ਆਸਟ੍ਰੇਲੀਆ ਦੀ ਸੰਸਦ 'ਚ ਸੂ ਕੀ ਦਾ ਸਵਾਗਤ

03/19/2018 10:00:57 AM

ਕੈਨਬਰਾ (ਭਾਸ਼ਾ)— ਮਿਆਂਮਾਰ ਨੇਤਾ ਆਂਗ ਸਾਨ ਸੂ ਕੀ ਦੀ ਅਧਿਕਾਰਿਕ ਯਾਤਰਾ 'ਤੇ ਆਸਟ੍ਰੇਲੀਆ ਦੀ ਸੰਸਦ ਵਿਚ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਨੋਬੇਲ ਪੁਰਸਕਾਰ ਜੇਤੂ ਸੂ ਕੀ ਦੱਖਣੀ-ਪੂਰਬੀ ਏਸ਼ੀਆਈ ਨੇਤਾਵਾਂ ਦੇ ਸ਼ਿਖਰ ਸੰਮੇਲਨ ਵਿਚ ਸ਼ਾਮਲ ਹੋਣ ਲਈ ਹਫਤੇ ਦੇ ਅਖੀਰ ਵਿਚ ਸਿਡਨੀ ਪਹੁੰਚੀ। ਮਿਆਂਮਾਰ ਵਿਚ ਰੋਹਿੰਗਿਆ ਮੁਸਲਿਮ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ 'ਤੇ ਕੀਤੇ ਗਏ ਅੱਤਿਆਚਾਰਾਂ 'ਤੇ ਚੁੱਪ ਰਹਿਣ ਲਈ ਉਨ੍ਹਾਂ ਦੀ ਅੰਤਰ ਰਾਸ਼ਟਰੀ ਪੱੱਧਰ 'ਤੇ ਆਲੋਚਨਾ ਕੀਤੀ ਜਾ ਰਹੀ ਹੈ। ਸੂ ਕੀ ਦੇ ਦੌਰੇ ਵਿਰੁੱਧ ਲੋਕ ਸਿਡਨੀ ਦੀਆਂ ਸੜਕਾਂ 'ਤੇ ਉੱਤਰ ਆਏ। ਰਖਾਇਨ ਸੂਬੇ ਵਿਚ ਰੋਹਿੰਗਿਆ ਲੋਕਾਂ 'ਤੇ ਹੋ ਹਹੇ ਅੱਤਿਆਚਾਰਾਂ 'ਤੇ ਸੂ ਕੀ ਨੇ ਕੁਝ ਨਹੀਂ ਬੋਲਿਆ ਹੈ। ਪ੍ਰਧਾਨ ਮੰਤਰੀ ਟਰਨਬੁੱਲ ਨੇ ਕਿਹਾ ਕਿ ਉਨ੍ਹਾਂ ਨੇ ਦੱਖਣੀ-ਪੂਰਬੀ ਏਸ਼ੀਆ ਦੇ 10 ਰਾਸ਼ਟਰਾਂ ਅਤੇ ਆਸਟ੍ਰੇਲੀਆ ਤੋਂ ਸੰਕਟ ਨਾਲ ਨਜਿੱਠਣ ਲਈ ਮਨੁੱਖੀ ਮਦਦ ਮੰਗੀ ਹੈ। ਬੀਤੇ ਸਾਲ ਅਗਸਤ ਦੇ ਬਾਅਦ ਸ਼ੁਰੂ ਹੋਈ ਹਿੰਸਾ ਦੇ ਬਾਅਦ ਬੌਧੀ ਹਕੂਮਤ ਵਾਲੇ ਮਿਆਂਮਾਰ ਵਿਚ ਕਰੀਬ 7,00,000 ਰੋਹਿੰਗਿਆ ਸ਼ਰਨਾਰਥੀ ਆਪਣੀ ਜਾਨ ਬਚਾ ਕੇ ਬੰਗਲਾਦੇਸ਼ ਪਹੁੰਚ ਚੁੱਕੇ ਹਨ।


Related News