ਪੁਲਸ ਨੇ ਮਾਂ-ਪੁੱਤ ਖਿਲਾਫ ਦਰਜ ਕੀਤਾ ਮਾਮਲਾ, ਕਰਤੂਤ ਜਾਣ ਨਹੀਂ ਹੋਵੇਗਾ ਯਕੀਨ
Wednesday, Apr 23, 2025 - 06:10 PM (IST)

ਸਮਾਣਾ (ਦਰਦ, ਅਸ਼ੋਕ) : ਸਦਰ ਪੁਲਸ ਨੇ ਭੁੱਕੀ ਵੇਚਣ ਲਈ ਬੀੜ ’ਚ ਲੁੱਕ ਕੇ ਬੈਠੀ ਔਰਤ ਨੂੰ ਕਾਬੂ ਕਰਕੇ ਉਸ ਕੋਲੋਂ 10 ਕਿੱਲੋ ਭੁੱਕੀ ਬਰਾਮਦ ਹੋਣ 'ਤੇ ਔਰਤ ਅਤੇ ਉਸ ਦੇ ਪੁੱਤਰ ਖਿਲਾਫ ਨਸ਼ਾ ਵਿਰੋਧੀ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਕੁਲਵੰਤ ਕੌਰ ਅਤੇ ਉਸ ਦੇ ਪੁੱਤਰ ਅੰਗਰੇਜ ਸਿੰਘ ਨਿਵਾਸੀ ਪਿੰਡ ਮਰੋੜੀ ਵਜੋਂ ਹੋਈ। ਸਦਰ ਪੁਲਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਏ.ਐੱਸ.ਆਈ. ਸਰਬਜੀਤ ਸਿੰਘ ਨੇ ਪੁਲਸ ਪਾਰਟੀ ਸਣੇ ਭਾਖੜਾ ਪੁਲ ਧਨੇਠਾ ’ਚ ਗਸ਼ਤ ਦੌਰਾਨ ਮੁਲਜ਼ਮਾਂ ਦੇ ਭੁੱਕੀ ਵੇਚਣ ਦੇ ਆਦੀ ਹੋਣ ਸੰਬੰਧੀ ਅਤੇ ਉਸ ਸਮੇਂ ਕੁਲਵੰਤ ਕੌਰ ਵੱਲੋਂ ਗੁਰਦਿਆਲਪੁਰਾ ਬੀੜ ’ਚ ਲੁੱਕ ਕੇ ਭੁੱਕੀ ਵੇਚਣ ਦੀ ਸੂਚਨਾਂ ਮਿਲੀ ਸੀ।
ਇਸ 'ਤੇ ਪੁਸਲਸ ਨੇ ਰੇਡ ਕਰਕੇ ਔਰਤ ਨੂੰ 10 ਕਿੱਲੋ ਭੁੱਕੀ ਸਣੇ ਕਾਬੂ ਕਰ ਲਿਆ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਔਰਤ ਦਾ ਪੁੱਤਰ ਅੰਗਰੇਜ ਸਿੰਘ ਬਾਹਰੋਂ ਭੁੱਕੀ ਲੈ ਕੇ ਆਉਂਦਾ ਹੈ ਅਤੇ ਗੁਰਦਿਆਲਪੁਰਾ ਬੀੜ ’ਚ ਲੁਕਾ ਕੇ ਰੱਖ ਉਹ ਗਾਹਕਾ ਨੂੰ ਭੇਜਦਾ ਹੈ। ਜਿਸ ਨੂੰ ਉਸ ਦੀ ਮਾਂ ਸਪਲਾਈ ਦਿੰਦੀ ਹੈ। ਅਧਿਕਾਰੀ ਅਨੁਸਾਰ ਮੁਲਜ਼ਮ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਪੁਲਸ ਨੇ ਇਕ ਦਿਨ ਦਾ ਰਿਮਾਂਡ ਲੈ ਕੇ ਆਪਣੀ ਪੁੱਛਗਿੱਛ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।