ਪਾਜ਼ੇਟਿਵ ਆਏ ਪਾਕਿਸਤਾਨ ਦੇ 6 ਕ੍ਰਿਕਟਰ ਕੋਰੋਨਾ ਜਾਂਚ ਵਿਚ ਹੁਣ ਨੈਗਟਿਵ

06/30/2020 1:41:13 PM

ਇਸਲਾਮਾਬਾਦ : ਪਾਕਿਸਤਾਨ ਕ੍ਰਿਕਟ ਬੋਰਡ ਨੇ ਮੰਗਲਵਾਰ ਨੂੰ ਦੱਸਿਆ ਕਿ 6 ਕ੍ਰਿਕਟਰਾਂ ਦੇ ਕੋਰੋਨਾ ਵਾਇਰਸ ਜਾਂਚ ਦੇ ਦੂਜੇ ਨਤੀਜੇ ਨੈਗਟਿਵ ਆਏ ਹਨ ਤੇ ਉਹ ਟੀਮ ਦੇ ਨਾਲ ਇੰਗਲੈਂਡ ਵਿਚ ਜੁੜ ਸਕਦੇ ਹਨ। ਇਸ ਵਿਚ ਸਲਾਮੀ ਬੱਲੇਬਾਜ਼ ਫਖਰ ਜਮਾਨ, ਹਰਫਨਮੌਲਾ ਮੁਹੰਮਦ ਹਫੀਜ਼, ਲੈਗ ਸਪਿਨਰ ਸ਼ਾਦਾਬ ਖਾਨ, ਵਿਕਟਕੀਪਰ ਮੁਹੰਮਦ ਰਿਜਵਾਨ, ਤੇਜ਼ ਗੇਂਦਬਾਜ਼ ਵਹਾਬ ਰਿਆਜ ਤੇ ਮੁਹੰਮਦ ਹਸਨੈਨ ਸ਼ਾਮਲ ਹਨ। ਇਨ੍ਹਾਂ ਦਾ 3 ਦਿਨ ਦੇ ਅੰਦਰ ਦੂਜੀ ਵਾਰ ਕੋਰੋਨਾ ਵਾਇਰਸ ਟੈਸਟ ਕਰਾਇਆ ਗਿਆ ਸੀ। 

کوویڈ19 کا ٹیسٹ دوسری مرتبہ منفی آنے پر 6 کھلاڑی وورسٹر میں اسکواڈ کو جوائن کرنے کے اہل https://t.co/cUdgcN9KyC

— PCB Media (@TheRealPCBMedia) June 30, 2020

ਪੀ. ਸੀ. ਬੀ. ਨੇ ਦੱਸਿਆ ਕਿ ਸੋਮਵਾਰ ਨੂੰ ਇਨ੍ਹਾਂ ਦੀ ਦੋਬਾਰਾ ਜਾਂਚ ਹੋਈ। ਹੁਣ ਕ੍ਰਿਕਟ ਬੋਰਡ ਇਨ੍ਹਾਂ ਦੇ ਇੰਗਲੈਂਡ ਜਾਣ ਦਾ ਇੰਤਜ਼ਾਮ ਕਰੇਗਾ। ਪਾਕਿਸਤਾਨ ਦੀ 20 ਮੈਂਬਰੀ ਟੀਮ ਐਤਵਾਰ ਨੂੰ ਰਵਾਨਾ ਹੋ ਗਈ ਜਿੱਥੇ ਉਸ ਨੂੰ ਅਗਸਤ ਤੇ ਸਤੰਬਰ ਵਿਚ 3 ਟੈਸਟ ਤੇ 3 ਮੈਚ ਖੇਡਣੇ ਹਨ। ਟੀਮ ਵੋਰਸੇਸਟਰਸ਼ਰ ਵਿਚ ਹੈ ਜਿੱਥੇ ਉਹ 13 ਜੁਲਾਈ ਤਕ ਏਕਾਂਤਵਾਸ ਵਿਚ ਰਹੇਗੀ।


Ranjit

Content Editor

Related News