ਸਰਹੱਦ ਪਾਰ: ਪਾਕਿਸਤਾਨ ’ਚ ਪ੍ਰੈੱਸ ਦੀ ਆਜ਼ਾਦੀ ’ਤੇ ਲੱਗੀ ਅਣਐਲਾਨੀ ਐਮਰਜੈਂਸੀ

Tuesday, May 17, 2022 - 04:44 PM (IST)

ਸਰਹੱਦ ਪਾਰ: ਪਾਕਿਸਤਾਨ ’ਚ ਪ੍ਰੈੱਸ ਦੀ ਆਜ਼ਾਦੀ ’ਤੇ ਲੱਗੀ ਅਣਐਲਾਨੀ ਐਮਰਜੈਂਸੀ

ਗੁਰਦਾਸਪੁਰ/ਇਸਲਾਮਾਬਾਦ (ਜ.ਬ) - ਪਾਕਿਸਤਾਨ ਵਿਚ ਪ੍ਰੈੱਸ ਨਾਲ ਸਬੰਧਿਤ ਪਾਕਿਸਤਾਨ ਇਲੈਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਿਟੀ ਨੇ ਪਾਕਿਸਤਾਨ ਦੇ ਸਮੂਹ ਟੀ.ਵੀ ਚੈਨਲਾਂ ਨੂੰ ਸੈਨਾ ਅਤੇ ਨਿਆਪਾਲਿਕਾ ਸਮੇਤ ਸਰਕਾਰੀ ਸੰਸਥਾਵਾਂ ਖ਼ਿਲਾਫ਼ ਸਮੱਗਰੀ ਪ੍ਰਕਾਸ਼ਤ ਕਰਨ ਤੋਂ ਬਚਨ ਦੇ ਨਿਰਦੇਸ਼ ਜਾਰੀ ਕੀਤੇ ਹਨ।

ਪੜ੍ਹੋ ਇਹ ਵੀ ਖ਼ਬਰ: ਦੀਨਾਨਗਰ ’ਚ 21 ਸਾਲਾ ਗੱਭਰੂ ਦੀ ਸ਼ੱਕੀ ਹਾਲਤ ’ਚ ਮੌਤ, ਕੁਝ ਦਿਨਾਂ ਬਾਅਦ ਜਾਣਾ ਸੀ ਇਟਲੀ

ਸੂਤਰਾਂ ਅਨੁਸਾਰ ਅਥਾਰਿਟੀ ਨੇ ਜਾਰੀ ਨਿਰਦੇਸ ਵਿਚ ਸੈਟਲਾਈਟ ਟੀ.ਵੀ ਚੈਨਲਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਆਪਣੇ ਟਾਕ ਸ਼ੋ, ਨਿਊਜ ਬੁਲੇਟਿਨਰ ਅਤੇ ਜਨਤਕ ਇਕੱਠ ਦੀ ਲਾਈਵ ਕਵਰੇਜ ਪ੍ਰਸ਼ਾਰਿਤ ਕਰਦੇ ਹੋਏ ਦੇਸ਼ ਦੀ ਨਿਆਂਪਾਲਿਕਾ, ਸੈਨਾ, ਅਰਥ ਸੈਨਿਕ ਬਲਾਂ ਖ਼ਿਲਾਫ਼ ਸਮੱਗਰੀ ਨੂੰ ਪ੍ਰਕਾਸ਼ਤ ਕਰਨ ਤੋਂ ਗੁਰੇਜ਼ ਕਰਨ। ਆਦੇਸ਼ ’ਚ ਕਿਹਾ ਗਿਆ ਹੈ ਕਿ ਨਿਆਪਾਲਿਕਾਂ ਅਤੇ ਪਾਕਿਸਤਾਨੀ ਸੈਨਾ ਦਾ ਮਜ਼ਾਕ ਉਡਾਉਣ ਵਾਲੇ ਕਿਸੇ ਤਰ੍ਹਾਂ ਦੇ ਪ੍ਰਸਾਰਨ ਦੀ ਇਜਾਜਤ ਨਹੀਂ ਹੋਵੇਗੀ।


author

rajwinder kaur

Content Editor

Related News