ਗੁਰਦੁਆਰਾ ਸਾਹਿਬ ਦੇ ਪਾਰਕ ਦਾ ਨੀਂਹ-ਪੱਥਰ 3 ਨੂੰ

Monday, Dec 03, 2018 - 04:07 PM (IST)

ਗੁਰਦੁਆਰਾ ਸਾਹਿਬ ਦੇ ਪਾਰਕ ਦਾ ਨੀਂਹ-ਪੱਥਰ 3 ਨੂੰ

ਪਟਿਆਲਾ (ਜਗਨਾਰ, ਪੁਰੀ)- ਰਿਆਸਤੀ ਸ਼ਹਿਰ ਨਾਭਾ ਸਥਿਤ ਇਤਿਹਾਸਕ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਜੀ ਵਿਖੇ ਵਾਤਾਵਰਨ ਦੀ ਸ਼ੁੱਧਤਾ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਲਕੇ ਦੀ ਮੈਂਬਰ ਬੀਬੀ ਹਰਦੀਪ ਕੌਰ ਖੋਖ ਦੀ ਅਗਵਾਈ ਹੇਠ ਬਾਬਾ ਮੱਖਣ ਸਿੰਘ ਕਾਰ ਸੇਵਾ ਵਾਲਿਆਂ ਅਤੇ ਬਾਬਾ ਅਜਾਪਾਲ ਸਿੰਘ ਸੇਵਾ ਸੋਸਾਇਟੀ ਦੇ ਸਹਿਯੋਗ ਨਾਲ ਸੁੰਦਰ ਅਤੇ ਹਰਿਆ-ਭਰਿਆ ਪਾਰਕ ਬਣਾਇਆ ਜਾ ਰਿਹਾ ਹੈ। ਇਸ ਦੀਆਂ ਤਿਆਰੀਆਂ ਦੀ ਦੇਖ-ਰੇਖ ਕਰਨ ਆਏ ਐੱਸ. ਜੀ. ਪੀ. ਸੀ. ਮੈਂਬਰ ਬੀਬੀ ਹਰਦੀਪ ਕੌਰ ਖੋਖ ਅਤੇ ਜਥੇ. ਬਲਤੇਜ ਸਿੰਘ ਖੋਖ ਨੇ ਦੱਸਿਆ ਕਿ ਇਸ ਪਾਰਕ ਦਾ ਨੀਂਹ-ਪੱਥਰ 3 ਦਸੰਬਰ ਨੂੰ 9.00 ਵਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਰੱਖਣਗੇ। ਬਾਬਾ ਮੱਖਣ ਸਿੰਘ ਕਾਰਸੇਵਾ, ਮੈਨੇਜਰ ਹਰਮਿੰਦਰ ਸਿੰਘ, ਅਜਮੇਰ ਸਿੰਘ ਅਤੇ ਗੁਰਿੰਦਰਜੀਤ ਸਿੰਘ ਸੋਢੀ ਸਾਬਕਾ ਮੈਨੇਜਰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਨੇ ਬੀਬੀ ਹਰਦੀਪ ਕੌਰ ਖੋਖ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ। ਇਸ ਮੌਕੇ ਗੁਰਬਚਨ ਸਿੰਘ, ਦੇਵਿੰਦਰ ਸਿੰਘ ਤੇ ਗਮਦੂਰ ਸਿੰਘ ਆਦਿ ਮੌਜੂਦ ਸਨ।


Related News