ਸੁਖਬੀਰ ਬਾਦਲ ਦੇਸ਼ ਦਾ ਸਭ ਤੋਂ ਵੱਡਾ ਗੱਪੀ : ਧਰਮਸੌਤ
Wednesday, Nov 14, 2018 - 04:51 PM (IST)

ਪਟਿਆਲਾ (ਜੈਨ) - ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਦੋਸ਼ ਲਾਇਆ ਕਿ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਬੇਬੁਨਿਆਦ ਬਿਆਨਬਾਜ਼ੀ ਕਰ ਕੇ ਸੂਬੇ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਸੁਖਬੀਰ ਬਾਦਲ ਦੇਸ਼ ਦਾ ਸਭ ਤੋਂ ਝੂਠਾ ਤੇ ਗੱਪੀ ਹੈ। 10 ਸਾਲ ਪੰਜਾਬ ਦੇ ਲੋਕਾਂ ਨੂੰ ਕੁੱਟਿਆ ਤੇ ਲੁੱਟਿਆ। ਹੁਣ ਸਿਆਸਤ ਵਿਚ ਰਹਿਣ ਦੇ ਬਾਵਜੂਦ ਸੱਤਾ ਤੋਂ ਬਾਹਰ ਹੋ ਕੇ ਕੁਰਸੀ ਦੇ ਸੁਪਨੇ ਲੈ ਰਿਹਾ ਹੈ। ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੂੰ ਪਿਤਾ ਸਮਾਨ ਕਹਿ ਕੇ ਲੋਕਾਂ ਵਿਚ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਸ਼੍ਰੀ ਧਰਮਸੌਤ ਨੇ ਕਿਹਾ ਕਿ ਹੁਣ ਸੁਖਬੀਰ ਕਾਰਨ ਹੀ ਪ੍ਰਕਾਸ਼ ਸਿੰਘ ਬਾਦਲ ਦੇ ਬਚਪਨ ਦੇ ਸਿਆਸੀ ਮਿੱਤਰ ਸਾਥ ਛੱਡ ਗਏ ਹਨ। ਪ੍ਰਕਾਸ਼ ਸਿੰਘ ਬਾਦਲ ਪੁੱਤਰ ਮੋਹ ਵਿਚ ਪਾਰਟੀ ਦੇ ਇਤਿਹਾਸ ਨੂੰ ਕਲੰਕਿਤ ਕਰ ਰਿਹਾ ਹੈ। ਉਨ੍ਹਾ ਇਹ ਵੀ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਕੋਈ ਸਿਆਸੀ ਸਮਝ ਨਹੀਂ ਹੈ। ਇਸ ਮੌਕੇ ਜ਼ਿਲਾ ਕਾਂਗਰਸ ਕਮੇਟੀ ਜਨਰਲ ਸੈਕਟਰੀ ਅਮਰਦੀਪ ਸਿੰਘ ਖੰਨਾ, ਨਰਿੰਦਰਜੀਤ ਸਿੰਘ ਭਾਟੀਆ, ਗੌਤਮ ਬਾਤਿਸ਼ ਐਡਵੋਕੇਟ (ਸਾਬਕਾ ਕੌਂਸਲ ਪ੍ਰਧਾਨ) ਤੇ ਹੋਰ ਸੀਨੀਅਰ ਆਗੂ ਮੌਜੂਦ ਸਨ। ਰਾਮਗਡ਼੍ਹੀਆ ਬਰਾਦਰੀ ਤੇ ਵਿਸ਼ਵਕਰਮਾ ਵੈੱਲਫੇਅਰ ਸੋਸਾਇਟੀ ਵੱਲੋਂ ਧਰਮਸੌਤ ਦਾ ਸਨਮਾਨ ਕੀਤਾ ਗਿਆ।