ਸਰਹੱਦ ਪਾਰ: ਨਵਾਜਾਬਾਦ ਇਲਾਕੇ ਤੋਂ ਬੀਤੀ ਦੇਰ ਰਾਤ ਇਕ ਪੱਤਰਕਾਰ ਨੂੰ ਕੀਤਾ ਅਗਵਾ
Tuesday, Jun 21, 2022 - 01:55 PM (IST)
ਗੁਰਦਾਸਪੁਰ/ਪਾਕਿਸਤਾਨ ( ਜ.ਬ ) - ਪਾਕਿਸਤਾਨ ਦੇ ਰਹੀਮ ਯਾਰ ਖਾਨ ਅਤੇ ਰਾਜਨਪੁਰ ਜ਼ਿਲ੍ਹੇ ਵਿਚ ਪੈਂਦੇ ਇਲਾਕੇ ਨਵਾਜਾਬਾਦ ਤੋਂ ਸੋਮਵਾਰ ਦੇਰ ਸ਼ਾਮ ਇਕ ਪੱਤਰਕਾਰ ਨੂੰ ਅਗਵਾ ਕੀਤਾ ਗਿਆ। ਸੂਤਰਾਂ ਅਨੁਸਾਰ ਸਾਦਿਕਾਬਾਦ ’ਚ ਪੀ.ਟੀ.ਆਈ ਏਜੰਸੀ ਲਈ ਕੰਮ ਕਰਨ ਵਾਲਾ ਪੱਤਰਕਾਰ ਸ਼ੇਰ ਮੁਹੰਮਦ ਸਾਹੀ ਆਪਣੀ ਕਾਰ ਵਿਚ ਸਿੰਧ ਦਰਿਆ ਦੇ ਨਾਲ ਲੱਗਦੇ ਨਵਾਜਾਬਾਦ ਸ਼ਹਿਰ ਤੋਂ ਪੁਰਾਣਾ ਟਰੈਕਟਰ ਖਰੀਦਣ ਲਈ ਜਾ ਰਿਹਾ ਸੀ। ਇਸ ਦੌਰਾਨ ਕੁਝ ਅਣਪਛਾਤੇ ਲੋਕਾਂ ਨੇ ਉਸ ਨੂੰ ਅਗਵਾ ਕਰ ਲਿਆ।
ਪੜ੍ਹੋ ਇਹ ਵੀ ਖ਼ਬਰ: ਪ੍ਰੋਗਰਾਮ ਦੌਰਾਨ ਭੰਗੜਾ ਪਾਉਂਦਿਆਂ ਖ਼ੁਸ਼ੀ ’ਚ ਚਲਾਈ ਗੋਲੀ, ਨੌਜਵਾਨ ਦੀ ਛਾਤੀ ’ਚ ਵੱਜੀ
ਪੱਤਰਕਾਰ ਦੀ ਕਾਰ ਸਾਹਵਾਲੀ ਇਲਾਕੇ ਵਿਚ ਲਾਵਾਰਿਸ ਪਈ ਹੋਈ ਮਿਲੀ, ਜਦਕਿ ਪੱਤਰਕਾਰ ਦਾ ਕੁਝ ਪਤਾ ਨਹੀਂ ਲੱਗਾ। ਕਿਹਾ ਜਾ ਰਿਹਾ ਹੈ ਕਿ ਨਵਾਜਾਬਾਦ ਇਲਾਕਾ ਡਾਕੂਆਂ ਦੇ ਬਾਰੇ ਵਿਚ ਪ੍ਰਸਿੱਧ ਹੈ, ਜੋ ਫਿਰੌਤੀ ਲਈ ਲੋਕਾਂ ਨੂੰ ਅਗਵਾ ਕਰਦਾ ਹੈ। ਦੂਜੇ ਪਾਸੇ ਪੱਤਰਕਾਰ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਸ ਨੂੰ ਡਾਕੂਆਂ ਨੇ ਨਹੀਂ, ਬਲਕਿ ਸਰਕਾਰੀ ਏਜੰਸੀਆਂ ਨੇ ਫੜਿਆ ਹੈ। ਕੁਝ ਦਿਨਾਂ ਤੋਂ ਉਸ ਨੂੰ ਪੁਲਸ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ।