VIDEO : ਪ੍ਰਿਅੰਕਾ ਨੂੰ ਆਇਆ ਗੁੱਸਾ, ਆਪਣੇ ਹੀ ਸਿਰ 'ਤੇ ਮਾਰਿਆ ਕੱਚ ਦਾ ਗਿਲਾਸ

2/24/2018 3:52:21 PM

ਮੁੰਬਈ(ਬਿਊਰੋ)— ਪ੍ਰਿਅੰਕਾ ਚੋਪੜਾ ਇਨੀਂ ਦਿਨੀਂ ਨਿਊਯਾਰਕ 'ਚ ਹੈ ਅਤੇ ਆਪਣੇ ਟੀ. ਵੀ. ਸ਼ੋਅ 'ਕਵਾਂਟਿਕੋ' ਦੇ ਸੀਜ਼ਨ 3 ਦੀ ਸ਼ੂਟਿੰਗ ਕਰ ਰਹੀ ਹੈ। ਪ੍ਰਿਅੰਕਾ ਚੋਪੜਾ ਸੋਸ਼ਲ ਨੈੱਟਵਰਕਿੰਗ 'ਤੇ ਕਾਫ਼ੀ ਐਕਟਿਵ ਰਹਿੰਦੀ ਹੈ ਅਤੇ ਹੁਣ ਉਨ੍ਹਾਂ ਨੇ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਅਜਿਹਾ ਵੀਡੀਓ ਸ਼ੇਅਰ ਕੀਤਾ ਹੈ ਜੋ ਬਹੁਤ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਉਹ ਗਿਲਾਸ ਨਾਲ ਨਜ਼ਰ ਆ ਰਹੀ ਹੈ। ਪਹਿਲਾਂ ਉਹ ਗਿਲਾਸ 'ਚ ਵਾਇਨ ਦਾ ਸਿਪ ਲੈਂਦੀ ਹੈ ਅਤੇ ਫਿਰ ਥੋੜ੍ਹੀ ਦੇਰ ਬਾਅਦ ਉਹ ਗਿਲਾਸ ਨੂੰ ਆਪਣੇ ਸਿਰ 'ਤੇ ਮਾਰਦੀ ਹੈ। ਸਹੀ 'ਚ ਇਹ ਵੀਡੀਓ ਕਾਫੀ ਅਜੀਬ ਹੈ ਪਰ ਪ੍ਰਿਅੰਕਾ ਚੋਪੜਾ ਨੇ ਇਸ ਵੀਡੀਓ ਨਾਲ ਦਿੱਤੇ ਕੈਪਸ਼ਨ ਵਿਚ ਇਹ ਗੱਲ ਦੱਸੀ ਹੈ ਕਿ ਅਖੀਰ ਉਨ੍ਹਾਂ ਨੂੰ ਅਜਿਹਾ ਕਰਨ 'ਤੇ ਕਿਉਂ ਮਜ਼ਬੂਰ ਹੋਣਾ ਪਿਆ ਹੈ।

 

A post shared by Priyanka Chopra (@priyankachopra) on


ਪ੍ਰਿਅੰਕਾ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ ਹੈ,''ਅਜਿਹਾ ਉਸ ਵੇਲੇ ਹੁੰਦਾ ਹੈ ਜਦੋਂ ਤੁਸੀਂ ਨਾਈਨ ਤੋਂ ਵਾਇਨ ਤੱਕ ਕੰਮ ਕਰਦੇ ਹੋ... ਇਸ ਨੂੰ ਘਰ ਕਰਨ ਦੀ ਕੋਸ਼ਿਸ਼ ਨਾ ਕਰੋ। ਖਰਾਬ ਦਿਨ ਨਿਕਲਣ ਤੋਂ ਬਾਅਦ ਮੈਂ ਇਹ ਫੈਸਲਾ ਲਿਆ। Lol ਓਕੇ ਓਕੇ ਮੈਂ ਇਸ ਨੂੰ ਨਹੀਂ ਕਰਾਂਗੀ।''

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News