ਅਮਲੋਹ ਰੈਲੀ ’ਚ ਯੂਥ ਪ੍ਰਧਾਨ ਸਰਬਜੀਤ ਸਿੰਘ ਝਿੱਜਰ ਦਾ AAP ਸਰਕਾਰ ’ਤੇ ਤਿੱਖਾ ਹਮਲਾ

Wednesday, Mar 25, 2026 - 02:18 PM (IST)

ਅਮਲੋਹ ਰੈਲੀ ’ਚ ਯੂਥ ਪ੍ਰਧਾਨ ਸਰਬਜੀਤ ਸਿੰਘ ਝਿੱਜਰ ਦਾ AAP ਸਰਕਾਰ ’ਤੇ ਤਿੱਖਾ ਹਮਲਾ

ਅਮਲੋਹ- ਹਲਕਾ ਅਮਲੋਹ 'ਚ ਅਕਾਲੀ ਦਲ ਦੀ “ਪੰਜਾਬ ਬਚਾਓ” ਰੈਲੀ ਦੌਰਾਨ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੱਜਰ ਨੇ ਸੰਬੋਧਨ ਕਰਦਿਆਂ ਰੈਲੀ ਵਿੱਚ ਪਹੁੰਚੇ ਲੋਕਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਭਾਵੇਂ ਇਹ ਅਮਲੋਹ ਦੀ ਰੈਲੀ ਹੈ, ਪਰ ਕੋਈ ਵੀ ਅਜਿਹਾ ਪਿੰਡ ਨਹੀਂ ਜਿੱਥੇ ਉਹ ਨਾ ਗਏ ਹੋਣ ਅਤੇ ਲੋਕਾਂ ਨਾਲ ਸੰਪਰਕ ਨਾ ਕੀਤਾ ਹੋਵੇ। ਉਨ੍ਹਾਂ ਕਿਹਾ ਕਿ ਲੋਕ ਵੱਡੀ ਗਿਣਤੀ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵਿਚਾਰ ਸੁਣਨ ਲਈ ਇਕੱਠੇ ਹੋਏ ਹਨ। 

ਇਹ ਵੀ ਪੜ੍ਹੋ- ਪੰਜਾਬ 'ਚ ਅੱਜ ਤੋਂ 28 ਮਾਰਚ ਤੱਕ ਮੌਸਮ ਦਾ ਵੱਡਾ ਅਲਰਟ, ਵਿਭਾਗ ਨੇ ਦਿੱਤੀ ਅਹਿਮ ਜਾਣਕਾਰੀ

ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਵਿੱਚ ਵੱਖ-ਵੱਖ ਕਿਸਮ ਦੇ ਵਿਧਾਇਕ ਬਣੇ ਹੋਏ ਹਨ ਅਤੇ ਮੰਡੀ ਗੋਬਿੰਦਗੜ੍ਹ ਵਿੱਚ ਇੰਡਸਟਰੀ ਦਾ ਗਲਾ ਘੋਟ ਕੇ ਪੈਸੇ ਕਮਾਏ ਜਾ ਰਹੇ ਹਨ।  ਝਿੰਜਰ ਨੇ ਕਿਹਾ ਕਿ ਸੂਬੇ ਵਿੱਚ ਕਾਨੂੰਨ-ਵਿਵਸਥਾ ਦੀ ਸਥਿਤੀ ਵੀ ਚਿੰਤਾਜਨਕ ਹੈ। ਉਨ੍ਹਾਂ ਆਮ ਆਦਮੀ ਪਾਟਰੀ ਦੀ ਸਰਕਾਰ 'ਤੇ  ਦੋਸ਼ ਲਗਾਇਆ ਕਿ ਖੁੱਲ੍ਹੇਆਮ ਹਿੰਸਕ ਘਟਨਾਵਾਂ ਹੋ ਰਹੀਆਂ ਹਨ, ਕਬੱਡੀ ਟੂਰਨਾਮੈਂਟਾਂ ਅਤੇ ਵਿਆਹ ਵਿੱਚ ਮਾਵਾਂ ਦੇ ਪੁੱਤਾਂ ਨੂੰ ਗੋਲੀਆਂ ਮਾਰ ਕੇ ਮਾਰਿਆ ਜਾ ਰਿਹਾ ਹੈ ਜਿਸ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਹੁਣ ਤਾਂ ਅਫਸਕਰਾਂ  'ਤੇ ਵੀ ਦਬਾਅ ਬਣਾਇਆ ਜਾ ਰਿਹਾ ਹੈ, ਜਿਸ ਕਾਰਨ ਉਹ ਖੁਦਕੁਸ਼ੀ ਕਰਨ ਲਈ ਮਜ਼ਬੂਰ ਹੋ ਰਹੇ ਹਨ। ।

ਇਹ ਵੀ ਪੜ੍ਹੋ- DM ਰੰਧਾਵਾ ਪੋਸਟਮਾਰਟਮ ਮੁਕੰਮਲ, ਵੀਡੀਓਗ੍ਰਾਫੀ ਨਾਲ ਪਾਰਦਰਸ਼ੀ ਕਾਰਵਾਈ

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀ ਅਣਖ ਨੂੰ ਜਗਾਉਣ ਕਿਉਂਕਿ ਮੌਜੂਦਾ ਮੁੱਖ ਮੰਤਰੀ ਸਾਡੀਆਂ ਧੀਆਂ-ਭੈਣਾਂ ਨੂੰ ਪਟੋਲੇ, ਦੱਸਦਾ ਹੈ।  ਉਨ੍ਹਾਂ ਕਿਹਾ ਸਾਡਾ ਵਿਰਸਾ ਔਰਤਾਂ ਦਾ ਸਤਿਕਾਰ ਕਰਨਾ ਦੱਸਦਾ ਹੈ। ਉਨ੍ਹਾਂ ਅੱਗੇ ਕਿਹਾ ਝਾੜੂ ਸਰਕਾਰ ਲੋਕਾਂ ਨੂੰ ਬਦਲਾਅ ਕਹਿ ਕੇ ਗੁੰਮਰਾਹ ਕਰ ਰੇਹ ਹਨ। ਪਰ ਅੱਜ ਅਮਲੋਹ 'ਚ ਅਕਾਲੀ ਦਲ ਹੋ ਰਿਹਾ ਹੈ। ਉਨ੍ਹਾਂ ਭਗਵੰਤ ਮਾਨ ਅਤੇ ਕੇਜਰੀਵਾਲ 'ਤੇ ਤੰਜ ਕੱਸਦਿਆਂ ਕਿਹਾ ਅੱਜ ਅਕਾਲੀ ਦਲ  ਤੁਹਾਡੇ ਮੋਢਿਆਂ 'ਤੇ ਪੈਰ ਰੱਖ ਕੇ ਖੜ੍ਹਾ ਹੈ। ਪੰਜਾਬ ਦੇ ਲੋਕ ਤੇਰੇ ਕੋਲੋਂ ਬਦਲਾ ਜ਼ਰੂਰ ਲੈਣਗੇ। ਹੁਣ ਪੰਜਾਬ ਦੇ ਲੋਕਾਂ ਨੂੰ ਪਤਾ ਪੰਜਾਬ ਨੂੰ ਬਚਾਉਣਾ ਹੈ ਤਾਂ ਅਕਾਲੀ ਦਲ ਲਿਆਉਣਾ ਹੈ।

ਇਹ ਵੀ ਪੜ੍ਹੋ- 'ਸਕ੍ਰਿਪਟਡ ਓਪਟਿਕਸ ਨਾਲ ਚੱਲ ਰਹੀ 'ਆਪ' ਸਰਕਾਰ', ਪ੍ਰਤਾਪ ਬਾਜਵਾ ਦਾ ਤਿੱਖਾ ਹਮਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


 


author

Shivani Bassan

Content Editor

Related News