ਪੁਲਸ ਨੇ ਨਾਕੇ ''ਤੇ ਗ੍ਰਿਫ਼ਤਾਰ ਕੀਤੇ ਮਾਂ-ਪੁੱਤ, ਕਰਤੂਤ ਜਾਣ ਉੱਡਣਗੇ ਹੋਸ਼
Monday, Dec 23, 2024 - 05:59 PM (IST)
ਸਮਾਣਾ (ਦਰਦ, ਅਸ਼ੋਕ) : ਸਦਰ ਪੁਲਸ ਨੇ 10 ਕਿਲੋ ਭੁੱਕੀ ਸਮੇਤ ਇਕ ਔਰਤ ਸਣੇ ਦੋ ਲੋਕਾਂ ਨੂੰ ਕਾਰ ਸਣੇ ਕਾਬੂ ਕਰਕੇ ਉਨ੍ਹਾਂ ਖ਼ਿਲਾਫ ਨਸ਼ਾ ਵਿਰੋਧੀ ਐਕਟ ਦੀਆ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਦੀ ਸ਼ਨਾਖਤ ਸੋਨੀ ਸਿੰਘ ਅਤੇ ਅਜਮੇਰ ਕੌਰ ਵਾਸੀ ਪਿੰਡ ਬਿਜਲਪੁਰ ਵਜੋਂ ਹੋਈ। ਮਾਮਲੇ ਦੇ ਜਾਂਚ ਅਧਿਕਾਰੀ ਸਦਰ ਪੁਲਸ ਦੇ ਏ.ਐੱਸ.ਆਈ ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਣੇ ਬੱਸ ਅੱਡਾ ਢੈਂਠਲ ਮੌਜੂਦ ਸਨ ਕਿ ਮੁਖਬਰ ਵੱਲੋਂ ਮਿਲੀ ਇਤਲਾਹ 'ਤੇ ਪੁਲੀ ਸੂਆ ਨੱਸੂਪੁਰ ਨੇੜੇ ਨਾਕਾਬੰਦੀ ਕਰਕੇ ਆ ਰਹੀ ਇਕ ਕਾਰ ਨੂੰ ਸ਼ੱਕ ਦੇ ਅਧਾਰ ਤੇ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਉਸ ਵਿਚੋਂ 10 ਕਿਲੋ ਭੁੱਕੀ ਬਰਾਮਦ ਹੋਈ।
ਉਨ੍ਹਾਂ ਅੱਗੇ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮ ਮਾਂ-ਪੁੱਤਰ ਹਨ। ਅਧਿਕਾਰੀ ਅਨੁਸਾਰ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਮਿਲੇ ਹੁਕਮਾਂ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ।