ਐੱਫ. ਆਈ. ਆਰ. ਰੱਦ ਕਰਵਾਉਣ ਪ੍ਰਿਆ ਪ੍ਰਕਾਸ਼ ਪਹੁੰਚੀ ਸੁਪਰੀਮ ਕੋਰਟ

2/19/2018 8:45:03 PM

ਮੁੰਬਈ (ਬਿਊਰੋ)— ਮਲਿਆਲਮ ਫਿਲਮ ਓਰੂ ਅਦਾਰ ਲਵ' ਦੀ ਇਕ ਛੋਟੀ ਜਿਹੀ ਵੀਡੀਓ ਨਾਲ ਇੰਟਰਨੈੱਟ ਸਨਸਨੀ ਬਣੀ ਅਭਿਨੇਤਰੀ ਪ੍ਰਿਆ ਪ੍ਰਕਾਸ਼ ਵਾਰੀਅਰ ਨੇ ਆਪਣੇ ਖਿਲਾਫ ਦਰਜ ਹੋਏ ਅਪਰਾਧਿਕ ਕੇਸ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ 'ਚ ਅਰਜ਼ੀ ਪਾਈ ਹੈ। ਦੱਸਣਯੋਗ ਹੈ ਕਿ ਹਾਲ ਹੀ 'ਚ ਉਸ ਦੀ ਫਿਲਮ ਦੀ ਇਕ ਵੀਡੀਓ ਕਾਫੀ ਵਾਇਰਲ ਹੋਈ ਸੀ, ਜਿਸ 'ਚ ਪ੍ਰਿਆ ਆਪਣੇ ਖਾਸ ਅੰਦਾਜ਼ 'ਚ ਨਜ਼ਰ ਆਈ ਸੀ।

ਗੀਤ 'ਤੇ ਜਤਾਇਆ ਗਿਆ ਸੀ ਇਤਰਾਜ਼
ਹਾਲ ਹੀ 'ਚ ਪ੍ਰਿਆ ਪ੍ਰਕਾਸ਼ ਤੇ ਇਸ ਫਿਲਮ ਦੇ ਨਿਰਮਾਤਾਵਾਂ ਖਿਲਾਫ ਹੈਦਰਾਬਾਦ 'ਚ ਸ਼ਿਕਾਇਤ ਦਰਜ ਹੋਈ ਸੀ। ਫਿਲਮ ਦੇ ਰਿਲੀਜ਼ ਹੋਏ ਪਹਿਲੇ ਗੀਤ 'ਚ ਵਰਤੇ ਗਏ ਸ਼ਬਦਾਂ 'ਤੇ ਇਤਰਾਜ਼ ਜਤਾਇਆ ਗਿਆ ਸੀ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਗੀਤ ਨਾਲ ਕੁਝ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

ਕੀ ਲਿਖਿਆ ਹੈ ਪਟੀਸ਼ਨ 'ਚ
ਮੀਡੀਆ ਰਿਪੋਰਟਾਂ ਮੁਤਾਬਕ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਮਲਿਆਲਮ ਫਿਲਮ 'ਓਰੂ ਅਦਾਰ ਲਵ' ਦੇ ਗੀਤ 'ਮਨਿਕਿਆ ਮਲਾਰਿਆ ਪੂਵੀ' 'ਤੇ ਉਠਿਆ ਵਿਵਾਦ ਬੇਮਤਲਬ ਹੈ। ਇਹ ਮਾਲਾਬਾਰ ਖੇਤਰ ਦੇ ਮੁਸਲਮਾਨਾਂ ਦਾ ਇਕ ਲੋਕ ਗੀਤ ਹੈ। ਇਸ 'ਚ ਪੈਗੰਬਰ ਮੁਹੰਮਦ ਤੇ ਉਨ੍ਹਾਂ ਦੀ ਪਤਨੀ ਖਦੀਜਾ ਦੇ ਪ੍ਰੇਮ ਦੀ ਤਾਰੀਫ ਕੀਤੀ ਗਈ ਹੈ। ਪਟੀਸ਼ਨ ਮੁਤਾਬਕ ਗੀਤ 1978 'ਚ ਕਵੀ ਪੀ. ਐੱਮ. ਏ. ਜ਼ੱਬਾਰ ਨੇ ਲਿਖਿਆ ਸੀ। 40 ਸਾਲਾਂ ਤੋਂ ਕੇਰਲ ਦੇ ਮੁਸਲਮਾਨ ਇਸ ਗੀਤ ਨੂੰ ਖੁਸ਼ੀ-ਖੁਸ਼ੀ ਗਾਉਂਦੇ ਆਏ ਹਨ। ਸਾਰਾ ਮਸਲਾ ਗੈਰ ਮਲਿਆਲਮ ਭਾਸ਼ੀ ਲੋਕਾਂ ਦੀ ਸਮਝ ਦਾ ਹੈ। ਉਨ੍ਹਾਂ ਨੇ ਗੀਤ ਦਾ ਗਲਤ ਮਤਲਬ ਲਗਾਇਆ ਤੇ ਕੇਸ ਦਰਜ ਕਰਵਾਉਣੇ ਸ਼ੁਰੂ ਕਰ ਦਿੱਤੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News