2.2 ਲੱਖ ਰੁਪਏ ਸਸਤੀ ਹੋਈ ਸੁਜ਼ੂਕੀ ਦੀ ਇਹ ਦਮਦਾਰ ਬਾਈਕ

03/23/2018 3:49:27 PM

ਜਲੰਧਰ- ਜੇਕਰ ਤੁਸੀਂ ਸੁਜ਼ੂਕੀ ਦੀ ਨਵੀਂ ਬਾਈਕ ਖਰੀਦਣ ਵਾਲੇ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਖਾਸ ਹੈ। Suzuki GSX-R1000R ਦੀ ਕੀਮਤ 'ਚ 2.2 ਲੱਖ ਰੁਪਏ ਦੀ ਕਟੌਤੀ ਕੀਤੀ ਗਈ ਹੈ। ਪਹਿਲਾਂ ਇਸ ਬਾਈਕ ਦੀ ਕੀਮਤ 22 ਲੱਖ ਰੁਪਏ ਸੀ। ਦੱਸਿਆ ਜਾ ਰਿਹਾ ਹੈ ਕਿ ਕੰਪਨੀ ਦੁਆਰਾ ਕੀਤੀ ਗਈ ਇਸ ਕਟੌਤੀ ਦਾ ਕਾਰਨ ਭਾਰਤ ਸਰਕਾਰ ਦੁਆਰਾ ਸੀ.ਬੀ.ਯੂ. ਮੋਟਰਸਾਈਕਲ 'ਤੇ ਲਗਾਈ ਜਾਣ ਵਾਲੀ ਐਕਸਾਈਜ਼ ਡਿਊਟੀ 'ਚ ਕਟੌਤੀ ਕਰਨਾ ਹੈ। ਸਰਕਾਰ ਨੇ ਸੀ.ਬੀ.ਯੂ. ਮੋਟਰਸਾਈਕਲ 'ਤੇ ਲੱਗਣ ਵਾਲੀ ਐਕਸਾਈਜ਼ ਡਿਊਟੀ ਨੂੰ 75 ਫੀਸਦੀ ਤੋਂ ਘੱਟ ਕਰਕੇ 50 ਫੀਸਦੀ ਕਰ ਦਿੱਤਾ ਹੈ। 

ਇੰਜਣ
Suzuki GSX-R1000R 'ਚ 998 ਸੀਸੀ, 4-ਸਿਲੰਡਰ ਇੰਜਣ ਲੱਗਾ ਹੈ ਜਿਸ ਨੂੰ 6-ਸਪੀਡ ਟ੍ਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ। ਇਹ ਇੰਜਣ 202 ਬੀ.ਐੱਚ.ਪੀ. ਦੀ ਪਾਵਰ ਅਤੇ 118 ਐੱਨ.ਐੱਮ. ਦਾ ਟਾਰਕ ਦਿੰਦਾ ਹੈ। 

ਬਾਈ-ਡਾਇਰੈਕਸ਼ਨਲ ਕੁਇੱਕਸ਼ਿਫਟਰਜ਼
ਕੰਪਨੀ ਨੇ ਇੰਜਣ ਦੇ ਨਾਲ ਬਾਈ-ਡਾਇਰੈਕਸ਼ਨਲ ਕੁਇੱਕਸ਼ਿਫਟਰਜ਼ ਵੀ ਲਗਾਇਆ ਗਿਆ ਹੈ ਜਿਸ ਦੀ ਮਦਦ ਨਾਲ ਬਿਨਾਂ ਕਲੱਚ ਦਬਾਏ ਗਿਅਰ ਬਦਲਿਆ ਜਾ ਸਕਦਾ ਹੈ। ਇਸ ਬਾਈਕ ਨੂੰ ਲਾਂਚ ਕੰਟਰੋਲ ਸਿਸਟਮ ਅਤੇ ਟ੍ਰੈਕਸ਼ਨ ਕੰਟਰੋਲ ਨਾਲ ਵੀ ਲੈਸ ਕੀਤਾ ਗਿਆ ਹੈ। 

ਬ੍ਰੇਕਿੰਗ ਸਿਸਟਮ
Suzuki GSX-R1000R 'ਚ 310mm ਡਿਊਲ ਡਿਸਕ ਬ੍ਰੇਕ ਅਤੇ 220mm ਰਿਅਰ ਡਿਸਕ ਬ੍ਰੇਕ ਲਗਾਈ ਗਈ ਹੈ। ਬਾਈਕ 'ਚ 43mm ਫੋਰਕ ਅਪਫਰੰਟ ਲਗਾਇਆ ਗਿਆ ਹੈ। ਨਾਲ ਹੀ ਇਸ ਵਿਚ ਸਸਪੈਂਸ਼ਨ ਨੂੰ ਇਲੈਕਟ੍ਰਿਕਲੀ ਐਡਜੱਸਟ ਕੀਤਾ ਜਾ ਸਕਦਾ ਹੈ।


Related News