਲੈ ਕੇ ਕੀਤੇ ਗਏ ਅੱਠ ਪ੍ਰੀਖਣਾਂ ਦੇ ਅੰਕੜੇ ਲੈ ਕੇ ਆਈ ਸੀ, ਜਿਨ੍ਹਾਂ ਨੂੰ ਸ਼ਿਜੋਫ੍ਰੇਨੀਆ ਵਰਗੀਆਂ ਮਾਨਸਿਕ ਬੀਮਾਰੀਆਂ ਦੀ ਸ਼ੁਰੂਆਤ ਹੋਈ ਸੀ। ਖੋਜਕਾਰਾਂ ਨੇ ਇਹ ਪਾਇਆ ਕਿ ਮਾਪਦੰਡ ਇਲਾਜ ਦੇ ਨਾਲ ਇਸਤੇਮਾਲ ਕੀਤੇ ਜਾਣ ਵਾਲੇ ਕੁਝ ਨਿਸ਼ਚਿਤ ਸੰਪੂਰਨ ਪੋਸ਼ਕ ਆਹਾਰ ਦਾ ਸੇਵਨ ਕਰਨ ਨਾਲ ਮਾਪਦੰਡ ਇਲਾਜ ਦੀ ਤੁਲਨਾ ਵਿਚ ਮਾਨਸਿਕ ਬੀਮਾਰੀਆਂ ਤੋਂ ਪੀੜਤ ਨੌਜਵਾਨਾਂ ਦੀ ਮਾਨਸਿਕ ਸਿਹਤ ਵਿਚ ਕਿਤੇ ਵੱਧ ਸੁਧਾਰ ਹੋ ਸਕਦਾ ਹੈ।

 


Related News