ਗੰਦੇ ਨਾਲੇ ’ਚੋਂ ਮਿਲੀ ਵਿਅਕਤੀ ਲਾਸ਼, ਇਲਾਕੇ ''ਚ ਦਹਿਸ਼ਤ
Tuesday, Oct 28, 2025 - 05:55 PM (IST)
ਪਟਿਆਲਾ (ਬਲਜਿੰਦਰ) : ਥਾਣਾ ਪਸਿਆਣਾ ਅਧੀਨ ਪੈਂਦੀ ਡਕਾਲਾ ਚੌਕੀ ਦੀ ਪੁਲਸ ਨੂੰ ਪਿੰਡ ਮੈਣ ਅਤੇ ਖੁਸਰੋਪੁਰ ਦੇ ਨਜ਼ਦੀਕ ਗੰਦੇ ਨਾਲੇ ਵਿਚੋਂ ਇਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਇਸ ਸਬੰਧੀ ਪਿੰਡ ਖੁਸਰੋਪੁਰ ਦੇ ਸਰਪੰਚ ਜਰਨੈਲ ਸਿੰਘ ਨੇ ਪੁਲਸ ਨੂੰ ਸੂਚਿਤ ਕੀਤਾ ਸੀ। ਪੁਲਸ ਨੇ ਲਾਸ਼ ਨੂੰ ਗੰਦੇ ਨਾਲੇ ’ਚੋਂ ਕੱਢ ਕੇ ਸ਼ਨਾਖਤ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਮੋਰਚਰੀ ’ਚ ਰੱਖਵਾ ਦਿੱਤਾ ਹੈ, ਜਿੱਥੇ ਸ਼ਨਾਖਤ ਲਈ 72 ਘੰਟੇ ਰੱਖਣ ਤੋਂ ਬਾਅਦ ਸਸਕਾਰ ਕੀਤਾ ਜਾਵੇਗਾ। ਵਿਅਕਤੀ ਦੀ ਉਮਰ ਲਗਭਗ 35 ਸਾਲ, ਕੱਦ 5 ਫੁੱਟ 7 ਇੰਚ, ਮੁੱਛਾਂ ਦਾੜੀ ਕੱਟੇ ਹੋਏ, ਨੱਕ ਮੋਟਾ, ਅੱਖਾਂ ਮੋਟੀਆਂ ਹਨ।
