ਪੁਲਸ ਨੇ ਹੈਰੋਇਨ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰਕੇ ਕੇਸ ਦਰਜ ਕੀਤਾ
Friday, Jun 20, 2025 - 06:21 PM (IST)

ਨਾਭਾ (ਖੁਰਾਣਾ) : ਥਾਣਾ ਸਦਰ ਪੁਲਸ ਨੇ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਕੇ ਕੇਸ ਦਰਜ ਕੀਤਾ। ਮੁਲਜ਼ਮ ਦੀ ਪਛਾਣ ਪ੍ਰੇਮ ਸਿੰਘ ਪੁੱਤਰ ਬਾਬੂ ਸਿੰਘ ਵਾਸੀ ਪਿੰਡ ਰੋਹਟੀ ਛੰਨਾ ਥਾਣਾ ਸਦਰ ਨਾਭ ਵਜੋਂ ਹੋਈ। ਜਾਣਕਾਰੀ ਅਨੁਸਾਰ ਰੋਹਟੀ ਪੁੱਲ ਚੌਂਕੀ ਇੰਚਾਰਜ ਥਾਣੇਦਾਰ ਪਵਿੱਤਰ ਸਿੰਘ ਸਮੇਤ ਪੁਲਸ ਪਾਰਟੀ ਗੋਲ ਚੌਂਕ ਰੋਹਟੀ ਪੁਲ ਕੋਲੇ ਮੌਜੂਦ ਸੀ ਤਾਂ ਇਤਲਾਅ ਮਿਲੀ ਕਿ ਦੋਸ਼ੀ ਚਿੱਟਾ/ਹੈਰੋਇਨ ਵੇਚਣ ਲਈ ਪਿੰਡ ਭੋਜੋ ਮਾਜਰੀ ਨੂੰ ਜਾਂਦੀ ਸੜਕ ਕਿਨਾਰੇ ਖੜਾ ਹੈ ਜਦੋਂ ਪੁਲਸ ਪਾਰਟੀ ਨੇ ਰੇਡ ਕੀਤੀ ਤਾਂ ਉਸ ਤੋਂ 5 ਗ੍ਰਾਮ ਚਿੱਟਾ/ਹੈਰੋਇਨ ਬਰਾਮਦ ਹੋਈ ਪੁਲਸ ਨੇ ਮੁਲਜਜ਼ਮ ਦੇ ਖਿਲਾਫ ਐਨ.ਡੀ.ਪੀ.ਐਸ ਐਕਟ ਦੇ ਤਹਿਤ ਮੁਕਦਮਾ ਦਰਜ ਕੀਤਾ।
ਦੂਸਰੇ ਕੇਸ ਵਿਚ ਥਾਣੇਦਾਰ ਮਨਮੋਹਨ ਸਿੰਘ ਨੇ ਇਕ ਵਿਅਕਤੀ ਨੂੰ ਕਾਬੂ ਕੀਤਾ ਜਿਸ ਦੀ ਪਛਾਣ ਰਵੀ ਕੁਮਾਰ ਪੁੱਤਰ ਮਾਨਾ ਰਾਮ ਵਾਸੀ ਬਾਜੀਗਰ ਬਸਤੀ ਨਾਭਾ ਵਜੋ ਹੋਈ। ਪੁਲਸ ਪਾਰਟੀ ਅਗਸਤ ਦੌਰਾਨ ਕਿਲਾ ਮੁਬਾਰਕ ਨਾਭਾ ਕੋਲ ਮੌਜੂਦ ਸੀ ਤਾਂ ਜਦੋਂ ਦੇਖਿਆ ਕਿ ਇਕ ਵਿਅਕਤੀ ਖੰਡਰ ਲਾਈਬਰੇਰੀ ਵਿਚ ਬੈਠਾ ਟੀਕਾ ਲੱਗਾ ਦਾ ਸੇਵਨ ਕਰ ਰਿਹਾ ਹੈ ਤਾਂ ਜਦੋਂ ਪੁਲਸ ਨੇ ਚੈਕ ਕੀਤਾ ਤਾਂ ਉਸ ਤੋਂ ਇਕ ਸਰਿੰਜ ਅਤੇ ਚਿੱਟਾ ਲੁੱਕਡ ਬਰਾਮਦ ਹੋਇਆ। ਪੁਲਸ ਨੇ ਮੁਲਜ਼ਮ ਖਿਲਾਫ ਐਨ.ਡੀ.ਪੀ.ਐਸ ਐਕਟ ਦੇ ਤਹਿਤ ਮੁਕਦਮਾ ਦਰਜ ਕਰਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ।