ਪਾਕਿਸਤਾਨ ਦੇ ਮਾਸਟਰ ਸ਼ੈੱਫ ਸ਼ੋਅ ਤੋਂ ਵਾਇਰਲ ਹੋਈ ਬੇਹੱਦ ਫਨੀ ਵੀਡੀਓ, ਲੋਕ ਹੱਸ-ਹੱਸ ਹੋਏ ਦੂਹਰੇ

03/01/2023 5:24:23 PM

ਮੁੰਬਈ (ਬਿਊਰੋ)– ਪਾਕਿਸਤਾਨ ਦੇ ਮਾਸਟਰ ਸ਼ੈੱਫ ’ਚ ਇਕ ਮਹਿਲਾ ਅਜਿਹਾ ਖਾਣਾ ਲੈ ਕੇ ਪਹੁੰਚੀ, ਜਿਸ ’ਤੇ ਹੰਗਾਮਾ ਮਚ ਗਿਆ। ਹੰਗਾਮਾ ਵੀ ਅਜਿਹਾ ਕਿ ਤੁਸੀਂ ਹੱਸ-ਹੱਸ ਦੂਹਰੇ ਹੋ ਜਾਓਗੇ। ਇਹ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।

ਮਾਸਟਰ ਸ਼ੈੱਫ ਕੁਕਿੰਗ ਰਿਐਲਿਟੀ ਸ਼ੋਅ ਹੈ, ਜਿਥੇ ਸਭ ਤੋਂ ਵਧੀਆ ਖਾਣਾ ਬਣਾਉਣ ਵਾਲੇ ਨੂੰ ਜੇਤੂ ਐਲਾਨਿਆ ਜਾਂਦਾ ਹੈ। ਇਸ ਨਾਂ ਨੂੰ ਸੁਣ ਕੇ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਕੀ ਅੰਦਾਜ਼ਾ ਲਗਾਓਗੇ, ਇਹੀ ਨਾ ਕਿ ਹਾਂ ਇਕ ਰਿਐਲਿਟੀ ਸ਼ੋਅ ਹੈ, ਜਿਥੇ ਤੁਹਾਨੂੰ ਆਪਣੇ ਹੱਥ ਦਾ ਬਣਾਇਆ ਖਾਣਾ ਖਵਾਉਣਾ ਹੈ। ਜੱਜ ਨੂੰ ਚੰਗਾ ਲੱਗਾ ਤਾਂ ਤੁਹਾਨੂੰ ਸ਼ੋਅ ’ਚ ਐਂਟਰੀ ਦੇਣਗੇ, ਨਹੀਂ ਤਾਂ ਬਾਹਰ ਕੱਢ ਦੇਣਗੇ ਪਰ ਜੇਕਰ ਇਹ ਪਾਕਿਸਤਾਨ ਦਾ ਰਿਐਲਿਟੀ ਸ਼ੋਅ ਹੈ ਤਾਂ ਤੁਸੀਂ ਉਥੋਂ ਦੇ ਲੋਕਾਂ ਤੋਂ ਕੀ ਉਮੀਦ ਕਰੋਗੇ?

ਇਹ ਖ਼ਬਰ ਵੀ ਪੜ੍ਹੋ : ਅੰਬਾਨੀ, ਅਮਿਤਾਭ ਤੇ ਧਰਮਿੰਦਰ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਅਸਲ ’ਚ ਇਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜੋ ਪਾਕਿਸਤਾਨ ਦੇ ਮਾਸਟਰ ਸ਼ੈੱਫ ਦੇ ਆਡੀਸ਼ਨ ਦੀ ਹੈ। ਇਕ ਮਹਿਲਾ ਬਿਰਿਆਨੀ ਲੈ ਕੇ ਆਉਂਦੀ ਹੈ ਤੇ ਜੱਜਾਂ ਸਾਹਮਣੇ ਪੇਸ਼ ਕਰਦੀ ਹੈ। ਪਹਿਲਾਂ ਤਾਂ ਜੱਜ ਵੀ ਉਸ ਮਹਿਲਾ ਨਾਲ ਬੜੇ ਪਿਆਰ ਨਾਲ ਗੱਲ ਕਰਦੇ ਹਨ। ਉਸ ਨੂੰ ਪੁੱਛਦੇ ਹਨ ਕਿ ਇਸ ’ਚ ਕੀ ਹੈ? ਤੁਸੀਂ ਸਾਡੇ ਸਾਹਮਣੇ ਇਸ ਡਿਸ਼ ਨੂੰ ਸਜਾਓਗੇ? ਤੁਹਾਨੂੰ ਪਲੇਟ ਚਾਹੀਦੀ ਹੈ? ਪਰ ਜਦੋਂ ਸੱਚਾਈ ਪਤਾ ਲੱਗਦੀ ਹੈ ਤਾਂ ਜੱਜ ਗੁੱਸੇ ’ਚ ਲਾਲ-ਪੀਲੇ ਹੋ ਜਾਂਦੇ ਹਨ।

ਮਹਿਲਾ ਕਹਿੰਦੀ ਹੈ ਕਿ ਇਹ ਜੋ ਪੈਕੇਟ ਉਹ ਲੈ ਕੇ ਆਈ ਹੈ, ਉਸ ’ਚ ਬਿਰਿਆਨੀ ਹੈ, ਜਿਸ ਨੂੰ ਉਸ ਨੇ ਨਹੀਂ ਬਣਾਇਆ ਹੈ। ਉਸ ਨੂੰ ਪਤਾ ਲੱਗਾ ਕਿ ਖਾਣਾ ਲੈ ਕੇ ਆਉਣਾ ਹੈ ਤਾਂ ਜੋ ਸਭ ਤੋਂ ਚੰਗੀ ਬਿਰਿਆਨੀ ਸੀ, ਉਹ ਲੈ ਆਈ। ਇਹ ਸੁਣ ਕੇ ਜੱਜ ਹੈਰਾਨ ਰਹਿ ਜਾਂਦੇ ਹਨ। ਪਹਿਲਾਂ ਤਾਂ ਤਿੰਨੇ ਜੱਜ ਹੱਸਦੇ ਹਨ ਤੇ ਉਹ ਮਹਿਲਾ ਨੂੰ ਜਾਣ ਲਈ ਕਹਿੰਦੇ ਹਨ ਪਰ ਮਹਿਲਾ ਜਾਣ ਦਾ ਨਾਂ ਨਹੀਂ ਲੈਂਦੀ ਹੈ ਤੇ ਕਹਿੰਦੀ ਹੈ, ‘‘ਮੈਂ ਨਹੀਂ ਜਾਵਾਂਗੀ। ਮੈਂ ਇੰਨੀ ਮਿਹਨਤ ਨਾਲ ਬਿਰਿਆਨੀ ਲੈ ਕੇ ਆਈ ਹਾਂ, ਤੁਹਾਨੂੰ ਖਾਣੀ ਪਵੇਗੀ।’’

ਇਹ ਸੁਣ ਕੇ ਤਿੰਨੇ ਜੱਜ ਗੁੱਸੇ ’ਚ ਆ ਜਾਂਦੇ ਹਨ ਤੇ ਇਨ੍ਹਾਂ ’ਚੋਂ ਇਕ ਜੱਜ ਸੀਟ ਤੋਂ ਉੱਠ ਕੇ ਚਲੀ ਜਾਂਦੀ ਹੈ। ਲੋਕ ਇਸ ਵੀਡੀਓ ਨੂੰ ਦੇਖ ਕੇ ਹੱਸ-ਹੱਸ ਦੂਹਰੇ ਹੋ ਰਹੇ ਹਨ। ਲੋਕ ਇਸ ਨੂੰ ਸਾਲ ਦੀ ਸਭ ਤੋਂ ਫਨੀ ਵੀਡੀਓ ਐਲਾਨ ਕਰ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News