ਪਾਕਿ PM ਦੇ ਕਰੀਬੀ ਵਲੋਂ ਸਾਬਕਾ ਗ੍ਰਹਿ ਮੰਤਰੀ ਦੇ ਨਕਲੀ ਵਾਲ ਨੋਚਣ ਵਾਲੇ ਨੂੰ 50 ਹਜ਼ਾਰ ਰੁਪਏ ਦੇਣ ਦਾ ਐਲਾਨ
Tuesday, May 03, 2022 - 07:54 PM (IST)
ਗੁਰਦਾਸਪੁਰ/ਪਾਕਿਸਤਾਨ (ਜ.ਬ) - ਪਾਕਿਸਤਾਨ ਦੇ ਸਾਬਕਾ ਗ੍ਰਹਿ ਮੰਤਰੀ ਸੇਖ਼ ਰਸ਼ੀਦ ਦੇ ਨਕਲੀ ਵਾਲ ਨੋਚਣ ਵਾਲੇ ਨੂੰ 50 ਹਜ਼ਾਰ ਰੁਪਏ ਦੇ ਇਨਾਮ ਦਾ ਐਲਾਨ ਹੋਇਆ ਹੈ। ਸਹਿਬਾਜ਼ ਸਰੀਫ ਦੇ ਕਰੀਬੀ ਦਾ ਹਨੀਫ ਅਬਬਾਸੀ ਨੇ ਕਿਹਾ ਕਿ ਜੋ ਰਸ਼ੀਦ ਦਾ ਵਿਗ ਨੋਚ ਕੇ ਲਿਆਏਗਾ, ਉਸ ਨੂੰ 50 ਹਜ਼ਾਰ ਰੁਪਏ ਮਿਲਣਗੇ। ਸਰਹੱਦ ਪਾਰ ਸੂਤਰਾਂ ਮੁਤਾਬਕ ਸਾਊਦੀ ਅਰਬ ਦੀ ਮਦੀਨਾ ਮਸਜਿਦ ’ਚ ਪਾਕਿਸਤਾਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਦਾ ਮਾਮਲਾ ਗਰਮਾ ਰਿਹਾ ਹੈ। ਇਸ ਮਾਮਲੇ ’ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਸਮੇਤ 150 ਤੋਂ ਵੱਧ ਲੋਕਾਂ ’ਤੇ ਮਾਮਲਾ ਦਰਜ ਹੈ ਅਤੇ ਹੁਣ ਉਨ੍ਹਾਂ ਨੂੰ ਕਿਸੇ ਵੀ ਸਮੇਂ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ।
ਪੜ੍ਹੋ ਇਹ ਵੀ ਖ਼ਬਰ: ਉੱਜੜਿਆ ਹੱਸਦਾ-ਵੱਸਦਾ ਪਰਿਵਾਰ ,ਪਹਿਲਾਂ ਪਤੀ ਫਿਰ ਪੁੱਤ ਮਗਰੋਂ ਹੁਣ ਦੂਜੇ ਪੁੱਤ ਦੀ ਵੀ ਹੋਈ ਮੌਤ
ਇਸ ਦੌਰਾਨ ਪ੍ਰਧਾਨ ਮੰਤਰੀ ਸ਼ਹਿਬਾਜ ਸਰੀਫ ਦੇ ਬੇਹੱਦ ਕਰੀਬੀ ਅਤੇ ਸਹਿਯੋਗੀ ਹਨੀਫ ਅੱਬਾਸੀ ਨੇ ਇਕ ਅਜੀਬ ਪ੍ਰਸਤਾਵ ਰੱਖਿਆ ਹੈ, ਜਿਸ ਦੀ ਪਾਕਿਸਤਾਨ ’ਚ ਕਾਫੀ ਚਰਚਾ ਹੋ ਰਹੀ ਹੈ। ਹਨੀਫ ਨੇ ਕਿਹਾ ਹੈ ਕਿ ਜੋ ਇਮਰਾਨ ਸਰਕਾਰ ’ਚ ਗ੍ਰਹਿ ਮੰਤਰੀ ਰਹੇ ਸੇਖ ਰਸੀਦ ਦੇ ਨਕਲੀ ਵਾਲ ਸਾਹਮਣੇ ਲਿਆਏਗਾ, ਉਹ ਉਸ ਨੂੰ 50 ਹਜ਼ਾਰ ਰੁਪਏ ਦਾ ਇਨਾਮ ਦੇਣਗੇ। ਰਾਵਲਪਿੰਡੀ ’ਚ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸਾਹਿਦ ਅੱਬਾਸੀ ਨੇ ਕਿਹਾ ਕਿ ਮਸਜਿਦ-ਏ-ਨਵਾਬੀ ’ਚ ਪਾਕਿ ਵਫਦ ਖ਼ਿਲਾਫ਼ ਨਾਅਰੇਬਾਜ਼ੀ ਦੀ ਘਟਨਾ ਪਿੱਛੇ ਸੇਖ ਰਸੀਦ ਅਤੇ ਉਨ੍ਹਾਂ ਦੇ ਭਤੀਜੇ ਦਾ ਹੱਥ ਹੈ।
ਪੜ੍ਹੋ ਇਹ ਵੀ ਖ਼ਬਰ: ਇਸ਼ਕ ’ਚ ਅੰਨ੍ਹੀ 3 ਬੱਚਿਆਂ ਦੀ ਮਾਂ ਨੇ ਚਾੜ੍ਹਿਆ ਚੰਨ, ਲਵ ਮੈਰਿਜ਼ ਕਰਵਾਉਣ ਵਾਲੇ ਸ਼ਖ਼ਸ ਨਾਲ ਹੋਈ ਫ਼ਰਾਰ
ਸੋਸ਼ਲ ਮੀਡੀਆ ’ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿਚ ਕੁਝ ਲੋਕ ਪਾਕਿਸਤਾਨੀ ਵਫਦ ਨੂੰ ਮਸਜਿਦ-ਏ-ਨਬਵੀ ਵਿਚ ਚੋਰ ਕਹਿੰਦੇ ਹੋਏ ਸੁਣੇ ਜਾ ਰਹੇ ਹਨ। ਦੋਸ਼ ਹੈ ਕਿ ਵੀਡੀਓ ’ਚ ਜੋ ਲੋਕ ਦਿਖਾਈ ਦੇ ਰਹੇ ਹਨ, ਉਨ੍ਹਾਂ ’ਚ ਇਮਰਾਨ ਸਰਕਾਰ ’ਚ ਸੂਚਨਾ ਅਤੇ ਪ੍ਰਸਾਰਣ ਮੰਤਰੀ ਮਰੀਅਮ ਔਰੰਗਜੇਬ ਅਤੇ ਨੈਸ਼ਨਲ ਅਸੈਂਬਲੀ ਦੇ ਮੈਂਬਰ ਸਾਹਜੈਨ ਬੁਗਤੀ ਸ਼ਾਮਲ ਹਨ। ਸੂਤਰਾਂ ਮੁਤਾਬਕ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਰਾਣਾ ਸਨਾਉੱਲਾ ਨੇ ਕਿਹਾ ਹੈ ਕਿ ਉਹ ਸਾਊਦੀ ਸਰਕਾਰ ਨੂੰ ਮਸਜਿਦ-ਏ-ਨਬਵੀ ’ਚ ਗਲਤ ਕੰਮ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਬੇਨਤੀ ਕਰਨਗੇ। ਸਨਾਉੱਲਾ ਨੇ ਇਹ ਵੀ ਕਿਹਾ ਕਿ ਉਹ ਸਾਊਦੀ ਸਰਕਾਰ ਨੂੰ ਇਸ ਘਟਨਾ ਵਿੱਚ ਸ਼ਾਮਲ ਲੋਕਾਂ ਦੇ ਨਾਂ ਦੱਸਣ ਦੀ ਬੇਨਤੀ ਕਰਨਗੇ ਤਾਂ ਜੋ ਪਾਕਿਸਤਾਨ ਵਿੱਚ ਉਨ੍ਹਾਂ ਲੋਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।
ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, 2 ਮਹੀਨੇ ਪਹਿਲਾਂ ਹੋਇਆ ਸੀ ਵਿਆਹ