ਸਰਹੱਦ ਪਾਰ: ਮਾਮੂਲੀ ਗੱਲ ਨੂੰ ਲੈ ਕੇ ਹੋਏ ਝਗੜੇ ’ਚ ਈਸਾਈ ਨੌਜਵਾਨ ਦੀ ਭੀੜ ਨੇ ਕੀਤੀ ਹੱਤਿਆ

Tuesday, Feb 15, 2022 - 03:38 PM (IST)

ਗੁਰਦਾਸਪੁਰ/ਲਾਹੌਰ (ਡ. ਬ.) - ਲਾਹੌਰ ਦੇ ਫੈਕਟਰੀ ਏਰੀਆ ’ਚ ਮਾਮੂਲੀ ਗੱਲ ਨੂੰ ਲੈ ਕੇ ਹੋਏ ਝਗੜੇ ’ਚ ਇਕ ਈਸਾਈ ਨੌਜਵਾਨ ਦੀ ਭੀੜ ਵਲੋਂ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦੇ ਸਬੰਧੀ ਪੁਲਸ ਨੇ ਲਗਭਗ 200 ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਹੈ। ਸੂਤਰਾਂ ਅਨੁਸਾਰ ਮ੍ਰਿਤਕ ਪਰਵੇਜ ਮਸੀਹ ਵਾਸੀ ਵਾਲਟਨ ਰੋਡ ਲਾਹੌਰ ਆਪਣੀ ਗਲੀ ’ਚ ਖੜ੍ਹਾ ਸੀ ਕਿ ਕੁਝ ਲੋਕਾਂ ਨਾਲ ਉਸ ਦਾ ਧਾਰਮਿਕ ਮਾਮਲਿਆਂ ਸਬੰਧੀ ਮਾਮੂਲੀ ਵਿਵਾਦ ਹੋ ਗਿਆ। 

ਪੜ੍ਹੋ ਇਹ ਵੀ ਖ਼ਬਰ - ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ, ਇਕੋ ਘਰ ਵਿਆਹੇ ਦੋ ਸਕੇ ਭਰਾਵਾਂ ਦੀ ਇਕੱਠਿਆਂ ਮੌਤ (ਤਸਵੀਰਾਂ)

ਇਸ ਦੌਰਾਨ ਮੁਸਲਿਮ ਲੋਕਾਂ ਦੀ ਭੀੜ ਇਕੱਠੀ ਹੋ ਗਈ। ਭੀੜ ਨੇ ਪਰਵੇਜ ਮਸੀਹ ਦੀ ਕੁੱਟਮਾਰ ਕਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਹਾਲਕ ਗੰਭੀਰ ਹੋਣ ਕਾਰਨ ਉਸ ਨੂੰ ਹਸਪਤਾਲ ਲੈ ਜਾਇਆ ਗਿਆ ਪਰ ਰਸਤੇ ’ਚ ਹੀ ਉਸ ਦੀ ਮੌਤ ਹੋ ਗਈ। ਪਰਵੇਜ ਮਸੀਹ ਦੀ ਮੌਤ ਤੋਂ ਬਾਅਦ ਈਸਾਈ ਭਾਈਚਾਰੇ ਦੇ ਲੋਕ ਸੜਕਾਂ ’ਤੇ ਉਤਰੇ, ਜਿਸ ’ਤੇ ਪੁਲਸ ਨੇ ਲੋਕਾਂ ਨੂੰ ਸ਼ਾਂਤ ਕਰਨ ਲਈ ਲਗਭਗ 200 ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਦਿੱਤਾ।

ਪੜ੍ਹੋ ਇਹ ਵੀ ਖ਼ਬਰ - ਪਤੰਗ ਫੜਦਾ 6 ਸਾਲਾ ਬੱਚਾ ਛੱਪੜ ’ਚ ਡੁੱਬਿਆ, ਭਰਾ ਨੂੰ ਬਚਾਉਣ ਲਈ ਭੈਣ ਨੇ ਮਾਰੀ ਛਾਲ


rajwinder kaur

Content Editor

Related News