ਧਰਮ ਪਰਿਵਰਤਣ ਕਰਨ ਤੋਂ ਇਨਕਾਰ ਕਰਨ ਵਾਲੇ ਹਿੰਦੂ ਨੌਜਵਾਨ ਨੂੰ ਕੱਟੜਪੰਥੀਆਂ ਨੇ ਮਾਰੀ ਗੋਲੀ

05/06/2022 5:15:26 PM

ਗੁਰਦਾਸਪੁਰ/ਪਾਕਿਸਤਾਨ (ਜ.ਬ) - ਧਰਮ ਪਰਿਵਰਤਣ ਤੋਂ ਇਨਕਾਰ ਕਰਨ ਵਾਲੇ ਹਿੰਦੂ ਨੌਜਵਾਨ ਨੂੰ ਕੱਟੜਪੰਥੀਆਂ ਵਲੋਂ ਗੋਲੀ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਚਿੰਤਾਜਨਕ ਹਾਲਤ ਵਿਚ ਉਸ ਨੂੰ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਸੂਤਰਾਂ ਅਨੁਸਾਰ ਰਾਜ ਕੁਮਾਰ ਵਾਸੀ ਘੋਤਕੀ ਦੀ ਲੱਤ ਵਿਚ ਗੋਲੀ ਲੱਗੀ ਹੈ, ਜੋ ਕੱਟੜਪੰਥੀਆਂ ਨੇ ਉਸ ਨੂੰ ਉਦੋਂ ਮਾਰੀ, ਜਦ ਉਹ ਬੀਤੀ ਸ਼ਾਮ ਨੂੰ ਘਰ ਜਾ ਰਿਹਾ ਸੀ।

ਪੜ੍ਹੋ ਇਹ ਵੀ ਖ਼ਬਰ:  ਬਟਾਲਾ ’ਚ ਵੱਡੀ ਵਾਰਦਾਤ: ਅਣਖ ਦੀ ਖਾਤਿਰ ਪਿਓ-ਦਾਦੇ ਨੇ ਤਲਾਕਸ਼ੁਦਾ ਧੀ ਦਾ ਸਿਰ ’ਚ ਇੱਟਾਂ ਮਾਰ ਕੀਤਾ ਕਤਲ

ਰਾਜ ਕੁਮਾਰ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਕਸਬੇ ਦੇ ਕੁਝ ਮੁਸਲਿਮ ਨੌਜਵਾਨ ਉਸ ’ਤੇ ਕੁਝ ਦਿਨਾਂ ਤੋਂ ਧਰਮ ਪਰਿਵਰਤਣ ਕਰਕੇ ਇਸਲਾਮ ਕਬੂਲ ਕਰਨ ਅਤੇ ਕੁਝ ਹੋਰ ਹਿੰਦੂ ਪਰਿਵਾਰਾਂ ਨੂੰ ਇਸਲਾਮ ਕਬੂਲ ਕਰਵਾਉਣ ਲਈ ਦਬਾਅ ਪਾ ਰਹੇ ਸਨ। ਉਹ ਇਨ੍ਹਾਂ ਨੌਜਵਾਨਾਂ ’ਤੇ ਟਾਲ ਮਟੋਲ ਦੀ ਨੀਤੀ ਅਪਣਾ ਰਿਹਾ ਸੀ। ਬੀਤੀ ਸ਼ਾਮ ਉਹ ਨੌਜਵਾਨ ਉਸ ਨੂੰ ਕਸਬੇ ਦੀ ਮਸਜਿਦ ਵਿਚ ਲੈ ਗਏ। ਉੱਥੇ ਮਸਜਿਦ ਦੇ ਮੌਲਵੀਂ ਨੇ ਵੀ ਉਸ ’ਤੇ ਧਰਮ ਪਰਿਵਰਤਣ ਕਰਨ ਲਈ ਦਬਾਅ ਪਾਇਆ ਪਰ ਉਸ ਨੇ ਧਰਮ ਪਰਿਵਰਤਣ ਕਰਨ ਤੋਂ ਇਨਕਾਰ ਕਰ ਦਿੱਤਾ। ਜਦ ਉਹ ਮਸਜਿਦ ਤੋਂ ਵਾਪਸ ਘਰ ਜਾ ਰਿਹਾ ਸੀ ਤਾਂ ਅਣਪਛਾਤੇ ਲੋਕਾਂ ਨੇ ਉਸ ’ਤੇ ਫਾਇਰਿੰਗ ਕੀਤੀ। ਇਕ ਗੋਲੀ ਉਸ ਦੀ ਲੱਤ ਵਿਚ ਲੱਗੀ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਪੁਰਾਣੀ ਰੰਜਿਸ਼ ਨੂੰ ਲੈ ਕੇ ਦਾਤਰ ਮਾਰ ਕੀਤਾ ਨੌਜਵਾਨ ਦਾ ਕਤਲ


rajwinder kaur

Content Editor

Related News