ਲੋਕਾਂ ਵੱਲੋਂ ਸੁੱਟੀ ਜਾ ਰਹੀ ਗੰਦਗੀ ਕਾਰਨ ਸਿਵਲ ਹਸਪਤਾਲ ਪ੍ਰਸ਼ਾਸਨ ਪ੍ਰੇਸ਼ਾਨ

03/22/2018 4:41:16 PM

ਸੁਲਤਾਨਪੁਰ ਲੋਧੀ (ਅਸ਼ਵਨੀ)— ਸ਼ਹਿਰ 'ਚ ਸਫਾਈ ਪ੍ਰਬੰਧਾਂ ਨੂੰ ਲੈ ਕੇ ਇਕ ਅਜਿਹਾ ਮਾਮਲਾ ਸਾਹਮਣੇ ਆਇਆ, ਜਿਸ ਨੂੰ ਪੜ੍ਹਨ ਤੋਂ ਬਾਅਦ ਤੁਸੀਂ ਵੀ ਹੈਰਾਨ ਹੋ ਜਾਵੋਗੇ। ਇਹ ਮਾਮਲਾ ਸ਼ਹਿਰ ਦੇ ਸਰਕਾਰੀ ਹਸਪਤਾਲ ਦਾ ਜਿੱਥੇ ਪਹਿਲਾਂ ਲੋਕਾਂ ਵੱਲੋਂ ਸਫਾਈ ਦੇ ਮਾੜੇ ਪ੍ਰਬੰਧਾਂ ਦੀਆਂ ਸ਼ਿਕਾਇਤਾਂ ਤਾਂ ਸੁਣਨ ਨੂੰ ਮਿਲ ਰਹੀਆਂ ਸੀ ਪਰ ਹੁਣ ਇਕ ਅਜੀਬ ਗਰੀਬ ਮਾਮਲਾ ਸਾਹਮਣੇ ਆਇਆ ਹੈ। ਜਿਸ 'ਚ ਸ਼ਹਿਰ ਦੇ ਸਰਕਾਰੀ ਹਸਪਤਾਲ ਪ੍ਰਸ਼ਾਸਨ ਵਿਸ਼ੇਸ਼ ਤੌਰ 'ਤੇ ਖੁਦ ਡਾਕਟਰਾਂ ਨੇ ਸ਼ਹਿਰ ਵਾਲੇ ਪਾਸੇ ਡਾਕਟਰਾਂ ਦੇ ਰਿਹਾਇਸ਼ੀ ਕੁਆਰਟਰਾਂ ਕੋਲ ਮੁੱਖ ਗੇਟ ਅੱਗੇ ਹਰ ਰੋਜ਼ ਘਰਾਂ ਦੀ ਗੰਦਗੀ ਸੁੱਟਣ 'ਤੇ ਨਗਰ ਕੌਂਸਲ ਪ੍ਰਸ਼ਾਸਨ ਨੂੰ ਹਸਪਤਾਲ 'ਚ ਗੰਦਗੀ ਸੁੱਟੇ ਜਾਣ ਦੀ ਰੋਕਥਾਮ ਵਾਸਤੇ ਕਾਰਵਾਈ ਦੀ ਮੰਗ ਕੀਤੀ ਹੈ। 
ਦੱਸਣਾ ਜ਼ਰੂਰੀ ਹੈ ਕਿ ਹਸਪਤਾਲ ਦੇ ਸ਼ਹਿਰ ਵਾਲੇ ਪਾਸੇ ਮੁੱਖ ਗੇਟ ਨੂੰ ਹਸਪਤਾਲ ਪ੍ਰਸ਼ਾਸਨ ਵੱਲੋਂ ਬੰਦ ਕਰਕੇ ਉਸ ਦੇ ਇਕ ਹਿੱਸੇ ਨੂੰ ਕੇਵਲ ਮੋਟਰਸਾਈਕਲ, ਦੋ ਪਹੀਆ, ਵਾਹਨਾਂ ਅਤੇ ਪੈਦਲ ਲੰਘਣ ਵਾਸਤੇ ਖੁੱਲ੍ਹਾ ਛੱਡ ਦਿੱਤਾ ਹੋਇਆ ਹੈ। ਇਸ ਰਸਤੇ ਦੇ ਕਰੀਬ 6-7 ਫੁੱਟ ਚੌੜੇ ਗੇਟ ਦੇ ਬੰਦ ਰਹਿਣ ਦੇ ਬਾਅਦ ਇਸ ਹਿੱਸੇ 'ਚ ਰੋਜ਼ਾਨਾ ਗੰਦਗੀ ਦੇ ਭਰੇ ਇਲਾਕੇ ਅਤੇ ਹੋਰ ਕੂੜਾ ਕਰਕਟ ਸੁੱਟਣ ਦੀ ਸਮੱਸਿਆ ਨੇ ਜਨਮ ਲੈ ਲਿਆ ਸੀ, ਜੋ ਕਿ ਹਰ ਰੋਜ਼ ਵੱਡੀ ਹੁੰਦੀ ਜਾ ਰਹੀ ਹੈ। ਸ਼ੁਰੂਆਤੀ ਦੌਰ 'ਚ ਸ਼ਹਿਰ ਨਿਵਾਸੀਆਂ ਵੱਲੋਂ ਇਸ ਗੇਟ ਨੂੰ ਖੁੱਲ੍ਹਵਾ ਕੇ ਰੱਖਣ ਦੀ ਮੰਗ ਵੀ ਕੀਤੀ ਸੀ, ਜਿਸ ਨੂੰ ਹਸਪਤਾਲ ਪ੍ਰਸ਼ਾਸਨ ਵੱਲੋਂ ਇਹ ਕਹਿ ਕੇ ਦਰ ਕਿਨਾਰ ਕਰ ਦਿੱਤਾ ਜਾਂਦਾ ਰਿਹਾ ਕਿ ਇਸ ਪਾਸੇ ਡਾਕਟਰਾਂ ਦੇ ਰਿਹਾਇਸ਼ੀ ਕੁਆਰਟਰ ਹਨ ਅਤੇ ਉਨ੍ਹਾਂ ਦੀ ਸੁਰੱਖਿਆ ਦੇ ਕਾਰਨਾਂ ਕਰਕੇ ਇਸ ਗੇਟ ਨੂੰ ਬੰਦ ਰੱਖਣਾ ਜ਼ਰੂਰੀ ਹੈ, ਜਦਕਿ ਸ਼ਹਿਰ ਨਿਵਾਸੀ ਸਮੇਂ-ਸਮੇਂ ਇਕੋ ਗੱਲ ਆਖਦੇ ਰਹੇ ਸਨ ਕਿ ਇਨ੍ਹਾਂ ਰਿਹਾਇਸ਼ੀ ਕੁਆਰਟਰਾਂ 'ਚ ਇੱਕਾ ਦੁੱਕਾ ਡਾਕਟਰ ਹੀ ਰਹਿ ਰਹੇ ਹਨ, ਬਾਕੀ ਕਿਥੇ ਹਨ।
ਕਿਸੇ ਨੂੰ ਪਤਾ ਨਹੀਂ ਹੁਣ ਇਥੇ ਇਕ ਸਵਾਲ ਪੈਦਾ ਹੁੰਦਾ ਹੈ ਕਿ ਹਸਪਤਾਲ 'ਚ ਗੰਦਗੀ ਦੇ ਢੇਰਾਂ ਦਾ ਹੋਣਾ ਜਾਂ ਇਥੇ ਗੰਦਗੀ ਸੁੱਟਣਾ ਕਿਥੋਂ ਤਕ ਜਾਇਜ਼ ਹੈ, ਇਸ ਸਬੰਧੀ ਸਬੰਧਿਤ ਪ੍ਰਸ਼ਾਸਨ ਅਤੇ ਇਸ ਦੇ ਅਧਿਕਾਰੀਆਂ ਦਾ ਧਿਆਨ ਦੇਣਾ ਜ਼ਰੂਰੀ ਨਹੀਂ ਬਣਦਾ। ਜਿੱਥੇ ਹਸਪਤਾਲ 'ਚ ਤਾਇਨਾਤ ਡਾਕਟਰਾਂ ਅਤੇ ਸਟਾਫ ਦੀ ਰਿਹਾਇਸ਼ ਹੋਣਾ ਯਕੀਨੀ ਬਣਾਇਆ ਜਾਣਾ ਜ਼ਰੂਰੀ ਬਣਦਾ, ਉਥੇ ਹੀ ਇਸ ਦੀ ਸਫਾਈ ਵੱਲ ਧਿਆਨ ਦੇਣ ਬਹੁਤ ਹੀ ਮਹੱਤਵ ਪੂਰਨ ਗੱਲ ਹੈ ਕਿਉਂਕਿ ਹਸਪਤਾਲ 'ਚ ਗੰਦਗੀ ਦਾ ਸਿੱਧਾ ਜਿਹਾ ਮਤਲਬ ਹੈ ਇਥੇ ਇਲਾਜ ਕਰਵਾਉਣ ਆਏ ਕਿਸੇ ਮਰੀਜ਼ ਦੀ ਜਾਨ ਲੈਣਾ। ਉਧਰ ਫੂਲੇ ਭਾਰਤੀ ਲੋਕ ਪਾਰਟੀ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਮੱਤੇਵਾਲ ਨੇ ਹਸਪਤਾਲ 'ਚ ਸ਼ਹਿਰ ਨਿਵਾਸੀਆਂ ਵੱਲੋਂ ਗੰਦਗੀ ਸਿੱਟੇ ਜਾਣ ਦੇ ਮਾਮਲੇ ਨੂੰ ਬੇਸ਼ਰਮੀ ਤੇ ਪਵਿੱਤਰ ਸ਼ਹਿਰ ਦੀ ਪਵਿੱਤਰਤਾ ਨੂੰ ਭੰਗ ਕਰਨ ਵਾਲੀ ਕਾਰਵਾਈ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਹਸਪਤਾਲ ਅੰਦਰ ਗੰਦਗੀ ਸੁੱਟਣ ਦੀ ਰੋਕਥਾਮ ਵਾਸਤੇ ਉਚੇਚੇ ਤੌਰ 'ਤੇ ਧਿਆਨ ਦਿੱਤਾ ਜਾਵੇ।


Related News