ਸੁਖਵਿੰਦਰਪਾਲ ਸਿੰਘ ਮਿੰਟਾ ਨੇ ਅਕਾਲੀ ਦਲ ''ਚੋਂ ਦਿੱਤਾ ਅਸਤੀਫਾ

Monday, Jun 15, 2026 - 04:31 PM (IST)

ਸੁਖਵਿੰਦਰਪਾਲ ਸਿੰਘ ਮਿੰਟਾ ਨੇ ਅਕਾਲੀ ਦਲ ''ਚੋਂ ਦਿੱਤਾ ਅਸਤੀਫਾ

ਪਟਿਆਲਾ : ਨਗਰ-ਨਿਗਮ ਪਟਿਆਲਾ ਤੋਂ ਲਗਾਤਾਰ ਤਿੰਨ ਵਾਰ ਕੌਂਸਲਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪੀ.ਏ.ਸੀ ਮੈਂਬਰ ਅਤੇ ਸੀਨੀਅਰ ਆਗੂ ਸੁਖਵਿੰਦਰਪਾਲ ਸਿੰਘ ਮਿੰਟਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਆਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਸੁਖਵਿੰਦਰਪਾਲ ਸਿੰਘ ਮਿੰਟਾ ਇਕ ਸੀਨੀਅਰ ਆਗੂ ਹਨ ਅਤੇ ਉਨ੍ਹਾਂ ਦਾ ਪਟਿਆਲਾ ਦਿਹਾਤੀ ਅਤੇ ਸ਼ਹਿਰੀ ਹਲਕਿਆਂ ਵਿਚ ਵੱਡੀ ਪੈਂਠ ਹੈ। ਖੁਦ ਕੌਂਸਲਰ ਤੋਂ ਇਲਾਵਾ ਉਨ੍ਹਾਂ ਦੇ ਧਰਮਪਤਨੀ ਹਰਪ੍ਰੀਤ ਕੌਰ ਵੀ ਕੌਂਸਲਰ ਰਹੇ ਹਨ ਅਤੇ ਉਨ੍ਹਾਂ ਦੇ ਪਿਤਾ ਰਜਿੰਦਰ ਸਿੰਘ ਕਾਹਲੋਂ ਇਸ ਏਰੀਏ ਤੋਂ ਚੋਣ ਲੜ ਚੁੱਕੇ ਹਨ।

ਸੁਖਵਿੰਦਰਪਾਲ ਸਿੰਘ ਮਿੰਟਾ ਸੂਬਾ ਜਥੇਬੰਦਕ ਸਕੱਤਰ, ਡੇਲੀਗੇਟ ਰਹੇ ਹਨ ਅਤੇ ਹੁਣ ਅਕਾਲੀ ਦਲ ਰਾਜਸੀ ਮਾਮਲਿਆਂ ਦੀ ਕਮੇਟੀ ਦੇ ਮੈਂਬਰ ਵੀ ਹਨ। ਮਿੰਟਾ ਉਨ੍ਹਾਂ ਆਗੂਆਂ ਵਿਚੋਂ ਜਿਨ੍ਹਾਂ ਨੇ ਪਾਰਟੀ ਦਾ ਝੰਡਾ ਹਰ ਚੰਗੇ ਅਤੇ ਮਾੜੇ ਸਮੇਂ ਵਿਚ ਬੁਲੰਦ ਰੱਖਿਆ ਪਰ ਪਾਰਟੀ ਵੱਲੋ ਲਗਾਤਾਰ ਕੀਤੀ ਗਈ ਅਣਦੇਖੀ ਦੇ ਕਾਰਨ ਉਨ੍ਹਾਂ ਨੇ ਆਖਰ ਪਾਰਟੀ ਨੂੰ ਅਲਵਿਦਾ ਹੀ ਆਖ ਦਿੱਤਾ।


author

Gurminder Singh

Content Editor

Related News