ਟੀ. ਐੱਲ. ਪੀ. ’ਤੇ ਪਾਬੰਦੀ ਇਸਲਾਮਿਕ ਸੰਗਠਨਾਂ ਅਤੇ ਸਰਕਾਰ ’ਚ ਟਕਰਾਅ ਦੀ ਸ਼ੁਰੂਆਤ

04/20/2021 11:40:02 AM

ਇਸਲਾਮਾਬਾਦ(ਵਿਸ਼ੇਸ਼)- ਇਮਰਾਨ ਖਾਨ ਸਰਕਾਰ ਵੱਲੋਂ ਬੀਤੇ ਹਫ਼ਤੇ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀ. ਐੱਲ. ਪੀ.) ’ਤੇ ਪਾਬੰਦੀ ਲਗਾਏ ਜਾਣ ਦੇ ਬਾਅਦ ਇਸਲਾਮਿਕ ਸੰਗਠਨਾਂ ਅਤੇ ਸਰਕਾਰ ’ਚ ਜ਼ਬਰਦਸਤ ਟਕਰਾਅ ਸ਼ੁਰੂ ਹੋ ਗਿਆ ਹੈ। ਇਹ ਪਾਬੰਦੀ ਇਸਲਾਮਿਕ ਸਿਆਸਤ ਨਾਲ ਪਾਕਿ ਸਰਕਾਰ ਦੇ ਮੁਸ਼ਕਲ ਸਬੰਧਾਂ ’ਚ ਇਕ ਹੋਰ ਅਧਿਆਏ ਦੀ ਸ਼ੁਰੂਆਤ ਹੈ। ਕਈ ਇਸਲਾਮਿਕ ਸੰਗਠਨ ਟੀ. ਐੱਲ. ਪੀ. ਦੇ ਸਮਰਥਨ ’ਚ ਸੜਕਾਂ ’ਤੇ ਉਤਰ ਆਏ ਹਨ, ਜਿਸ ਨਾਲ ਇਮਰਾਨ ਸਰਕਾਰ ਦੀ ਕੁਰਸੀ ਖਤਰੇ ’ਚ ਨਜ਼ਰ ਆ ਰਹੀ ਹੈ। ਸਵ. ਖਾਦਿਮ ਹੁਸੈਨ ਰਿਜਵੀ ਵੱਲੋਂ ਸ਼ੁਰੂ ਕੀਤਾ ਗਿਆ ਹੈ ਇਹ ਸੰਗਠਨ ਜ਼ਿਆਦਾਤਰ ਸੋਸ਼ਲ ਮੀਡੀਆ ਅਤੇ ਟੀ. ਵੀ. ’ਤੇ ਇਸਦੇ ਸੰਸਥਾਪਕ ਵੱਲੋਂ ਕੀਤੀ ਗਈ ਵਿਵਾਦਪੂਰਨ ਟਿਪਣਿਆਂ ਦੇ ਕਾਰਨ ਚਰਚਾ ’ਚ ਰਿਹਾ ਹੈ। ਹਾਲ ਦੇ ਸਾਲਾਂ ’ਚ ਪਾਕਿਸਤਾਨ ਨੇ ਟੀ. ਐੱਲ. ਪੀ. ਦੀਆਂ ਸਰਗਰਮੀਆਂ ’ਚ ਵਾਧਾ ਦੇਖਿਆ, ਜੋ ਸੰਸਾਰਿਕ ਵਿਕਾਸ ਅਤੇ ਸਥਾਨਕ ਮੌਕਿਆਂ ਦੀ ਬਦੌਲਤ ਹੈ।

ਸੂਚਨਾ ਦੇ ਵਿਸ਼ਵੀਕਰਨ ਦੇ ਯੁੱਗ ਅਤੇ ਕੋਵਿਡ-19 ਤੋਂ ਪੈਦਾ ਹੋਏ ਹਾਲਾਤਾਂ ਦਰਮਿਆਨ ਸਮੀਕਰਨ ਦੀ ਆਜ਼ਾਦੀ ’ਤੇ ਇਕ ਫਰਾਂਸੀਸੀ ਸਕੂਲ ਸਿੱਖਿਆ ਦੇ ਪਾਠ ਨੇ ਟੀ. ਐੱਲ. ਪੀ. ਨੂੰ ਇਕ ਜੀਵਨਰੇਖਾ ਪ੍ਰਦਾਨ ਕੀਤੀ, ਜਿਸਨੇ ‘ਈਸ਼ਨਿੰਦਾ’ ਦ ਵਿਰੁੱਧ ਆਪਣੀ ਮੁਹਿੰਮ ਦੇ ਆਧਾਰ ’ਤੇ ਪਾਕਿਸਤਾਨ ਅੰਦਰ ਇਕ ਵਿਸ਼ਾਲ ਸਮਰੱਥਨ ਜੁਟਾਇਆ ਹੈ। ਸਕੂਲ ਅਧਿਆਪਕ ਸੈਮੂਅਲ ਪੈਟੀ ਨੇ ਆਪਣੇ ਵਿਦਿਆਰਥੀਆਂ ਨੂੰ ਪੈਗੰਬਰ ਮੁਹੰਮਦ ’ਤੇ ਵਿਵਾਦਪੂਰਨ ਕਾਰਟੂਨ ਦਿਖਾਏ। ਜੋ ਕਿ ਫਰਾਂਸੀਸੀ ਵਿਅੰਗ ਰਸਾਲੇ ਚਾਰਲੀ ਹੈਬਦੋ ’ਚ ਦਿਖਾਈ ਦਿੱਤੇ ਸਨ। ਉਨ੍ਹਾਂ ਨੂੰ ਆਜ਼ਾਦੀ ਦੀ ਪ੍ਰੇਰਣਾ ਨੇ ਇਕ ਨੌਜਵਾਨ ਚੇਚਨ ਦੇ ਗੁੱਸੇ ਨੂੰ ਵਧਾਇਆ। ਜਿਸਨੇ 16 ਅਕਤੂਬਰ 2020 ਨੂੰ ਉਸਦਾ ਸਿਰ ਕਲਮ ਕਰ ਦਿੱਤਾ।

ਇਸ ਤੋਂ ਬਾਅਦ ਫਰਾਂਸੀਸੀ ਰਾਸ਼ਟਰਪਤੀ ਇਮੈਨੁਐਲ ਮੈਤ੍ਰਕੋਂ ਨੇ ਇਸਲਾਮੀ ਕੱਟੜਪੰਥ ’ਤੇ ਆਪਣੀ ਸਥਿਤੀ ਨੂੰ ਮਜ਼ਬੂਤ ਕਰ ਲਿਆ। ਜਿਵੇਂ ਕਿ ਮੈਤ੍ਰਿਕੋਂ ਨੇ ਕੱਟੜਪੰਥੀ ਇਸਲਾਮਵਾਦੀਆਂ ’ਤੇ ਹਮਲਾ ਕੀਤਾ। ਰਿਜਵੀ ਨੇ ਫਰਾਂਸ ਦੇ ਨਾਲ ਆਪਣੇ ਰਿਸ਼ਤੇ ਨੂੰ ਖਤਮ ਕਰਨ ਲਈ ਪਾਕਿਸਤਾਨ ’ਤੇ ਦਬਾਅ ਪਾਇਆ ਅਤੇ ਆਪਣੇ ਬਰੈਲਵੀ ਪੈਰੋਕਾਰਾਂ ਨੂੰ ਇਸਲਾਮਾਬਾਦ ਦੀਆਂ ਸੜਕਾਂ ’ਤੇ ਉਤਾਰ ਦਿੱਤਾ। ਪਰ ਵਿਰੋਧ ਦਾ ਸੱਦੇ ਦੇ ਕੁਝ ਦਿਨਾਂ ਬਾਅਦ ਹੀ ਰਿਜਵੀ ਦੀ ਕੋਰੋਨਾ ਕਾਰਨ ਮੌਤ ਹੋ ਗਈ। ਉਸਦੀ ਮੌਤ ਤੋਂ ਬਾਅਦ ਸੰਗਠਨ ਨੇ ਉਨ੍ਹਾਂ ਦੇ ਪੁੱਤਰ ਹੁਸੈਨ ਰਿਜਵੀ ਦੀ ਅਗਵਾਈ ’ਚ ਇਕ ਹੋਰ ਅੱਤਵਾਦੀ ਮੋੜ ਲਿਆ। ਹਾਲਾਂਕਿ ਰਿਜਵੀ ਦੀ ਮੌਤ ਨੂੰ ਲੈ ਕੇ ਆਈ. ਐੱਸ. ਆਈ. ’ਤੇ ਦੋਸ਼ ਵੀ ਲੱਗ ਰਹੇ ਹਨ।

ਬਾਹਰੀ ਦੁਨੀਆ ਲਈ ਇਕ ਮੌਲਵੀ ਵਲੋਂ ਫਰਾਂਸ ਖਿਲਾਫ ਪ੍ਰਗਟ ਕੀਤੀ ਗਈ ਨਾਰਾਜ਼ਗੀ ਨੂੰ ਥਪਥਪਾਉਣਾ ਮੁਸ਼ਕਲ ਹੋ ਸਕਦਾ ਹੈ ਪਰ ਸੈਮੂਅਲ ਪੈਟੀ ਘਟਨਾ ਨੇ ਈਸ਼ਨਿੰਦਾ ਦੇ ਵਿਸ਼ੇ ਨੂੰ ਛੂਹਿਆ, ਜੋ ਪਾਕਿਸਤਾਨ ਦੀ ਸਿਆਸਤ ’ਚ ਹਲਚਲ ਮਚਾਉਣ ਦੀ ਸਮੱਰਥਾ ਰੱਖਦਾ ਹੈ। ਪਾਕਿਸਤਾਨ ਦੇ ਕਈ ਕੱਟੜ ਇਸਮਲਾਮੀ ਸਮੂਹਾਂ ਲਈ ਈਸ਼ਮਿੰਦਾ ਦਾ ਮੁੱਦਾ ਸੂਬੇ ਤੋਂ ਉੱਪਰ ਅਤੇ ਪਰੇ ਹੈ। ਉਨ੍ਹਾਂ ਲਈ ਜੋ ਕੋਈ ਵੀ ਇਹ ਸਵਾਲ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਇਹ ਉਹ ਇਸਲਾਮ ਦੇ ਮੂਲ ਸਿਧਾਂਤ ਨੂੰ ਕੀ ਮੰਨਦੇ ਹਨ- ਪੈਗੰਬਰ ਮੁਹੰਮਦ ਪ੍ਰਤੀ ਸਨਮਾਨ ਅਤੇ ਅਥਾਹ ਮਾਨਤਾ ਕਿ ਪੈਗੰਬਰ ਵਿਸ਼ਵਾਸ ਦਾ ਆਖਰੀ ਦੂਤ ਹੈ-ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਟੀ. ਐੱਲ. ਪੀ. ਅਜਿਹੇ ਸਮੂਹ ’ਚ ਸਭ ਤੋਂ ਅੱਗੇ ਰਿਹਾ।

ਪਾਕਿਸਤਾਨ ’ਚ ਮੌਜ਼ੂਦਾ ਹਾਲਾਤ ਅਤੇ ਟੀ. ਐੱਲ. ਪੀ. ਦੇ ਪ੍ਰਦਸ਼ਨ ਦਾ ਕਾਰਨ
- ਫਰਾਂਸ ਦੇ ਰਾਜਦੂਤ ਨੂੰ ਦੇਸ਼ ਤੋਂ ਕੱਢਣ ਲਈ ਟੀ. ਐੱਲ. ਪੀ. ਮੁਖੀ ਖਾਦਿਮ ਹੁਸੈਨ ਰਿਜਵੀ ਨੇ ਧਰਨਾ ਦਿੱਤਾ ਸੀ।
- ਪਾਕਿਸਤਾਨ ਦੀ ਇਮਰਾਨ ਸਰਕਾਰ ਨੇ 16 ਨਵਬੰਰ 2020 ਨੂੰ ਖਾਦਿਮ ਰਿਜਵੀ ਨਾਲ ਸਮਝੌਤਾ ਕੀਤਾ ਸੀ ਕਿ 2-3 ਮਹੀਨਿਆਂ ’ਚ ਸੰਸਦ ਰਾਹੀਂ ਕਾਨੂੰਨ ਬਣਾ ਕੇ ਫਰਾਂਸ ਦੇ ਰਾਜਦੂਤ ਨੂੰ ਵਾਪਸ ਭੇਜਿਆ ਜਾਵੇਗਾ।
-ਫਰਵਰੀ 2021 ’ਚ ਸੰਗਠਨ ਅਤੇ ਸਰਕਾਰ ’ਚ ਗੱਲਬਾਤ ਰਾਹੀਂ ਵਾਅਦਾ ਕੀਤਾ ਗਿਆ ਕਿ 20 ਅਪ੍ਰੈਲ ਤਕ ਫਰਾਂਸ ਦੇ ਰਾਜਦੂਤ ਨੂੰ ਦੇਸ਼ ਤੋਂ ਵਾਪਸ ਭੇਜਣ ਦੀ ਪ੍ਰਕਿਰਿਆ ’ਤੇ ਅਮਲ ਕੀਤਾ ਜਾਵੇਗਾ।
-ਹਾਲ ਹੀ ’ਚ ਤਹਿਰੀਕ-ਏ-ਲਬੈਕ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਬਾਵਜੂਦ 20 ਅਪ੍ਰੈਲ ਤਕ ਫਰਾਂਸ ਦੇ ਰਾਜਦੂਤ ਨੂੰ ਦੇਸ਼ ’ਚੋਂ ਨਾ ਕੱਢਣ ’ਤੇ ਇਸਲਾਮਾਬਾਦ ਵੱਲ ਵੱਡੀ ਗਿਣਤੀ ’ਚ ਮਾਰਚ ਕਰਨ ਦਾ ਐਲਾਨ ਕੀਤਾ ਹੋਇਆ ਹੈ।

ਈਸ਼ਨਿੰਦਾ ਦੇ ਵਿਰੋਧ ਨੇ ਟੀ. ਐੱਲ. ਪੀ. ਨੂੰ ਦਿੱਤਾ ਇਕ ਅਹਿਮ ਮੌਕਾ
ਤਹਿਰੀਕ-ਏ-ਲਬੈਕ ਪਾਕਿਸਤਾਨ ਦੀ ਬੁਨਿਆਦ ਖਾਦਿਮ ਹੁਸੈਨ ਰਿਜ਼ਵੀ ਨੇ 2017 ’ਚ ਰੱਖੀ ਸੀ। ਬਰੈਲਵੀ ਸੋਚ ਦੇ ਸਮਰੱਥਕ ਖਾਦਿਮ ਹੁਸੈਨ ਰਿਜਵੀ ਧਾਰਮਿਕ ਵਿਭਾਗ ਦੇ ਕਰਮਚਾਰੀ ਸਨ ਅਤੇ ਲਾਹੌਰ ਦੀ ਇਕ ਮਸਜ਼ਿਦ ਦੇ ਮੌਲਵੀ ਸਨ। ਈਸ਼ਨਿੰਦਾ ਦੇ ਵਿਰੋਧ ਟੀ. ਐੱਲ. ਪੀ. ਨੂੰ ਇਕ ਅਹਿਮ ਮੌਕਾ ਦਿੱਤਾ ਜਦੋਂ 2010 ’ਚ ਪਾਕਿਸਤਾਨ ਪੰਜਾਬ ਦੇ ਮੌਜੂਦਾ ਗਵਰਨਰ ਸਲਮਾਨ ਤਾਸੀਰ ਦੇ ਅੰਗ ਰੱਖਿਅਕ ਮੁਮਤਾਜ ਕਾਦਰੀ ਨੇ ਇਸਲਾਮਾਬਾਦ ’ਚ ਉਨ੍ਹਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਖਾਦਿਮ ਹੁਸੈਨ ਰਿਜਵੀ ਨੇ ਮੁਮਤਾਜ ਕਾਦਰੀ ਦਾ ਖੁੱਲ੍ਹ ਕੇ ਸਮੱਰਥਨ ਕੀਤਾ ਸੀ। ਜਿਵੇਂ ਹੀ ਪੁਲਸ ਦੇ ਕਾਦਰੀ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਨੂੰ ਅਦਾਲਤ ’ਚ ਪੇਸ਼ ਕੀਤਾ, ਖਾਦਿਮ ਰਿਜਵੀ ਦੇ ਪੈਰੋਕਾਰ ਫੁੱਲ ਲੈ ਕੇ ਪਹੁੰਚੇ ਅਤੇ ਉਨ੍ਹਾਂ ਨੇ ਮੁਮਤਾਜ ਕਾਦਰੀ ’ਤੇ ਸੁੱਟਣੇ ਸ਼ੁਰੂ ਕਰ ਦਿੱਤੇ। ਜਦੋਂ ਪਾਕਿਸਤਾਨ ’ਚ ਨਿੰਦਾ-ਵਿਰੋਧੀ ਰਾਜਨੀਤੀ ਲੋਕਪ੍ਰਿਅਤਾ ਹੋ ਰਹੀ ਸੀ ਤਾਂ ਕਈ ਧਾਰਮਿਕ ਨੇਤਾ ਰਿਜਵੀ ਨਾਲ ਮਿਲ ਕੇ ਇਕ ਧਾਰਮਿਕ ਪਾਰਟੀ ਬਣਾਉਣ ’ਚ ਜੁੱਟ ਗਏ, ਜਿਸਦਾ ਨਾਂ ਤਹਿਰੀਕ-ਏ-ਲਬੈਕ ਜਾਂ ਰਸੂਲ ਅੱਲ੍ਹਾ (ਟੀ. ਐੱਲ. ਵਾਈ. ਆਰ. ਏ.) ਰੱਖਿਆ ਗਿਆ। ਉਨ੍ਹਾਂ ਨੇ ਜਨਤਕ ਪ੍ਰੋਗਰਾਮ ਆਯੋਜਿਤ ਕੀਤੇ ਅਤੇ ਕਾਦਰੀ ਦੀ ਰਿਹਾਈ ਦਾ ਸੱਦਾ ਦਿੱਤਾ।

2017 ’ਚ ਜਦੋਂ ਰਿਜਵੀ ਨੇ ਨਵੀਂ ਪਾਰਟੀ ਨੂੰ ਰਜਿਸਟਰਡ ਕਰਨ ਲਈ ਚੋਣ ਕਮਿਸ਼ਨ ਨਾਲ ਸੰਪਰਕ ਕੀਤਾ ਤਾਂ ਕਮਿਸ਼ਨ ਨੇ ਉਸਦੇ ਨਾਂ ’ਤੇ ਇਤਰਾਜ ਜਤਾਇਆ। ਉਦੋਂ ਰਿਜਵੀ ਨੇ ਟੀ. ਐੱਲ. ਪੀ. ਦੇ ਗਠਨ ਨੂੰ ਸਿਆਸੀ ਬਰਾਂਚ ਦੇ ਰੂਪ ’ਚ ਐਲਾਨ ਕੀਤਾ। ਕੁਝ ਸਾਲਾਂ ਦੇ ਅੰਦਰ, ਟੀ. ਐੱਲ. ਪੀ. ਸਭ ਤੋਂ ਸ਼ਕਤੀਸ਼ਾਲੀ ਧਾਰਮਿਕ ਪਾਰਟੀਆਂ ਵਿਚੋਂ ਇਕ ਬਣ ਗਈ ਹੈ। ਜਿਸਨੇ ਈਸ਼ਨਿੰਦਾ ਨੂੰ ਪ੍ਰਮੁੱਖ ਰਾਜਨੀਤਿਕ ਮੁੱਦਾ ਬਣਾ ਦਿੱਤਾ ਹੈ। ਕੱਟੜਪੰਥੀ ਸੰਗਠਨ ਫਰਾਂਸ ਦੇ ਖਿਲਾਫ ਕਾਰਵਾਈ ਦੀ ਮੰਗ ਕਰਨ ਵਾਲੇ ਵਿਰੋਧ ਪ੍ਰਦਰਸ਼ਨ ਸਿਰਫ ਇਕ ਚੁਣੌਤੀ ਹੀ ਨਹੀਂ ਹੈ। ਟੀ. ਐੱਲ. ਪੀ. ਨੇ ਸਿੰਧ ਵਿਧਾਨਸਭਾ ’ਚ ਪ੍ਰਤੀਨਿਧੀਆਂ ਦਾ ਚੋਣ ਕੀਤੀ ਹੈ ਜੋ ਦੇਸ਼ ਦੇ ਮੁੱਖ ਸ਼ਹਿਰਾਂ ’ਚ ਸੜਕਾਂ ’ਤੇ ਉਤਰ ਕੇ ਜਨਜੀਵਨ ਨੂੰ ਪ੍ਰਭਾਵਿਤ ਕਰਨਗੇ। ਟੀ. ਐੱਲ. ਪੀ. ਨੇ ਇਮਰਾਨ ਸਰਕਾਰ ਤੋਂ ਫਰਾਂਸ ਦੇ ਰਾਜਦੂਤ ਨੂੰ ਬਾਹਰ ਕੱਢਣ, ਪੈਰਿਸ ਨਾਲ ਸਬੰਧਾਂ ’ਚ ਕਟੌਤੀ ਅਤੇ ਫਰਾਂਸੀਸੀ ਉਤਪਾਦਾਂ ਦੀ ਵਰਤੋਂ ਬੰਦ ਕਰਨ ਦੀ ਮੰਗ ਕੀਤੀ ਹੈ। ਟੀ. ਐੱਲ. ਪੀ. ਨੇ ਰਾਸ਼ਟਰੀ ਵਿਧਾਨਸਭਾ ਤੋਂ ਆਪਣੀਆਂ ਮੰਗਾਂ ’ਤੇ ਚਰਚਾ ਕਰਨ ਅਤੇ ਵਿਧਾਨਕ ਉਪਾਅ ਕਰਨ ਦੀ ਵੀ ਅਪੀਲ ਕੀਤੀ।

ਰਿਜਵੀ ਦੀ ਗ੍ਰਿਫਤਾਰੀ 'ਤੇ ਭੜਕੇ ਸੰਗਠਨ
ਜਦੋਂ ਵਿਰੋਧ ਪ੍ਰਦਰਸ਼ਨ ਜਾਰੀ ਸਨ ਤਾਂ ਸਰਕਾਰ ਨੇ ਟੀ. ਐੱਲ. ਪੀ. ਦੇ ਮੌਜੂਦਾ ਨੇਤਾ ਸਾਦ ਹੁਸੈਨ ਰਿਜਵੀ ਨੂੰ ਗ੍ਰਿਫਤਾਰ ਕਰ ਲਿਆ। ਵਿਰੋਧ ’ਚ ਦੇਸ਼ਵਿਆਪੀ ਵਿਰੋਧ ਅਤੇ ਗ੍ਰਿਡਲਾਕ (ਸੜਕਾਂ ਜਾਮ ਕਰਨਾ) ਛਿੜ ਗਿਆ, ਜੋ ਦਿਹਾਤੀ ਪੰਜਾਬ ਤੋਂ ਕਰਾਚੀ ਅਤੇ ਲਾਹੌਰ ਤਕ ਫੈਲ ਗਿਆ। ਅਗਵਾਈ ਦੀ ਗ੍ਰਿਫਤਾਰੀ ਅਤੇ ਅਖੀਰ ’ਚ ਸੰਗਠਨ ’ਤੇ ਪਾਬੰਦੀ ਲਗਾਉਣਾ ਟੀ. ਐੱਲ. ਪੀ. ਵਲੋਂ ਪੈਦਾ ਖਤਰੇ ਦੀ ਹੱਦ ਨੂੰ ਦਰਸਾਉਂਦਾ ਹੈ। ਇਹ ਕਾਰਕ ਹਾਲਾਂਕਿ, ਸੰਗਠਨ ਦੀ ਤਸਵੀਰ ਅਤੇ ਉਸਦੇ ਅਸਲ ਇਰਾਦਿਆਂ ਨੂੰ ਪੂਰਾ ਨਹੀਂ ਕਰਦੇ ਹਨ। ਇਹ ਅੰਸ਼ਿਕ ਰੂਪ ਨਾਲ ਸਾਜਿਸ਼ ਦੇ ਸਿਧਾਤਾਂ ਨਾਲ ਮਿਲਦਾ ਹੈ ਜੋ ਪਾਕਿਸਤਾਨ ਦੀ ਰਾਜਨੀਤੀ ਦਾ ਨਮੂਨਾ ਹੈ।

ਟੀ. ਐੱਲ. ਪੀ. ਦੀ ਅਸਲੀ ਤਾਕਤ ਸ਼ਾਇਦ ਇਸ ਤੱਥ ’ਚ ਹੈ ਕਿ ਇਸ ਨੂੰ ਸ਼ੁਰੂ ’ਚ ਪਾਕਿਸਤਾਨ ਦੇ ਸਭ ਤੋਂ ਸ਼ਕਤੀਸ਼ਾਲੀ ਸੰਗਠਨ ਵਲੋਂ ਆਯੋਜਿਤ ਕੀਤਾ ਗਿਆ ਸੀ, ਇੰਟਰ ਸਰਵਿਸ ਇੰਟੈਲੀਜੈਂਸ (ਆਈ. ਐੱਸ. ਆਈ) ਹਾਲ ਦੇ ਸਾਲਾਂ ’ਚ ਵੱਡੀਆਂ ਜਨਤਕ ਸਭਾਵਾਂ ਨੂੰ ਜੁਟਾਉਣ ਲਈ ਕਈ ਰਾਜਨੀਤਕ ਜਾਂ ਗੈਰ ਸਰਕਾਰੀ ਕਦਮਾਂ ਦੀ ਸਥਾਪਨਾ ਦਾ ਅਦ੍ਰਿਸ਼ ਹੱਥ ਸੀ। ਪਾਕਿਸਤਾਨੀ ਕੈਨੇਡਾਈ ਧਰਮਗੁਰੂ ਤਾਹਿਰ ਉਲ-ਕਾਦਰੀ ਦੀ ਅਗਵਾਈ ਵਾਲੇ ਇਨ੍ਹਾਂ ਜਨਤਕ ਅੰਦੋਲਨਾਂ ਦੇ ਰਹੱਸਮਈ ਉਦੇਸ਼ਾਂ ਨੂੰ ਪੂਰਾ ਕੀਤਾ। ਆਮ ਤੌਰ ’ਤੇ ਸੀਡੀਆ ਪਲੇਟਫਾਰਮਾਂ ਵੱਲੋਂ ਵਧਾਇਆ ਜਾਂਦਾ ਹੈ। ਇਹ ਨਵੇਂ ਯੁੱਗ ਦੇ ਧਾਰਮਿਕ ਅੰਕੜੇ ਜਨਤਕ ਸਮਰਥਨਾਂ ਅਤੇ ਦਰਸ਼ਕਾਂ ਦੀ ਗਿਣਤੀ ਨੂੰ ਵਧਾਉਂਦੇ ਹਨ ਜੋ ਜਨਤਕ ਵਿਰੋਧ ਪ੍ਰਦਰਸ਼ਨ ਸ਼ੁਰੂ ਕਰਨ ਦੇ ਲਈ ਉਪਯੋਗ ਕੀਤੇ ਜਾਂਦੇ ਹਨ। ਕਾਦਰੀ ਨੇ 2012 ਤੋਂ 2015 ਦੇ ਦੌਰਾਨ ਨਵਾਜ਼ ਸ਼ਰੀਫ ਅਤੇ ਆਸਿਫ ਅਲੀ ਜਰਦਾਰੀ ਸਰਕਾਰਾਂ ਦੇ ਵਿਰੁੱਧ ਇਕ ਬਰਾਬਰ ਭ੍ਰਿਸ਼ਟਾਚਾਰ ਅੰਦੋਲਨ ਚਲਾਇਆ ਸੀ। ਵਿਰੋਧ ਪ੍ਰਦਰਸ਼ਨ ਦੇ ਪਿੱਛੇ ਦੀਆਂ ਤਾਕਤਾਂ ਬਾਰੇ ਕੋਈ ਸਪਸ਼ਟ ਨਹੀਂ ਸੀ ਪਰ ਅੰਦੋਲਨਾਂ ਨੇ ਰਾਜਨੀਤੀ ’ਚ ਬਦਲਾਅ ਲਿਆਉਣ ਦਾ ਟੀਚਾ ਹਾਸਲ ਕੀਤਾ। ਹੁਣ ਇਸਲਾਮਾਬਾਦ ’ਚ ਫੌਜ ਦੇ ਅਨੁਕੂਲ ਸਰਕਾਰ ਸੱਤਾ ’ਚ ਹੈ।

ਟੀ.ਐੱਲ.ਪੀ. ਅਤੇ ਆਈ. ਐੱਸ. ਆਈ. ਦੀ ਭੂਮਿਕਾ
ਨਵੇਂ ਆਈ. ਐੱਸ. ਆਈ. ਪ੍ਰਮੁੱਖ ਫੈਜ਼ ਹਮੀਦ ਮੌਜੂਦਾ ਜ਼ਮੀਨੀ ਫੌਜ ਦੇ ਚੀਫ ਆਫ ਆਰਮੀ ਜਨਰਲ ਕਮਰ ਜਾਵੇਦ ਬਾਜਵਾ ਦੇ ਕਰੀਬੀ ਹਨ। ਪਾਕਿਸਤਾਨੀ ਕਾਲਮਨਵੀਸ ਅਤੇ ਲੇਖਕ ਆਯਸ਼ਾ ਸਿਧਿਕਾ ਦੇ ਅਨੁਸਾਰ ਹਮੀਦ ਨੇ ਬਰੈਲਵੀਸ ਵਲੋਂ ਸ਼ਰੀਫ ਦੇ ਵਿਰੁੱਧ 2017 ਦੇ ਵਿਰੋਧ ਪ੍ਰਦਰਸ਼ਨ ਨੂੰ ਅਸਫਲ ਕਰਨ ’ਚ ਭੂਮਿਕਾ ਨਿਭਾਈ ਜਿਸ ’ਚ ਟੀ. ਐੱਲ. ਪੀ. ਸ਼ਾਮਲ ਸੀ। ਵਿਰੋਧ ਪ੍ਰਦਰਸ਼ਨ ਸ਼ਰੀਫ ਵਿਰੋਧੀ ਲਹਿਰ ਦਾ ਹਿੱਸਾ ਸੀ, ਜਿਸਨੇ ਉਨ੍ਹਾਂ ਦੀ ਸਰਕਾਰ ਨੂੰ ਅਸਥਾਈ ਕਰ ਦਿੱਤਾ ਸੀ। ਉਨ੍ਹਾਂ ਵਿਰੋਧ ਪ੍ਰਦਰਸ਼ਨਾਂ ਨੇ ਟੀ. ਐੱਲ. ਪੀ. ਨੂੰ ਖੁਦ ਦੀ ਗਤੀਸ਼ੀਲਤਾ ਹਾਸਲ ਕਰਨ ਅਤੇ ਅਤੇ ਲੋਕਪ੍ਰਿਅਤਾ ’ਚ ਵਾਧਾ ਕਰਨ ’ਚ ਮਦਦ ਦੀ ਘੱਟ ਤੋਂ ਘੱਟ ਸਮਾਜ ਦੇ ਸਖਤ ਵਰਗਾਂ ਦੇ ਦਰਮਿਆਨ। ਸੰਗਠਨ ਨੇ ਇਸਲਾਮਾਬਾਦ ’ਚ ਇਕ ਮਿੱਤਰਤਾਪੂਰਨ ਸਰਕਾਰ ਬਣਾਉਣ ਲਈ ਸਥਾਪਨਾ ਦੀ ਲੜਾਈ ’ਚ ਇਕ ਉਦੇਸ਼ ਦੀ ਸੇਵਾ ਕੀਤੀ, ਪਰ ਇਹ ਉਥੇ ਨਹੀਂ ਰੁੱਕਿਆ। ਟੀ. ਐੱਲ. ਪੀ. ਅੱਗੇ ਵੱਧ ਗਿਆ, ਫਰਾਂਸ ਵਿਰੋਧੀ ਪ੍ਰਦਰਸ਼ਨਾਂ ਅਤੇ ਖਾਨ ਸਰਕਾਰ ਨੂੰ ਦਬਾਅ ’ਚ ਰੱਖਣ ਵਰਗੇ ਹੋਰ ਵੀ ਕਈ ਕਾਰਨ ਸਾਹਮਣੇ ਆਏ।

ਟੀ. ਐੱਲ. ਪੀ. ਪ੍ਰਤੀਤ ਹੁੰਦਾ ਹੈ ਕਿ ਉਸ ਸੰਸਥਾਨ ਲਈ ਇਕ ਬੋਝ ਬਣ ਗਿਆ ਸੀ, ਜਿਸਨੇ ਇਕ ਵਾਰ ਇਸ ਨੂੰ ਪ੍ਰਮੋਟ ਕੀਤਾ ਸੀ। ਹੁਣ ਪਾਕਿਸਤਾਨ ਸਰਕਾਰ ਦੇ ਸਾਹਮਣੇ ਇਹ ਮੁੱਦਾ ਹੈ ਕਿ ਜਿੰਨ ਨੂੰ ਬੋਤਲ ’ਚ ਕਿਵੇਂ ਪਾਇਆ ਜਾਵੇ, ਜੋ ਅਜਿਹੇ ਸਮੇਂ ’ਚ ਇਕ ਮੁਸ਼ਕਲ ਮਾਮਲਾ ਹੋਣ ਜਾ ਰਿਹਾ ਹੈ ਜਦੋਂ ਦੇਸ਼ ’ਚ ਫਾਈਨਾਂਸ਼ੀਅਲ ਐਕਸ਼ਨ ਟਾਸਕ ਫੋਰਸ ਦਾ ਅੱਤਵਾਦੀ ਸੰਗਠਨਾਂ ’ਤੇ ਨਕੇਲ ਕੱਸਣ ਦਾ ਦਬਾਅ ਹੈ। ਹੁਣ ਦੇ ਲਈ, ਸਰਕਾਰ ਨੂੰ ਈਸ਼ਨਿੰਦਾ ਦੇ ਮੁੱਦੇ ਨਾਲ ਨਜਿੱਠਣ ਦੀ ਬਜਾਏ ਟੀ. ਐੱਲ. ਪੀ. ’ਤੇ ਪਾਬੰਦੀ ਲਗਾਉਣ ’ਚ ਆਸਾਨੀ ਹੋ ਸਕਦੀ ਹੈ ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਅਧਿਕਾਰੀ ਟੀ. ਐੱਲ. ਪੀ. ਦੇ ਖਤਰੇ ਤੋਂ ਮੁਕਤ ਹੈ। ਸਰਕਾਰ ਦੇ ਫੈਸਲੇ ਦਾ ਵਿਰੋਧ ਕਰਦੇ ਸੰਗਠਨ ਦੇ ਹਜ਼ਾਰਾਂ ਪੈਰੋਕਾਰਾਂ ਨੂੰ ਸੜਕਾਂ ’ਤੇ ਲਿਜਾਇਆ ਗਿਆ। ਪਿਛਲੇ ਕੁਝ ਦਿਨਾਂ ’ਚ ਤਬਾਹੀ ਅਤੇ ਅੱਗ ਲਗਾਉਣ ਵਾਲੇ ਦ੍ਰਿਸ਼ ਪਾਕਿਸਤਾਨ ਦੀ ਸਥਿਤੀ ਅਤੇ ਉਸਦੀ ਸਥਾਪਨਾ ਲਈ ਚਿਤਾਵਨੀ ਵਜੋਂ ਕੰਮ ਕਰਨਗੇ। ਇਕ ਤਰ੍ਹਾਂ ਨਾਲ ਟੀ. ਐੱਲ. ਪੀ. ਦੀ ਕਹਾਣੀ ਕਈ ਕੱਟੜਪੰਥੀ ਸੰਗਠਨਾਂ ਤੋਂ ਵੱਖ ਨਹੀਂ ਹੈ ਕਿ ਸਥਾਪਨਾ ਨੇ ਇਕ ਵਾਰ ਸ਼ਰਤ ਲਾਈ-ਇਕ ਸਹੂਲਤ ਦਾ ਨਿਰਮਾਣ ਜਿਸਨੇ ਇਸਦੀ ਉਪਯੋਗਿਤਾ ਨੂੰ ਰੇਖਾਬੱਧ ਕੀਤਾ ਹੈ।


cherry

Content Editor

Related News