ਪਾਕਿ ਹਿੰਦੂ ਮੰਦਿਰ ਕਮੇਟੀ ਨੇ ਕਰਾਚੀ ’ਚ ਮਨਾਇਆ ਪ੍ਰਮੁੱਖ ਸਮਾਜ ਸੁਧਾਰਕ ਬਾਬਾ ਅੰਬੇਡਕਰ ਦਾ ਜਨਮ ਦਿਵਸ
Saturday, Apr 16, 2022 - 01:49 PM (IST)

ਗੁਰਦਾਸਪੁਰ/ਕਰਾਚੀ (ਜ.ਬ) - ਪਾਕਿਸਤਾਨ ਹਿੰਦੂ ਮੰਦਿਰ ਕਮੇਟੀ ਕਰਾਚੀ ਵੱਲੋਂ ਪ੍ਰਮੁੱਖ ਸਮਾਜ ਸੁਧਾਰ ਡਾ.ਭੀਮ ਰਾਵ ਅੰਬੇਡਕਰ ਦੀ 131ਵੀਂ ਜਯੰਤੀ ’ਤੇ ਇਕ ਮੰਦਰ ’ਚ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਵੱਖ-ਵੱਖ ਵਰਗ ਦੇ ਲੋਕਾਂ ਨੇ ਹਿੱਸਾ ਲਿਆ। ਬੁਲਾਰਿਆਂ ਨੇ ਕਿਹਾ ਕਿ ਸੰਯੁਕਤ ਭਾਰਤ ਦੇ ਪਹਿਲੇ ਪੀ.ਐੱਚ.ਡੀ ਧਾਰਕ ਅਤੇ ਦਲਿਤ ਕਹੇ ਜਾਣ ਵਾਲੇ ਕਮਜ਼ੋਰ ਵਰਗ ਦੇ ਭਾਈਚਾਰੇ ਲਈ ਮਜ਼ਬੂਤ ਆਵਾਜ਼ ਡਾ.ਅੰਬੇਡਕਰ ਭਾਰਤੀ ਸੰਵਿਧਾਨ ਦੇ ਮੁੱਖ ਨਿਰਮਾਤਾ ਵੀ ਸੀ।
ਪੜ੍ਹੋ ਇਹ ਵੀ ਖ਼ਬਰ - ਬੰਦ ਡੱਬੇ ’ਚ ਦੁਬਈ ਤੋਂ ਪੰਜਾਬ ਪੁੱਜੀ ਜਗਤਾਰ ਦੀ ਮ੍ਰਿਤਕ ਦੇਹ, ਇਸ ਕਾਰਨ ਡੇਢ ਮਹੀਨਾ ਪਹਿਲਾਂ ਕੀਤੀ ਸੀ ਖ਼ੁਦਕੁਸ਼ੀ
ਕਮੇਟੀ ਦੇ ਪ੍ਰਧਾਨ ਡਾ.ਸੋਨੇ ਖਾਂਗਾਰਾਣੀ ਨੇ ਕਿਹਾ ਕਿ ਪਾਕਿਸਤਾਨ ’ਚ ਸਾਡੀ ਆਬਾਦੀ ਬਹੁਤ ਜ਼ਿਆਦਾ ਹੋਣ ਦੇ ਬਾਵਜੂਦ ਸਾਨੂੰ ਉਹ ਅਧਿਕਾਰ ਨਹੀਂ ਮਿਲਦਾ, ਜਿਸ ਦੇ ਅਸੀ ਹੱਕਦਾਰ ਹੈ। ਇਸ ਦੇ ਉਲਟ ਭਾਰਤ ’ਚ ਦਲਿਤ ਭਾਈਚਾਰੇ ਨੂੰ ਹਰ ਪੱਧਰ ’ਤੇ ਅਤੇ ਹਰ ਵਿਭਾਗ ’ਚ ਪਹਿਲ ਮਿਲ ਰਹੀ ਹੈ। ਡਾ.ਅੰਬੇਡਕਰ ਨੇ ਸਾਨੂੰ ਸਾਰਿਆਂ ਨੂੰ ਸਮਾਨਤਾਂ ਦਾ ਅਧਿਕਾਰ ਦਿਵਾਉਣ ਦੇ ਲਈ ਸੰਘਰਸ਼ ਕੀਤਾ।