ਸਰਦੀ ਦੇ ਮੱਦੇਨਜ਼ਰ ਵਿਦਿਆਰਥੀਆਂ ਨੂੰ ਕੋਟੀਆਂ ਵੰਡੀਆਂ

Monday, Dec 03, 2018 - 04:16 PM (IST)

ਸਰਦੀ ਦੇ ਮੱਦੇਨਜ਼ਰ ਵਿਦਿਆਰਥੀਆਂ ਨੂੰ ਕੋਟੀਆਂ ਵੰਡੀਆਂ

ਫਤਿਹਗੜ੍ਹ ਸਾਹਿਬ (ਜਗਦੇਵ)- ਯੂਥ ਵੈੱਲਫੇਅਰ ਕਲੱਬ ਫਤਿਹਗਡ਼੍ਹ ਸਾਹਿਬ ਵਲੋਂ ਸਰਕਾਰੀ ਸੈਕੰਡਰੀ ਸਮਾਰਟ ਸਕੂਲ ਸੰਗਤਪੁਰਾ ਸੋਢੀਆਂ ਵਿਖੇ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਕੋਟੀਆਂ ਦਿੱਤੀਆਂ ਗਈਆਂ। ਇਸ ਮੌਕੇ ਪ੍ਰਿੰਸੀਪਲ ਸਰਬਜੀਤ ਸਿੰਘ ਵਲੋਂ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਨਰਿੰਦਰ ਰਾਣਾ ਨੇ ਬੋਲਦਿਆਂ ਕਿਹਾ ਕਿ ਯੂਥ ਵੈੱਲਫੇਅਰ ਕਲੱਬ ਫਤਿਹਗਡ਼੍ਹ ਸਾਹਿਬ ਲੋਕਾਂ ਦੀ ਸੇਵਾ ’ਚ ਹਮੇਸ਼ਾ ਹੀ ਤਤਪਰ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਕਲੱਬ ਦਾ ਮੁੱਖ ਉਦੇਸ਼ ਜ਼ਰੂਰਤਮੰਦਾਂ ਦੀ ਮਦਦ ਕਰਨਾ ਹੈ। ਇਸੇ ਉਦੇਸ਼ ਨਾਲ ਕਲੱਬ ਵਲੋਂ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਕੋਟੀਆਂ ਵੰਡੀਆਂ ਗਈਆਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਜੇਕਰ ਉਹ ਵਧੀਆ ਪਡ਼੍ਹਾਈ ਕਰਨ ਤਾਂ ਕਲੱਬ ਜ਼ਰੂਰਤਮੰਦ ਹਰ ਵਿਦਿਆਰਥੀ ਦੀ ਫੀਸ ਵੀ ਅਦਾ ਕਰ ਸਕਦਾ ਹੈ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਤੇ ਸਟਾਫ ਵਲੋਂ ਕਲੱਬ ਦਾ ਮੋਮੈਂਟੋ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਹਰਬੰਸ ਸਿੰਘ, ਗੁਰਚਰਨ ਸਿੰਘ, ਸੁਰਿੰਦਰ ਸਿੰਘ ਬਾਬਾ ਬੋਹਡ਼, ਕਰਨ ਧਲੋਆ, ਸਤਨਾਮ ਸਿੰਘ, ਨਵੀਨ, ਮਨਿੰਦਰ ਸੂਰੀ, ਰਿਸ਼ੂ, ਵਨੀ ਵਰਮਾ, ਪੂਰਨ ਸਹਿਗਲ, ਚੰਚਲ ਗੌਤਮ ਆਦਿ ਵੀ ਹਾਜ਼ਰ ਸਨ।


Related News