ਨੇਹਾ ਕੱਕੜ ਦੀ ਦਰਿਆਦਿਲੀ: ਉਤਰਾਖੰਡ ਹਾਦਸੇ ’ਚ ਪੀੜਤਾਂ ਦੇ ਪਰਿਵਾਰਾਂ ਦੀ ਮਦਦ ਲਈ ਵਧਾਇਆ ਹੱਥ

Friday, Feb 26, 2021 - 06:28 PM (IST)

ਨੇਹਾ ਕੱਕੜ ਦੀ ਦਰਿਆਦਿਲੀ: ਉਤਰਾਖੰਡ ਹਾਦਸੇ ’ਚ ਪੀੜਤਾਂ ਦੇ ਪਰਿਵਾਰਾਂ ਦੀ ਮਦਦ ਲਈ ਵਧਾਇਆ ਹੱਥ

ਮੁੰਬਈ:  ਬਾਲੀਵੁੱਡ ਅਦਾਕਾਰਾ ਨੇਹਾ ਕੱਕੜ ਆਪਣੀ ਸਿੰਗਿਗ ਦੇ ਨਾਲ-ਨਾਲ ਦਰਿਆਦਿਲੀ ਲਈ ਵੀ ਜਾਣੀ ਜਾਂਦੀ ਹੈ। ਕੁੱਝ ਦਿਨ ਪਹਿਲਾਂ ਹੀ ਨੇਹਾ ਕੱਕੜ ਨੇ ਇਕ ਪਿਆਰ ਦਾ ਨਗਮਾ ਹੈ ਦੇ ਲੇਖਕ ਸੰਤੋਖ ਆਨੰਦ ਦੀ 5 ਲੱਖ ਰੁਪਏ ਦੀ ਮਦਦ ਕੀਤੀ ਸੀ। ਇਸ ’ਚ ਇਕ ਵਾਰ ਫ਼ਿਰ ਤੋਂ ਨੇਹਾ ਕੱਕੜ ਨੇ ਦਰਿਆਦਿਲੀ ਦਿਖਾਈ। ਨੇਹਾ ਕੱਕੜ ਨੇ ਉਤਰਾਖੰਡ ਦੇ ਚਮੋਲੀ ’ਚ ਆਏ ਹੜ੍ਹ ਦੇ ਬਾਅਦ ਲਾਪਤਾ ਹੋਏ ਮਜ਼ਦੂਰਾਂ ਦੇ ਪਰਿਵਾਰ ਨੂੰ 3 ਲੱਖ ਰੁਪਏ ਮਦਦ ਕੀਤੀ ਹੈ। 

PunjabKesari

ਅਸਲ ’ਚ ‘ਇੰਡੀਅਨ ਆਈਡਲ ਸੀਜ਼ਨ-12’ਦੇ ਪਾਰਟੀਸਪੇਂਟ ਪਵਨਦੀਪ ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਤੋਂ ਪ੍ਰਭਾਵਿਤ ਹੋਏ ਮਜ਼ਦੂਰਾਂ ਲਈ ਮਦਦ ਮੰਗਦੇ ਹੋਏ ਨਜ਼ਰ ਆਏ। ਪਾਰਟੀਸਪੈਂਟ ਨੇ ਮੁੱਖ ਮੰਤਰੀ ਤੋਂ ਮਜ਼ਦੂਰਾਂ ਦੇ ਪਰਿਵਾਰ ਦੀ ਮਦਦ ਕਰਨ ਦੀ ਗੁਹਾਰ ਲਗਾਈ। ਜਿੱਥੇ ਨੇਹਾ ਕੱਕੜ ਅੱਗੇ ਆ ਕੇ ਕਿਹਾ ਕਿ ‘ਤੁਸੀਂ ਇਕ ਸ਼ਾਨਦਾਰ ਗਾਇਕ ਹੋ, ਜਿਸ ਨੂੰ ਅਸੀਂ ਸਾਰੇ ਜਾਣਦੇ ਹਾਂ ਪਰ ਤੁਸੀਂ ਇਕ ਸ਼ਾਨਦਾਰ ਇਨਸਾਨ ਵੀ ਹੋ, ਜਿਥੇ ਕਿ ਤੁਸੀਂ ਲਾਪਤਾ ਮਜ਼ਦੂਰ ਪਰਿਵਾਰਾਂ ਦਾ ਸਮਰਥਨ ਕਰ ਰਹੇ ਹੋ ਅਤੇ ਸਾਰੇ ਤੋਂ ਉਨ੍ਹਾਂ ਦੇ ਪਰਿਵਾਰ ਦੀ ਮਦਦ ਕਰਨ ਦੀ ਬੇਨਤੀ ਕੀਤੀ ਹੈ। ਇਸ ਮਿਸ਼ਨ ’ਚ ਮੈਂ ਤੁਹਾਡੇ ਨਾਲ ਹਾਂ ਮੈਂ ਉਤਰਾਖੰਡ ’ਚ ਸਾਡੇ ਲਾਪਤਾ ਮਜ਼ਦੂਰ ਦੇ ਪਰਿਵਾਰਾਂ ਨੂੰ 3 ਲੱਖ ਰੁਪਏ ਦਾਨ ਕਰਨਾ ਚਾਹੁੰਦੀ ਹਾਂ। ਮੈਂ ਸਾਰਿਆਂ ਨੂੰ ਸਮਰਥਨ ’ਚ ਆਉਣ ਅਤੇ ਪਰਿਵਾਰ ਦੀ ਮਦਦ ਕਰਨ ਦੀ ਬੇਨਤੀ ਕਰਦੀ ਹਾਂ। 

PunjabKesari

ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਨੇਹਾ ਕੱਕੜ ਕਿਸੇ ਦੀ ਮਦਦ ਕਰਨ ਲਈ ਅੱਗੇ ਆਈ ਹੈ। ਨੇਹਾ ਨੇ ਆਪਣੇ ਜੀਵਨ ’ਚ ਕਈ ਤਰ੍ਹਾਂ ਦੇ ਉਤਾਰ-ਚੜਾਅ ਦੇਖੇ ਹਨ, ਜਿਸ ਦੇ ਚੱਲਦੇ ਉਹ ਲੋਕਾਂ ਦੇ ਦਰਦ ਨਾਲ ਖ਼ੁਦ ਨੂੰ ਹਮੇਸ਼ਾ ਜੋੜ ਲੈਂਦੀ ਹੈ।

PunjabKesari 


author

Shyna

Content Editor

Related News