ਨਹੀਂ ਰਹੇ ਸੀਨੀਅਰ ਪੱਤਰਕਾਰ ਸੁਸ਼ੀਲ ਜੈਨ, ਮਨਿੰਦਰਜੀਤ ਸਿੰਘ ਬਿੱਟਾ ਸਮੇਤ ਹੋਰ ਆਗੂਆਂ ਨੇ ਪ੍ਰਗਟਾਇਆ ਦੁੱਖ
Wednesday, Sep 07, 2022 - 02:04 PM (IST)
ਨਾਭਾ (ਰਾਹੁਲ ਖੁਰਾਣ) : ਨਾਭਾ ਹਲਕੇ ਤੋਂ ਸੀਨੀਅਰ ਪੱਤਰਕਾਰ ਸੁਸ਼ੀਲ ਜੈਨ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ। ਉਨ੍ਹਾਂ ਦੀ ਮੌਤ ਦੇ ਕਾਰਨ ਹਲਕੇ ਵਿੱਚ ਗਮਗੀਨ ਦਾ ਮਾਹੌਲ ਹੈ। ਸੁਸ਼ੀਲ ਜੈਨ ਪਿਛਲੇ ਸਾਢੇ ਚਾਰ ਦਹਾਕਿਆਂ ਤੋਂ ਪੱਤਰਕਾਰੀ ਦੇ ਖੇਤਰ 'ਚ ਆਪਣਾ ਵੱਡਮੁੱਲਾ ਯੋਗਦਾਨ ਪਾ ਕੇ ਲੋਕਾਂ ਦੀ ਸੇਵਾ ਕੀਤੀ। ਸੁਸ਼ੀਲ ਜੈਨ ਦੇ ਅੰਤਿਮ ਸੰਸਕਾਰ ਮੌਕੇ ਐਂਟੀ ਟੈਰਾਰਿਸਟ ਫਰੰਟ ਦੇ ਕੌਮੀ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ਅਤੇ ਵੱਖ-ਵੱਖ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਆਗੂਆਂ ਵੱਲੋਂ ਸ਼ਰਧਾਂਜਲੀ ਦਿੱਤੀ ਗਈ।
ਇਹ ਵੀ ਪੜ੍ਹੋ : ਪੰਜਾਬ ਆਬਕਾਰੀ ਨੀਤੀ ਵੀ ਜਾਂਚ ਦੇ ਘੇਰੇ 'ਚ : ਐਕਸਾਈਜ਼ ਕਮਿਸ਼ਨਰ ਤੇ ਜੁਆਇੰਟ ਕਮਿਸ਼ਨਰ ਦੇ ਘਰ ED ਦੀ ਰੇਡ
ਇਸ ਮੌਕੇ ਮਨਿੰਦਰ ਸਿੰਘ ਬਿੱਟਾ ਨੇ ਕਿਹਾ ਕਿ ਸੁਸ਼ੀਲ ਜੈਨ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਅਤੇ ਉਹ ਇੱਕ ਬਹੁਤ ਵਧੀਆ ਦੋਸਤ ਸਨ। ਉਨ੍ਹਾਂ ਨੇ ਅੱਤਵਾਦ ਦੇ ਸਮੇਂ ਆਪਣੀ ਕਲਮ ਦੇ ਨਾਲ ਬਹੁਤ ਵੱਡਾ ਯੋਗਦਾਨ ਪਾਇਆ। ਸੁਸ਼ੀਲ ਜੈਨ ਆਪਣੇ ਪਿੱਛੇ ਪਤਨੀ ਅਤੇ ਬੇਟੀ ਨੂੰ ਛੱਡ ਗਏ ਹਨ।
ਇਹ ਵੀ ਪੜ੍ਹੋ : ਕੋਰਟ ਨੇ ਮਾਂ ਦਾ ਕਤਲ ਕਰਨ ਵਾਲੇ ਪੁੱਤਰ ਨੂੰ ਸੁਣਾਈ ਮਿਸਾਲੀ ਸਜ਼ਾ
ਸੁਸ਼ੀਲ ਜੈਨ ਵੱਲੋਂ ਆਪਣੀ ਕਲਮ ਨਾਲ ਸੱਚਾਈ ਨੂੰ ਪੇਸ਼ ਕਰਕੇ ਆਪਣਾ ਇਕ ਵੱਖਰਾ ਨਾਂ ਬਣਾਇਆ। ਸੁਸ਼ੀਲ ਜੈਨ ਦੇ ਅੰਤਿਮ ਸੰਸਕਾਰ ਮੌਕੇ ਧਾਰਮਿਕ, ਸਮਾਜਿਕ ਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਉੱਥੇ ਹੀ ਐਂਟੀ ਟੈਰਾਰਿਸਟ ਫਰੰਟ ਦੇ ਕੌਮੀ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ਵਲੋਂ ਵੀ ਇਸ ਦੁਖਦਾਈ ਘੜੀ ਵਿਚ ਭਾਰਤ ਵਿੱਚ ਸ਼ਾਮਿਲ ਹੋਏ।