ਪਿੰਡ ਦੂਹਲ ਕੋਹਨਾ ਵਿਖੇ ਮੇਲੇ ਸਬੰਧੀ ਨਗਰ ਕੀਰਤਨ ਸਜਾਇਆ

03/23/2018 11:53:05 AM

ਵਲਟੋਹਾ (ਬਲਜੀਤ ਸਿੰਘ) : ਵਲਟੋਹਾ ਤੋਂ ਥੋੜੀ ਦੂਰ ਪੈਂਦੇ ਪਿੰਡ ਦਹੂਲ ਕੋਹਨਾ ਵਿਖੇ ਨਿਰਮਲ ਸੰਪਰਦਾਇ ਦੇ ਮਹਾਪੁਰਖ ਸ੍ਰੀ ਸੰਤ ਬਾਬਾ ਹੁਕਮ ਸਿੰਘ ਜੀ ਦੀ ਯਾਦ ਵਿਚ ਸ੍ਰੀ ਮਾਨ ਸੱਚਖੰਡ ਵਾਸੀ ਸੰਤ ਬਾਬਾ ਜਗਤਾਰ ਸਿੰਘ ਦੀ 29ਵੀ ਬਰਸੀ ਦੇ ਸਬੰਧੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਾਨਾ ਜੋੜ ਮੇਲਾ 24 ਮਾਰਚ ਦਿਨ ਸ਼ਨੀਵਾਰ ਨੂੰ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੇਵਾਦਾਰ ਮਹੰਤ ਹਰਚਰਨ ਦਾਸ ਮਲੋਟ ਵਾਲਿਆ ਨੇ ਦੱਸਿਆ ਕਿ 23 ਮਾਰਚ ਦਿਨ ਸ਼ੁੱਕਰਵਾਰ ਨੂੰ ਪਿੰਡ ਦੂਹਲ ਕੋਹਨਾ ਤੋਂ ਨਗਰ ਕੀਰਤਨ ਆਰੰਭ ਹੋ ਕੇ ਪਿੰਡ ਕਾਲੀਆ ਸਕੱਤਰਾ ਢੋਲਣ ਲਾਖਣਾ ਅਮਰਕੋਟ ਚੀਮਾ ਖੁਰਦ ਕਲੰਜਰ ਉਤਾੜ ਤੋ ਹੁੰਦਾ ਹੋਇਆ ਸ਼ਾਮ ਨੂੰ ਪਿੰਡ ਦੂਹਲ ਕੋਹਨਾ ਵਿਖੇ ਸਮਾਪਿਤ ਹੋਵੇਗਾ। ਉਨ੍ਹਾ ਦੱਸਿਆ ਕਿ ਮੇਲੇ ਦੀ ਸ਼ੁਰਆਤ 24 ਮਾਰਚ ਨੂੰ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਹੋਵੇਗੀ, ਜਿਸ ਦੌਰਾਨ ਧਾਰਮਿਕ ਦੀਵਾਨ ਵੀ ਸਜਾਣਗੇ, ਜਿਸ ਵਿਚ ਸਿੰਘ ਸਾਹਿਬਾਨ ਸਮੂਹ ਸੰਪਰਦਾਵਾਂ ਦੇ ਸੰਤ ਮਹਾਪੁਰਖ ਗਿਆਨੀ ਅਤੇ ਪੰਥਕ ਪ੍ਰਸਿੱਧ ਕਥਾਵਾਚਕ ਰਾਗੀ ਢਾਡੀ ਕਵੀਸ਼ਰੀ ਜਥੇ ਗੁਰੂ ਜੱਸ ਸਰਵਨ ਕਰਵਾਉਣਗੇ। ਇਸ ਉਪਰੰਤ ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ ਦੇ ਮੁੱਖੀ ਸੰਤ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ ਦਲ ਪੰਥ ਸਮੇਤ ਪਹੁੰਚਣਗੇ ਅਤੇ ਇਸ ਦੌਰਾਨ ਸੰਗਤਾਂ ਨੂੰ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ ਅਤੇ ਇਸ ਦੌਰਾਨ ਕੱਬਡੀ ਦਾ ਮੈਚ ਬਾਬਾ ਬਿਧੀ ਚੰਦ ਸਪੋਰਟਸ ਕਲੱਬ ਸੁਰਸਿੰਘ ਅਤੇ ਸਹੀਦ ਭਾਈ ਲਖਮੀਰ ਸਿੰਘ ਅਕੈਡਮੀ ਘਰਿਆਲਾ ਦਰਮਿਆਨ ਹੋਣਗੇ ਮੇਲੇ ਵਿਚ ਆਇਆ ਸੰਗਤਾਂ ਲਈ ਲੰਗਰ ਵੀ ਅਤੁੱਟ ਵਰਤਾਏ ਜਾਣਗੇ।  


Related News