ਇਹ ਖਿਡਾਰੀ ਨੂੰ ਨਹੀਂ ਬਣਨਾ ਚਾਹੀਦਾ ਸੀ ਕਪਤਾਨ : ਸਮਿੱਥ

02/20/2018 2:00:09 AM

ਨਵੀਂ ਦਿੱਲੀ— ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਗ੍ਰੀਮ ਸਮਿੱਥ ਨੇ ਕਿਹਾ ਕਿ ਏਡਨ ਮਾਰਕਰਮ ਨੂੰ ਭਾਰਤ ਦੇ ਖਿਲਾਫ ਵਨ ਡੇ ਸੀਰੀਜ਼ ਦੇ ਲਈ ਅੰਤਰਿਮ ਕਪਤਾਨ ਨਿਯੁਕਤ ਕਰਨਾ ਠੀਕ ਫੈਸਲਾ ਨਹੀਂ ਸੀ। ਦੱਖਣੀ ਅਫਰੀਕਾ ਭਾਰਤ ਨਾਲ ਇਹ ਸੀਰੀਜ਼ 1-5 ਨਾਲ ਗੁਆ ਬੈਠਾ ਹੈ। ਸਮਿੱਥ ਨੇ ਸੀਰੀਜ਼ ਦੇ ਇਸ ਨਤੀਜੇ 'ਤੇ ਕਿਹਾ ਕਿ ਮਾਰਕਰਮ ਨੂੰ ਅੰਤਰਿਮ ਕਪਤਾਨ ਨਿਯੁਕਤ ਕਰਨਾ ਠੀਕ ਫੈਸਲਾ ਨਹੀਂ ਸੀ ਪਰ ਉਮੀਦ ਹੈ ਕਿ ਇਸ ਕਰਾਰੀ ਹਾਰ ਨਾਲ ਮਾਰਕਰਮ ਦਾ ਆਤਮਵਿਸ਼ਵਾਸ ਡੋਲਿਆ ਨਹੀਂ ਹੋਵੇਗਾ।
ਖੁਦ ਸਮਿੱਥ ਨੂੰ 22 ਸਾਲ ਦੀ ਉਮਰ 'ਚ ਉਸ ਸਮੇਂ ਕਪਤਾਨੀ ਦਿੱਤੀ ਗਈ ਸੀ ਜਦੋਂ ਦੱਖਣੀ ਅਫਰੀਕਾ ਆਪਣੀ ਮੇਜ਼ਬਾਨੀ 'ਚ 2003 ਦੇ ਵਿਸ਼ਵ ਕੱਪ ਤੋਂ ਜਲਦੀ ਬਾਹਰ ਹੋ ਗਿਆ ਸੀ। 23 ਸਾਲਾ ਮਾਰਕਰਮ ਨੂੰ ਕੇਵਲ 2 ਵਨ ਡੇ ਖੇਡਣ ਦੇ ਬਾਵਜੂਦ ਕਪਤਾਨੀ ਸੌਂਪ ਦਿੱਤੀ। ਸਮਿੱਥ ਨੇ ਕਿਹਾ ਕਿ ਮਾਰਕਰਮ ਨੂੰ ਪਹਿਲੇ ਇਕ ਖਿਡਾਰੀ ਦੇ ਰੂਪ 'ਚ ਪਰਿਪੱਕ ਹੋਣ ਤੇ ਮਜ਼ਬੂਤ ਬਣਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਸੀ।
ਮਾਰਕਰਮ ਦੇ ਕਪਤਾਨ ਦੇ ਰੂਪ 'ਚ 6 ਪਾਰੀਆਂ 'ਚ 9, 8, 22, 32, ਤੇ 24 ਵਰਗੀਆਂ ਛੋਟੀਆਂ ਪਾਰੀਆਂ ਖੇਡੀਆ ਹਨ। ਉਨ੍ਹਾਂ ਨੇ ਸੀਰੀਜ਼ 'ਚ 21 ਦੀ ਔਸਤ ਨਾਲ 127 ਦੌੜਾਂ ਬਣਾਈਆਂ ਹਨ। ਸਾਬਕਾ ਕਪਤਾਨ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਇਹ ਠੀਕ ਫੈਸਲਾ ਸੀ। ਹਰ ਕੋਈ ਉਸ ਦੀ ਨਜ਼ਰ ਦੇ ਵਾਰੇ 'ਚ ਗੱਲ ਕਰ ਰਿਹਾ ਹੈ। ਮੈਂ ਇਹ ਚਾਹੁੰਦਾ ਹਾਂ ਕਿ ਪਹਿਲਾਂ ਖੁਦ ਨੂੰ ਇਕ ਖਿਡਾਰੀ ਦੇ ਰੂਪ 'ਚ ਮਜ਼ਬੂਤ ਕਰੇ ਤੇ ਦੌੜਾਂ ਬਣਾਏ। ਦੱਖਣੀ ਅਫਰੀਕਾ ਨੂੰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦੀ ਜ਼ਰੂਰਤ ਹੈ।

 


Related News