ਤਾਇਵਾਨ ''ਤੇ ਆਪਣੀ ਗਲਤੀ ਸੁਧਾਰੇ ਅਮਰੀਕਾ : ਚੀਨ

03/18/2018 11:39:13 AM

ਬੀਜਿੰਗ— ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਦੇ ਸੀਨੀਅਰ ਅਧਿਕਾਰੀਆਂ ਨੂੰ ਤਾਇਵਾਨ 'ਚ ਆਪਣੇ ਹਮਅਹੁਦੇਦਾਰਾਂ ਨੂੰ ਮਿਲਣ ਜਾਣ ਸੰਬੰਧੀ ਨਵੇਂ ਨਿਯਮਾਂ ਨੂੰ ਮਨਜ਼ੂਰੀ ਦਿੱਤੀ। ਜਿਸ ਤੋਂ ਬਾਅਦ ਚੀਨ ਨੇ ਅਮਰੀਕਾ ਨੂੰ ਕਿਹਾ ਹੈ ਕਿ ਉਹ ਆਪਣੀ ਗਲਤੀ ਨੂੰ ਸੁਧਾਰੇ। ਅਮਰੀਕੀ ਪ੍ਰਤੀਨਿਧੀ ਤਾਇਵਾਨ ਦੀ ਯਾਤਰਾ ਕਰਦੇ ਰਹੇ ਹਨ ਅਤੇ ਤਾਇਵਾਨ ਦੇ ਅਧਿਕਾਰੀ ਵੀ ਵ੍ਹਾਈਟ ਹਾਊਸ ਆਉਂਦੇ-ਜਾਂਦੇ ਰਹੇ ਹਨ ਪਰ ਚੀਨ ਦੇ ਇਤਰਾਜ਼ ਤੋਂ ਬੱਚਣ ਲਈ ਆਮ ਤੌਰ 'ਤੇ ਇਨ੍ਹਾਂ ਮੁਲਾਕਾਤਾਂ ਦਾ ਜ਼ਿਆਦਾ ਪ੍ਰਚਾਰ ਨਹੀਂ ਹੁੰਦਾ।
ਸ਼ੁੱਕਰਵਾਰ ਨੂੰ ਟਰੰਪ ਨੇ 'ਤਾਇਵਾਨ ਟਰੈਵਲ ਐਕਟ' 'ਤੇ ਦਸਤਖਤ ਕੀਤੇ। ਇਸ ਤੋਂ ਪਹਿਲਾਂ ਇਹ ਅਮਰੀਕੀ ਕਾਂਗਰਸ ਵਿਚ ਪਾਸ ਹੋਇਆ ਸੀ। ਇਹ ਨਿਯਮ ਅਮਰੀਕਾ ਅਤੇ ਤਾਇਵਾਨ ਦੇ ਸਾਰੇ ਪੱਧਰਾਂ ਦੇ ਅਧਿਕਾਰੀਆਂ ਦੀ ਯਾਤਰਾ ਨੂੰ ਹੱਲਾ-ਸ਼ੇਰੀ ਦੇਣ ਨਾਲ ਜੁੜਿਆ ਹੈ। ਵਾਸ਼ਿੰਗਟਨ ਨੇ 'ਵਨ ਚਾਇਨਾ' ਨੀਤੀ ਦੇ ਸਮਰਥਨ ਵਿਚ ਪੇਈਚਿੰਗ ਦੇ ਪੱਖ ਵਿਚ ਸਾਲ 1979 ਵਿਚ ਤਾਇਵਾਨ ਨਾਲ ਆਪਣੇ ਰਸਮੀ ਡਿਪਲੋਮੈਟ ਰਿਸ਼ਤੇ ਖਤਮ ਕਰ ਲਏ ਸਨ। ਹਾਲਾਂਕਿ ਤਾਇਵਾਨ ਨਾਲ ਉਸ ਦੇ ਵਪਾਰਕ ਸੰਬੰਧ ਬਣੇ ਰਹੇ, ਉਸ ਨੂੰ ਅਮਰੀਕਾ ਹਥਿਆਰ ਵੇਚਦਾ ਰਿਹਾ। ਇਸ 'ਤੇ ਚੀਨ ਨੂੰ ਇਤਰਾਜ਼ ਰਿਹਾ। ਅਮਰੀਕਾ ਦੇ ਨਵੇਂ ਕਾਨੂੰਨ ਵਿਚ ਤਾਇਵਾਨ ਨੂੰ ਏਸ਼ੀਆ ਵਿਚ ਲੋਕਤੰਤਰ ਦਾ ਪ੍ਰਕਾਸ਼ ਸਤੰਭ ਦੱਸਿਆ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਤਾਇਵਾਨ ਦੀ ਲੋਕਤੰਤਰੀ ਉਪਲੱਬਧੀਆਂ ਨੇ ਕਈ ਖੇਤਰ ਦੇ ਦੇਸ਼ਾਂ ਅਤੇ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ।


Related News