ਕੋਰੋਨਾਵਾਇਰਸ ਨਾਲ ਪਾਕਿ ਨੂੰ 6.1 ਕਰੋੜ ਡਾਲਰ ਦੇ ਨੁਕਸਾਨ ਦਾ ਅਨੁਮਾਨ:ADB

03/07/2020 12:06:09 PM

ਇਸਲਾਮਾਬਾਦ—ਨਕਦੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਦੀ ਅਰਥਵਿਵਸਥਾ ਨੂੰ ਕੋਰੋਨਾਵਾਇਰਸ ਨਾਲ 6.1 ਕਰੋੜ ਡਾਲਰ ਤੱਕ ਦਾ ਨੁਕਸਾਨ ਹੋ ਸਕਦਾ ਹੈ | ਏਸ਼ੀਆਈ ਵਿਕਾਸ ਬੈਂਕ ਨੇ ਕੋਰੋਨਾਵਾਇਰਸ ਦੇ ਪ੍ਰਭਾਵ ਦੇ ਆਪਣੇ ਆਕਲਨ 'ਚ ਇਹ ਅਨੁਮਾਨ ਜਤਾਇਆ ਹੈ | ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲਣਾ ਸ਼ੁਰੂ ਹੋਏ ਕੋਰੋਨਾਵਾਇਰਸ ਦਾ ਪ੍ਰਸਾਰ 97 ਦੇਸ਼ਾਂ ਤੱਕ ਹੋ ਚੁੱਕਾ ਹੈ | ਇਸ ਤੋਂ ਇੰਫੈਕਟਿਡ ਲੋਕਾਂ ਦੀ ਗਿਣਤੀ ਇਕ ਲੱਖ ਨੂੰ ਪਾਰ ਕਰ ਚੁੱਕੀ ਹੈ, ਜਦੋਂਕਿ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 3,300 ਦੇ ਪਾਰ ਪਹੁੰਚ ਚੁੱਕੀ ਹੈ | ਪਾਕਿਸਤਾਨ 'ਚ ਕੋਰੋਨਾਵਾਇਰਸ ਦੇ ਛੇ ਮਾਮਲੇ ਸਾਹਮਣੇ ਆਏ ਹਨ | ਇਹ ਸਭ ਈਰਾਨ ਦੀ ਯਾਤਰਾ ਤੋਂ ਵਾਪਸ ਆਏ ਹਨ | 
ਇਸ 'ਚੋਂ ਤਿੰਨ ਮਾਮਲੇ ਕਰਾਚੀ ਅਤੇ ਤਿੰਨ ਗਿਲਗਿਤ-ਬਾਲਟੀਸਤਾਨ ਦੇ ਹਨ | ਦਿ ਐਕਸਪ੍ਰੈੱਸ ਟਿ੍ਬਿਊਨ ਦੀ ਸ਼ੁੱਕਰਵਾਰ ਨੂੰ ਖਬਰ ਦੇ ਅਨੁਸਾਰ ਏਸ਼ੀਆਈ ਵਿਕਾਸ ਬੈਂਕ ਦਾ ਅਨੁਮਾਨ ਹੈ ਕਿ ਕੋਰੋਨਾ ਵਾਇਰਸ ਨਾਲ ਪਾਕਿਸਤਾਨ ਦੀ ਅਰਥਵਿਵਸਥਾ ਨੂੰ 6.08 ਕਰੋੜ ਡਾਲਰ ਤੱਕ ਦਾ ਨੁਕਸਾਨ ਹੋ ਸਕਦਾ ਹੈ | ਰਿਪੋਰਟ ਮੁਤਾਬਕ ਆਮ ਸਥਿਤੀ 'ਚ ਇਸ ਬੀਮਾਰੀ ਨਾਲ ਪਾਕਿਸਤਾਨ ਨੂੰ 3.42 ਕਰੋੜ ਡਾਲਰ ਤੱਕ ਜਦੋਂਕਿ ਬਹੁਤ ਬੁਰੀ ਸਥਿਤੀ 'ਚ 6.08 ਕਰੋੜ ਡਾਲਰ ਤੱਕ ਦਾ ਨੁਕਸਾਨ ਝੇਲਣਾ ਪੈ ਸਕਦਾ ਹੈ | 
ਰਿਪੋਰਟ 'ਚ ਕਿਹਾ ਗਿਆ ਹੈ ਕਿ ਬਹੁਤ ਬੁਰੀ ਸਥਿਤੀ 'ਚ ਪਾਕਿਸਤਾਨ ਦੇ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਨੂੰ 1.57 ਫੀਸਦੀ ਦਾ ਨੁਕਸਾਨ ਹੋਵੇਗਾ ਅਤੇ 9,46,000 ਲੋਕਾਂ ਦਾ ਰੋਜ਼ਗਾਰ ਚੱਲਿਆ ਜਾਵੇਗਾ | ਇਸ ਰਿਪੋਰਟ 'ਚ ਕੋਰੋਨਾਵਾਇਰਸ ਨਾਲ ਸੰਸਾਰਕ ਅਰਥਵਿਵਸਥਾ ਨੂੰ ਨੁਕਸਾਨ ਦਾ ਵੀ ਆਕਲਨ ਕੀਤਾ ਗਿਆ ਹੈ | ਇਸ ਦੇ ਮੁਤਾਬਕ ਆਮ ਸਥਿਤੀ 'ਚ ਕੋਰੋਨਾਵਾਇਰਸ ਦੇ ਸੰਸਾਰਕ ਜੀ.ਡੀ.ਪੀ. ਨੂੰ 77 ਅਰਬ ਡਾਲਰ ਜਦੋਂਕਿ ਬਹੁਤ ਬੁਰੀ ਸਥਿਤੀ 'ਚ 347 ਅਰਬ ਡਾਲਰ ਦਾ ਨੁਕਸਾਨ ਹੋਵੇਗਾ | ਸਭ ਤੋਂ ਜ਼ਿਆਦਾ ਪ੍ਰਭਾਵ ਚੀਨ ਦੀ ਅਰਥਵਿਵਸਥਾ 'ਤੇ ਪਵੇਗਾ | 


Aarti dhillon

Content Editor

Related News