ਪੀ. ਓ. ਸਟਾਫ ਨੇ 2 ਭਗੌੜਿਆਂ ਨੂੰ ਕੀਤਾ ਕਾਬੂ

Thursday, May 15, 2025 - 05:31 PM (IST)

ਪੀ. ਓ. ਸਟਾਫ ਨੇ 2 ਭਗੌੜਿਆਂ ਨੂੰ ਕੀਤਾ ਕਾਬੂ

ਪਟਿਆਲਾ (ਬਲਜਿੰਦਰ) : ਪੀ. ਓ. ਸਟਾਫ ਪਟਿਆਲਾ ਦੀ ਪੁਲਸ ਨੇ ਇੰਚਾਰਜ ਏ. ਐੱਸ. ਆਈ. ਦਲਜੀਤ ਸਿੰਘ ਖੰਨਾ ਦੀ ਅਗਵਾਈ ਹੇਠ 2 ਭਗੌੜਿਆਂ ਨੂੰ ਕਾਬੂ ਕੀਤਾ ਹੈ। ਪਹਿਲੇ ਕੇਸ ਵਿਚ ਵਿਜੇ ਕੁਮਾਰ ਪੁੱਤਰ ਰਾਮ ਨਾਰਾਇਣ ਵਾਸੀ ਗੰਗਾ ਵਿਹਾਰ ਕਾਲੋਨੀ ਘਲੋੜੀ ਗੇਟ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਖ਼ਿਲਾਫ ਥਾਣਾ ਕੋਤਵਾਲੀ ਵਿਖੇ 457, 380 ਆਈ.ਪੀ.ਸੀ. ਦੇ ਤਹਿਤ ਕੇਸ ਦਰਜ ਹੈ, ਜਿਸ ਵਿਚ ਮਾਣਯੋਗ ਅਦਾਲਤ ਵਿਜੇ ਕੁਮਾਰ ਨੂੰ 28 ਫਰਵਰੀ 2025 ਨੂੰ ਪੀ. ਓ. ਕਰਾਰ ਦਿੱਤਾ ਸੀ।

ਦੂਜੇ ਕੇਸ ਵਿਚ ਦਵਿੰਦਰ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਰਾਘੋਮਾਜਰਾ ਪੀਲੀ ਸੜਕ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਖ਼ਿਲਾਫ ਥਾਣਾ ਕੋਤਵਾਲੀ ਪਟਿਆਲਾ ਵਿਖੇ 138 ਐੱਨ. ਆਈ. ਐਕਟ ਤਹਿਤ ਕੇਸ ਦਰਜ ਹੈ, ਜਿਸ ’ਚ ਅਦਾਲਤ ਨੇ ਦਵਿੰਦਰ ਸਿੰਘ ਨੂੰ 14 ਅਕਤੂਬਰ 2022 ਨੂੰ ਪੀ. ਓ. ਕਰਾਰ ਦਿੱਤਾ ਸੀ। ਉਕਤ ਭਗੋੜਿਆਂ ਨੂੰ ਗ੍ਰਿਫਤਾਰ ਕਰਨ ਵਿਚ ਏ. ਐੱਸ. ਆਈ. ਜਸਪਾਲ ਸਿੰਘ, ਏ. ਐੱਸ. ਆਈ. ਬਲਵਿੰਦਰ ਸਿੰਘ, ਏ. ਐੱਸ. ਆਈ. ਹਰਜਿੰਦਰ ਸਿੰਘ ਅਤੇ ਏ. ਐੱਸ. ਆਈ. ਦਰਸ਼ਨ ਸਿੰਘ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।


author

Gurminder Singh

Content Editor

Related News