ਪੁਲਸ ਦੀ ਫਿਟਨੈੱਸ ਲਈ ਵੱਡਾ ਫ਼ੈਸਲਾ ਲੈਣ ਦੀ ਰੌਂਅ ''ਚ ਮਾਨ ਸਰਕਾਰ, ਕਿਸੇ ਸਮੇਂ ਵੀ ਪਾਸ ਹੋ ਸਕਦੈ ਇਹ ਹੁਕਮ

Saturday, May 27, 2023 - 04:57 PM (IST)

ਪਟਿਆਲਾ/ਰੱਖੜਾ (ਰਾਣਾ) : ਇਕ ਤੋਂ ਬਾਅਦ ਇਕ ਅਨੋਖੇ ਫ਼ੈਸਲੇ ਲੈ ਕੇ ਲੋਕਾਂ ਨੂੰ ਹੈਰਾਨ ਕਰਨ ਵਾਲੀ ‘ਮਾਨ’ ਸਰਕਾਰ ਹੁਣ ਇਕ ਹੋਰ ਨਵਾਂ ਫੈਸਲਾ ਲੈਣ ਦੀ ਤਿਆਰੀ ’ਚ ਹੈ। ਹੁਣ ਪੰਜਾਬ ਪੁਲਸ ਦੀ ਫਿਟਨੈੱਸ ਨੂੰ ਧਿਆਨ ’ਚ ਰੱਖਦਿਆਂ ਸਮੁੱਚੇ ਪੁਲਸ ਵਾਲਿਆਂ ਨੂੰ ਸਾਈਕਲ ’ਤੇ ਘਰ ਤੋਂ ਦਫ਼ਤਰ ਆਉਣ ਦੀ ਤਿਆਰੀ ਚੱਲ ਰਹੀ ਹੈ, ਜਿਸ ਦਾ ਹੁਕਮ ਕਦੇ ਵੀ ਪਾਸ ਹੋ ਸਕਦਾ ਹੈ, ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਪੰਜਾਬ ਪੁਲਸ ਮੁਲਾਜ਼ਮਾਂ ਨੂੰ ਨਵੇਂ ਸਾਈਕਲ ਦੇਵੇਗੀ। ਇਸ ਪਿੱਛੇ ਤਰਕ ਇਹ ਦੱਸਿਆ ਜਾ ਰਿਹਾ ਹੈ ਕਿ ਇਸ ਫ਼ੈਸਲੇ ਨਾਲ ਜਿਥੇ ਵਾਤਾਵਰਣ ਨੂੰ ਸ਼ੁੱਧ ਰੱਖਣ ’ਚ ਲਾਭ ਮਿਲੇਗਾ, ਉਥੇ ਪੰਜਾਬ ਪੁਲਸ ਦੀ ਚੰਗੀ ਸਿਹਤ ਵੀ ਬਣੀ ਰਹੇਗੀ ਅਤੇ ਜੋ ਮੁਲਾਜ਼ਮ ਫਿਟ ਨਹੀਂ ਹਨ ਜਾਂ ਮੋਟੇ ਹਨ, ਨੂੰ ਵੀ ਫਿਟ ਰਹਿਣ ਵੀ ਮਦਦ ਮਿਲੇਗੀ।

ਇਹ ਵੀ ਪੜ੍ਹੋ : ਐਕਸ਼ਨ 'ਚ ਵਿਜੀਲੈਂਸ, ਸਾਬਕਾ CM ਚੰਨੀ ਦੀ ਛਤਰ-ਛਾਇਆ 'ਚ ਹੋਏ ਨਿਰਮਾਣ ਦੀ ਜਾਂਚ ਸ਼ੁਰੂ

ਜਾਨ ਮਾਲ ਦੀ ਰੱਖਿਆ ਅਤੇ ਟਰੈਫਿਕ ਦੇ ਯੋਗ ਹੱਲ ਲਈ ਸ਼ਹਿਰੀ ਖੇਤਰ ’ਚ ਜਿਥੇ ਪੈਦਲ ਪੈਟਰੋਲਿੰਗ ਅਤੇ ਬੀਟ ਸਿਸਟਮ ’ਚ ਤਾਇਨਾਤ ਮੁਲਾਜ਼ਮਾਂ ਨੂੰ ਵੀ ਸਾਈਕਲ ਦੇਣ ਨਾਲ ਭੀੜ ਭੜੱਕੇ ਵਾਲੇ ਖੇਤਰਾਂ ਵਿਚ ਵੀ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ’ਚ ਮਦਦ ਮਿਲੇਗੀ। ਵਰਣਨਯੋਗ ਹੈ ਕਿ ਹਾਲੇ ਕੁੱਝ ਹੀ ਦਿਨ ਪਹਿਲਾਂ ਸਰਕਾਰੀ ਦਫ਼ਤਰਾਂ ’ਚ ਸਮੁੱਚੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਵੀ ਆਪਣੀ ਕਾਰ, ਸਕੂਟਰ, ਮੋਟਰਸਾਈਕਲ ਨੂੰ ਛੱਡ ਕੇ ਸਾਈਕਲ, ਈ-ਰਿਕਸ਼ਾ ਜਾਂ ਪੈਦਲ ਦਫ਼ਤਰ ਵਿਚ ਆਉਣ ਦੇ ਹੁਕਮ ਸਰਕਾਰ ਵੱਲੋਂ ਜਾਰੀ ਕੀਤੇ ਗਏ ਸਨ, ਜਿਸ ਦੀ ਸਾਰਿਆਂ ਵੱਲੋਂ ਪਾਲਣਾ ਕੀਤੀ ਗਈ ਸੀ।

ਇਹ ਵੀ ਪੜ੍ਹੋ : ਹਵਸ 'ਚ ਅੰਨ੍ਹੇ ਸਹੁਰੇ ਨੇ ਧੀ ਵਰਗੀ ਨੂੰਹ ਨਾਲ ਟੱਪੀਆਂ ਹੱਦਾਂ, ਪੋਤੀ ਨਾਲ ਵੀ ਕੀਤੀਆਂ ਅਸ਼ਲੀਲ ਹਰਕਤਾਂ

ਗੂਗਲ ਮੈਪ ਦੀ ਮਦਦ ਨਾਲ ਪੰਜਾਬ ਪੁਲਸ ਹੋਵੇਗੀ ‘ਅਲਰਟ’

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਪੁਲਸ ਦੇ ਇਕ ਸਮਾਗਮ ਦੌਰਾਨ ਐਲਾਨ ਕੀਤਾ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਅਤੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਲਈ ਹੁਣ ਜਲਦ ਹੀ ਪੰਜਾਬ ਪੁਲਸ ਨੂੰ ਗੂਗਲ ਮੈਪ ਦੀ ਮਦਦ ਨਾਲ ਜੋਡ਼ਿਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਜਲਦ ਹੀ ਪੁਲਸ ਦੀਆਂ ਗੱਡੀਆਂ ’ਚ ਗੂਗਲ ਮੈਪ ਇੰਸਟਾਲ ਕੀਤੇ ਜਾਣਗੇ, ਜੋ ਪੁਲਸ ਮੁਲਾਜ਼ਮਾਂ ਨੂੰ ਕਿਸੇ ਵੀ ਕਾਲ ਆਉਣ ’ਤੇ ਉਸ ਦੀ ਸਹੀ ਲੋਕੇਸ਼ਨ ਦੱਸ ਕੇ ਸਮੱਸਿਆ ਦਾ ਜਲਦ ਹੱਲ ਕਰਨ ’ਚ ਸਹੀ ਸਿੱਧ ਹੋਵੇਗਾ। 

ਇਹ ਵੀ ਪੜ੍ਹੋ : ਅੰਮ੍ਰਿਤਸਰ ਏਅਰਪੋਰਟ 'ਤੇ ਔਰਤ ਨਾਲ ਵਾਪਰੀ ਅਜੀਬ ਘਟਨਾ ਦੇ ਮਾਮਲੇ 'ਚ ਲੋਡਰ ਖ਼ਿਲਾਫ਼ ਸਖ਼ਤ ਕਾਰਵਾਈ

ਜ਼ਿਕਰਯੋਗ ਹੈ ਕਿ ਵਿਦੇਸ਼ਾਂ ’ਚ ਵੀ ਪੁਲਸ ਇਸ ਤਰ੍ਹਾਂ ਕੰਮ ਕਰਦੀ ਹੈ ਤਾਂ ਹੀ ਕਿਸੇ ਵੀ ਵਿਅਕਤੀ ਵੱਲੋਂ ਪੁਲਸ ਨੂੰ ਕਾਲ ਕਰਨ ’ਤੇ ਸਭ ਤੋਂ ਨੇਡ਼ੇਲੀ ਪੁਲਸ ਵੈਨ ਤੱਕ ਮੈਸਿਜ ਚਲਿਆ ਜਾਂਦਾ ਹੈ ਅਤੇ ਪੁਲਸ ਮੌਕੇ ’ਤੇ ਜਲਦ ਪਹੁੰਚ ਪਾਉਂਦੀ ਹੈ। ਹੁਣ ਇਹੋ ਤਕਨੀਕ ਪੰਜਾਬ ਪੁਲਸ ਵੀ ਅਪਣਾਉਣ ਵਾਲੀ ਹੈ।

ਇਹ ਵੀ ਪੜ੍ਹੋ : ਬੱਦਲਵਾਈ ਨੇ ਗਰਮੀ ਨੂੰ ਪਾਈ ਠੱਲ੍ਹ, ਜਾਣੋ ਮੌਸਮ ਨੂੰ ਲੈ ਕੇ ਅਗਲੇ ਤਿੰਨ ਦਿਨਾਂ ਦੀ ਤਾਜ਼ਾ ਅਪਡੇਟ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News