ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦਾ ਬਲੀਦਾਨ ਦਿਵਸ ਭਲਕੇ, ਵੱਖ-ਵੱਖ ਸ਼ਖ਼ਤੀਅਤਾਂ ਨੂੰ ਕੀਤਾ ਜਾਵੇਗਾ ਸਨਮਾਨਿਤ

Thursday, Sep 08, 2022 - 03:40 PM (IST)

ਪਟਿਆਲਾ  (ਰਾਜੇਸ਼, ਬਲਜਿੰਦਰ, ਪਰਮੀਤ, ਅੱਤਰੀ, ਲਖਵਿੰਦਰ, ਇੰਦਰ) : ਦੇਸ਼ ਦੀ ਏਕਤਾ ਤੇ ਅਖੰਡਤਾ, ਪੰਜਾਬ ਦੀ ਅਮਨ-ਸ਼ਾਂਤੀ ਲਈ ਬਲੀਦਾਨ ਦੇਣ ਵਾਲੇ ਪੰਜਾਬ ਕੇਸਰੀ-ਜਗ ਬਾਣੀ ਅਤੇ ਹਿੰਦ ਸਮਾਚਾਰ ਗਰੁੱਪ ਦੇ ਬਾਨੀ ਸੰਪਾਦਕ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦਾ ਬਲੀਦਾਨ ਦਿਵਸ 9 ਸਤੰਬਰ ਸ਼ੁੱਕਰਵਾਰ ਨੂੰ ਮਨਾਇਆ ਜਾ ਰਿਹਾ ਹੈ। ਪਟਿਆਲਾ ਦੇ 21 ਨੰਬਰ ਰੇਲਵੇ ਓਵਰਬ੍ਰਿਜ ਦੇ ਨਾਲ ਸਥਿਤ ਹੋਟਲ ਦਿੱਲੀ ਪਲਾਜ਼ਾ ਵਿਖੇ ਸਵੇਰੇ 10 ਤੋਂ 12.30 ਵਜੇ ਤੱਕ ਆਯੋਜਿਤ ਹੋਣ ਵਾਲੇ ਇਸ ਸ਼ਰਧਾਂਜਲੀ ਅਤੇ ਸਨਮਾਨ ਸਮਾਗਮ ’ਚ ਨਾਮੀ ਸ਼ਖ਼ਸੀਅਤਾਂ ਪਹੁੰਚ ਰਹੀਆਂ ਹਨ।

ਸਮਾਗਮ ਦੌਰਾਨ ਖੂਨਦਾਨੀਆਂ, ਖੂਨਦਾਨ ਦੇ ਖੇਤਰ ਵਿਚ ਕੰਮ ਕਰਨ ਵਾਲੀਆਂ ਸੰਸਥਾਵਾਂ, ਇਕ ਸਾਲ ’ਚ ਸਭ ਤੋਂ ਵੱਧ ਖੂਨ ਦੇ ਯੂਨਿਟ ਇਕੱਠੇ ਕਰ ਕੇ ਸਰਕਾਰੀ ਬਲੱਡ ਬੈਂਕ ਨੂੰ ਦੇਣ ਵਾਲੀਆਂ ਸੰਸਥਾਵਾਂ, ਮੋਟੀਵੇਟਰਾਂ, ਸਰਕਾਰੀ ਸਕੂਲਾਂ ਦੇ 10ਵੀਂ ਅਤੇ 12ਵੀਂ ਦੇ ਮੈਰਿਟ ’ਚ ਆਏ ਵਿਦਿਆਰਥੀਆਂ, ਦਾਨਵੀਰਾਂ ਅਤੇ ਹੋਰ ਸਮਾਜ-ਸੇਵਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਨਾਲਾਗੜ੍ਹ ਕੋਰਟ ਕੰਪਲੈਕਸ ਫਾਇਰਿੰਗ ਮਾਮਲਾ:  ਪੁਲਸ 'ਤੇ ਗੋਲੀ ਚਲਾਉਣ ਵਾਲਿਆਂ ਨੂੰ ਪਨਾਹ ਦੇਣ ਦੇ ਦੋਸ਼ 'ਚ 2 ਕਾਬੂ

ਇਨ੍ਹਾਂ ਐਵਾਰਡਾਂ ਲਈ ਬਣਾਈ ਕਮੇਟੀ ਨੇ ਸਮੁੱਚੇ ਨਾਂ ਫਾਈਨਲ ਕਰ ਦਿੱਤੇ ਹਨ। ਇਸ ਕਮੇਟੀ ’ਚ ਮੈਡਮ ਸਤਿੰਦਰਪਾਲ ਕੌਰ ਵਾਲੀਆ, ਸਰਕਾਰੀ ਰਾਜਿੰਦਰਾ ਹਸਪਤਾਲ ਦੇ ਬਲੱਡ ਬੈਂਕ ਦੇ ਮੁਖੀ ਡਾ. ਰਜਨੀ ਬਾਲਾ, ਡੀ. ਸੀ. ਪਟਿਆਲਾ ਦੇ ਨੁਮਾਇੰਦੇ ਦੇ ਤੌਰ ’ਤੇ ਅਸ਼ਵਨੀ ਅਰੋਡ਼ਾ ਪੀ. ਸੀ. ਐੱਸ. ਸਹਾਇਕ ਕਮਿਸ਼ਨਰ ਸ਼ਿਕਾਇਤਾਂ, ਐੱਸ. ਐੱਸ. ਪੀ. ਪਟਿਆਲਾ ਦੇ ਨੁਮਾਇੰਦੇ ਦੇ ਤੌਰ ’ਤੇ ਡੀ. ਐੱਸ. ਪੀ. ਸਾਈਬਰ ਕ੍ਰਾਈਮ ਧਰਮਪਾਲ ਸਿੰਘ, ਬਲੱਡ ਬੈਂਕ ਦੇ ਪੀ. ਆਰ. ਓ. ਸੁਖਵਿੰਦਰ ਸਿੰਘ ਸ਼ਾਮਿਲ ਸਨ। ਸਰਕਾਰੀ ਰਿਕਾਰਡ ਦੇਖਣ ਤੋਂ ਬਾਅਦ ਜਿਨ੍ਹਾਂ ਨਾਮਾਂ ਨੂੰ ਫਾਈਨਲ ਕੀਤਾ ਗਿਆ, ਉਨ੍ਹਾਂ ’ਚ ਪਹਿਲੀ ਵਾਰ ਖੂਨਦਾਨ ਲਈ ਕੈਂਪ ਲਾਉਣ ਵਾਲੀ ਸੰਸਥਾ ਭਾਰਤੀ ਆਰਮੀ ਦੀ ਫਾਸਟ ਆਰਮਡ ਇੰਜੀਨੀਅਰ ਰੈਜੀਮੈਂਟ, ਸਿੰਘ ਸੇਵਾ ਟੀਮ ਸਮਾਣਾ, ਸਮੱਸਤ ਸ਼ਾਮ ਦੀਵਾਨੇ ਚੀਕਾ, ਸ਼੍ਰੀ ਸ਼ਾਮ ਸੰਕੀਰਤਨ ਮੰਡਲ ਸਮਾਣਾ, ਸ਼੍ਰੀ ਸਨਾਤਨ ਧਰਮ ਮਹਾਵੀਰ ਦਲ ਪੰਜਾਬ ਸਮਾਣਾ, ਜੈ ਸ਼੍ਰੀ ਰਾਮ ਲੀਲਾ ਪਰਿਵਾਰ ਸੋਸਾਇਟੀ, ਸ਼੍ਰੀ ਕ੍ਰਿਸ਼ਨ ਕ੍ਰਿਪਾ ਜੀਓ ਗੀਤਾ ਸੰਮਤੀ ਪਟਿਆਲਾ, ਬਹਾਵਲਪੁਰ ਵੈੱਲਫੇਅਰ ਸੋਸਾਇਟੀ ਪਟਿਆਲਾ ਸ਼ਾਮਿਲ ਹਨ।

ਇਹ ਵੀ ਪੜ੍ਹੋ : DC ਤੇ SSP ਨੇ ਧਾਰਮਿਕ ਅਸਥਾਨ 'ਤੇ ਕਬਜ਼ੇ ਬਾਰੇ ਸੋਸ਼ਲ ਮੀਡੀਆ ਅਫ਼ਵਾਹਾਂ ਤੋਂ ਲੋਕਾਂ ਨੂੰ ਕੀਤਾ ਸੁਚੇਤ

ਜਿਹੜੀਆਂ ਸੰਸਥਾਵਾਂ ਐਮਰਜੈਂਸੀ ਸਮੇਂ ਕੈਂਪ ਲਾਉਣ ਦਾ ਕੰਮ ਕਰਦੀਆਂ ਹਨ, ਉਨ੍ਹਾਂ ’ਚ ਰੋਟਰੀ ਕਲੱਬ ਭਵਾਨੀਗਡ਼੍ਹ, ਡੀ. ਏ. ਵੀ. ਪਬਲਿਕ ਸਕੂਲ ਪਟਿਆਲਾ, ਡੀ. ਏ. ਵੀ. ਸੈਨਟੇਰੀਅਨ ਪਬਲਿਕ ਸਕੂਲ ਨਾਭਾ, ਥਾਪਰ ਪੌਲੀਟੈਕਨੀਕਲ ਕਾਲਜ ਪਟਿਆਲਾ, ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ, ਪਬਲਿਕ ਕਾਲਜ ਸਮਾਣਾ, ਯੰਗ ਫਾਰਮਰਜ਼ ਪਬਲਿਕ ਸਕੂਲ ਭਾਦਸੋਂ, ਦਿੱਲੀ ਪਬਲਿਕ ਸਕੂਲ (ਡੀ. ਪੀ. ਐੱਸ.) ਪਟਿਆਲਾ, ਟੈਨਕੋ ਬਹਾਦਰਗਡ਼੍ਹ, ਰੋਟਰੀ ਕਲੱਬ ਸਮਾਣਾ, ਚਿੱਤਕਾਰਾ ਯੂਨੀਵਰਸਿਟੀ ਰਾਜਪੁਰਾ, ਸ੍ਰੀ ਗੁਰੂ ਗੰ੍ਰਥ ਸਾਹਿਬ ਵਰਲਡ ਸਿੱਖ ਯੂਨੀਵਰਸਿਟੀ ਫਤਿਹਗਡ਼੍ਹ ਸਾਹਿਬ, ਸ਼੍ਰੀ ਵਿਸ਼ਵਕਰਮਾ ਬਲੱਡ ਡੋਨਰ ਕਲੱਬ ਪਾਤਡ਼ਾਂ, ਬਹਾਵਲਪੁਰ ਵੈੱਲਫੇਅਰ ਫਾਊਂਡੇਸ਼ਨ ਤ੍ਰਿਪਡ਼ੀ ਪਟਿਆਲਾ, ਪਟਿਆਲਾ ਕਿੰਗਜ਼ ਯੂਥ ਕਲੱਬ ਐਂਡ ਨਿਸ਼ਕਾਮ ਸੇਵਾ ਸੋਸਾਇਟੀ ਸ਼੍ਰੀ ਕਾਲੀ ਦੇਵੀ ਮੰਦਿਰ ਪਟਿਆਲਾ ਅਤੇ ਬਲਾਕ ਸੇਵਾ ਮੰਚ ਦੇਵੀਗਡ਼੍ਹ ਸ਼ਾਮਿਲ ਹਨ।

ਇਸੇ ਤਰ੍ਹਾਂ ਸਭ ਤੋਂ ਵੱਧ ਯੂਨਿਟ ਇਕੱਠੇ ਕਰਨ ਵਾਲੀਆਂ ਸੰਸਥਾਵਾਂ ’ਚ ਪਟਿਆਲਾ ਥੈਲਾਸੀਮਿਕ ਚਿਲਡਰਨ ਵੈੱਲਫੇਅਰ ਐਸੋਸੀਏਸ਼ਨ ਪਟਿਆਲਾ, ਸ਼੍ਰੀ ਰਾਧਾ ਕ੍ਰਿਸ਼ਨ ਜਨ ਸੇਵਾ ਸੰਮਤੀ ਪਟਿਆਲਾ, ਹਿਊਮਨ ਵੈੱਲਫੇਅਰ ਫਾਊਂਡੇਸ਼ਨ, ਮਾਤਾ ਗੁਜਰੀ ਕਾਲਜ ਫਤਿਹਗਡ਼੍ਹ ਸਾਹਿਬ, ਸੰਤ ਨਿਰੰਕਾਰੀ ਮੰਡਲ ਪਟਿਆਲਾ, ਐੱਨ. ਐੱਸ. ਐੱਸ. ਥਾਪਰ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੌਜੀ ਪਟਿਆਲਾ, ਜੀ. ਐੱਸ. ਏ. ਇੰਡਸਟਰੀਜ਼ ਦੌਲਤਪੁਰ ਪਟਿਆਲਾ, ਲੋਕ ਸੇਵਾ ਸੋਸਾਇਟੀ ਦੁਗਾਲ, ਵੀ. ਵੀ. ਡੀ. ਖੋਖ, ਸ਼੍ਰੀ ਰਾਮ ਲੀਲਾ ਕਮੇਟੀ ਪਟਿਆਲਾ ਅਤੇ ਵਿਸ਼ਵ ਜਾਗ੍ਰਿਤੀ ਮਿਸ਼ਨ ਪਟਿਆਲਾ ਸ਼ਾਮਿਲ ਹਨ।

ਇਹ ਵੀ ਪੜ੍ਹੋ : VIP ਨੰਬਰ ਮਰਸੀਡੀਜ਼ ’ਚ ਦੋ ਰੁਪਏ ਕਿੱਲੋ ਕਣਕ ਲੈਣ ਆਇਆ ਵਿਅਕਤੀ, ਵਾਇਰਲ ਵੀਡੀਓ ਨੇ ਸਭ ਦੇ ਉਡਾਏ ਹੋਸ਼

ਖੂਨਦਾਨ ਲਈ ਲੋਕਾਂ ਨੂੰ ਮੋਟੀਵੇਟ ਕਰਨ ਵਾਲੇ ਮੋਟੀਵੇਟਰਾਂ ’ਚ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਐੱਮ. ਬੀ. ਬੀ. ਐੱਸ. ਇੰਡਸਟਰਨਜ਼ ਵਿਦਿਆਰਥੀ ਡਾ. ਹਿਤੇਸ਼ ਪਹੂਜਾ, ਰਵੀ ਪੋਪਲੀ ਸਮਾਣਾ, ਰੋਹਿਤ ਚੋਪਡ਼ਾ, ਸਚਿਨ ਵਰਮਾ, ਗੋਪਾਲ ਅਰੋਡ਼ਾ, ਅਮਿਤ ਕੁਮਾਰ ਪੀ. ਡਬਲਿਊ. ਡੀ. ਪਟਿਆਲਾ, ਜਸਪਾਲ ਸਿੰਘ, ਜਤਵਿੰਦਰ ਸਿੰਘ ਗਰੇਵਾਲ, ਸਤੀਸ਼ ਰਾਜਪੁਰਾ ਸ਼ਾਮਿਲ ਹਨ। ਵਾਤਾਵਰਣ ਦੇ ਖੇਤਰ ’ਚ ਕੰਮ ਕਰਨ ਵਾਲੇ ਵਣ ਵਿਸਥਾਰ ਮੰਡਲ ਪਟਿਆਲਾ ਦੀ ਟੀਮ ਅਤੇ ਦਿ ਯੰਗ ਸਟਾਰ ਵੈੱਲਫੇਅਰ ਕਲੱਬ ਦੀ ਟੀਮ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ।

ਦਸਵੀਂ ਤੇ 12ਵੀਂ ਦੇ ਜਿਨ੍ਹਾਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਣਾ ਹੈ, ਉਨ੍ਹਾਂ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੋਡਰਪੁਰ ਦੀ ਮਨਵੀਰ ਕੌਰ, ਬਹਾਦਰਗਡ਼੍ਹ ਦੀ ਸਵਾਤੀ, ਬੀਨਾਹੇਡ਼ੀ ਪਿੰਡ ਦੀ ਜੋਬਨਪ੍ਰੀਤ ਕੌਰ, ਨੈਣਕਲਾਂ ਦੀ ਹਰਸ਼ਪ੍ਰੀਤ ਕੌਰ, ਮਾਡਲ ਸਕੂਲ ਨਾਭਾ ਦੇ ਸਾਹਿਲ ਚੋਪਡ਼ਾ, ਕਕਰਾਲਾ ਦੀ ਰਮਨਦੀਪ ਕੌਰ, ਘਨੌਰ ਦੀ ਜੈਸਮੀਨ ਕੌਰ, ਤੇਈਪੁਰ ਮਨਪ੍ਰੀਤ ਕੌਰ, ਸਿਵਲ ਲਾਈਨ ਸਕੂਲ ਪਟਿਆਲਾ ਦੀ ਕੁਲਜੋਤ ਕੌਰ, ਕਲਿਆਣ ਸਕੂਲ ਦੀ ਜੈਸਮੀਨ ਕੌਰ, ਬਾਬਰਪੁਰ ਦੀ ਮਨਦੀਪ ਕੌਰ, ਸੰਦੀਪ ਕੌਰ ਅਤੇ ਵਜੀਦਪੁਰ ਦੀ ਦਮਨਜੀਤ ਕੌਰ ਸ਼ਾਮਲ ਹਨ।

ਇਹ ਵੀ ਪੜ੍ਹੋ : ਨਿੱਕੀ ਜਿਹੀ ਬਾਤ ਦਾ ਬਣਿਆ ਬਤੰਗੜ, XUV ’ਚ ਆਏ ਵਿਅਕਤੀ ਨੇ ਰਿਕਸ਼ਾ ਵਾਲੇ ਨੂੰ ਮਾਰ ’ਤੀ ਗੋਲ਼ੀ

ਇਸ ਦੇ ਨਾਲ ਹੀ ਦਾਨਵੀਰਾਂ ’ਚ ਸੀ. ਏ. ਰਾਜੀਵ ਗੋਇਲ, ਮੋਹਨ ਸਿੰਗਲਾ, ਦੋਸਤ ਸੰਸਥਾ, ਡਾ. ਨਵੀਨ ਸਾਰੋਂਵਾਲਾ, ਸੌਰਭ ਜੈਨ, ਅਜੇ ਗੋਇਲ ਸਪੁੱਤਰ ਸਵ. ਰਘਵੀਰ ਸਿੰਘ ਗੋਇਲ, ਰਾਜ ਕੁਮਾਰ ਕਟਾਰੀਆ, ਗਿਆਨ ਚੰਦ ਕਟਾਰੀਆ ਅਤੇ ਅਜੇ ਅਲੀਪੁਰੀਆ ਸ਼ਾਮਿਲ ਹਨ। ਲੰਬੇ ਸਮੇਂ ਤੋਂ ਮਸਤੀ ਕੀ ਪਾਠਸ਼ਾਲਾ ਚਲਾ ਕੇ ਗਰੀਬ ਬੱਚਿਆਂ ਨੂੰ ਸਿੱਖਿਆ ਦੇ ਰਹੀ ਮੈਡਮ ਰਾਜਪਾਲ ਕੌਰ ਮਸਤ ਸਮੇਤ ਹੋਰਨਾਂ ਕਈ ਸ਼ਖਸੀਅਤਾਂ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ।


Anuradha

Content Editor

Related News