ਅਦਾਲਤ ਨੇ ਗ੍ਰਿਫ਼ਤਾਰ ਰਿਹਾਇਰ ਜਨਰਲ ਅਮਜਦ ਸ਼ੋਏਬ ਨੂੰ ਤੁਰੰਤ ਰਿਹਾਅ ਕਰਨ ਦੇ ਦਿੱਤੇ ਆਦੇਸ਼
Thursday, Mar 02, 2023 - 04:45 PM (IST)

ਗੁਰਦਾਸਪੁਰ/ਇਸਲਾਮਾਬਾਦ (ਵਿਨੋਦ) : ਅੱਜ ਜ਼ਿਲ੍ਹਾ ਤੇ ਸ਼ੈਸਨ ਜੱਜ ਇਸਲਾਮਾਬਾਦ ਨੇ ਬੀਤੇ ਦਿਨੀਂ ਸੰਸੰਥਾਵਾਂ ਅਤੇ ਲੋਕਾਂ ਨੂੰ ਪਾਕਿਸਤਾਨ ਸਰਕਾਰ ਖ਼ਿਲਾਫ਼ ਭੜਕਾਉਣ ਦੇ ਦੋਸ਼ ’ਚ ਇਸਲਾਮਾਬਾਦ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਪਾਕਿਸਤਾਨ ਫ਼ੌਜ ਦੇ ਇਕ ਰਿਟਾਇਰ ਲੈਫ.ਜਨਰਲ ਨੂੰ ਅੱਜ ਰਿਹਾਅ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਦੱਸਿਆ ਦੇਈਏ ਕਿ ਇਸ ਤੋਂ ਪਹਿਲਾਂ ਅਦਾਲਤ ਨੇ ਅਮਜਦ ਸ਼ੋਏਬ ਨੂੰ ਤਿੰਨ ਦਿਨ ਦੀ ਪੁਲਸ ਰਿਮਾਂਡ ’ਤੇ ਭੇਜਿਆ ਸੀ। ਸੂਤਰਾਂ ਮੁਤਾਬਕ ਅੱਜ ਜ਼ਿਲ੍ਹਾ ਤੇ ਸ਼ੈਸਨ ਜੱਜ ਇਸਲਾਮਾਬਾਦ ਦੀ ਅਦਾਲਤ ਨੇ ਲੈਫ. ਜਨਰਲ ਅਜਮਦ ਸ਼ੋਏਬ ਦਾ ਤਿੰਨ ਦਿਨ ਦਾ ਰਿਮਾਂਡ ਰੱਦ ਕਰਕੇ ਉਨ੍ਹਾਂ ਨੂੰ ਤੁਰੰਤ ਰਿਹਾਅ ਕਰਨ ਦਾ ਆਦੇਸ਼ ਸੁਣਾਇਆ। ਅਦਾਲਤ ਨੇ ਕਿਹਾ ਕਿ ਪੁਲਸ ਦੇ ਕੋਲ ਅਜਿਹਾ ਕੋਈ ਠੋਸ ਸਬੂਤ ਨਹੀਂ ਹੈ, ਜਿਸ ਦੇ ਆਧਾਰ ’ਤੇ ਇਕ ਰਿਟਾਇਰ ਉੱਚ-ਸੈਨਿਕ ਅਧਿਕਾਰੀ ਨੂੰ ਕੈਦ ਦੇ ਵਿਚ ਰੱਖਿਆ ਜਾਵੇ।
ਇਹ ਵੀ ਪੜ੍ਹੋ- ਗੈਂਗਸਟਰ ਮੋਹਨੇ ਦੀ ਮਾਂ ਨੇ ਜੇਲ੍ਹ ਪ੍ਰਸ਼ਾਸਨ 'ਤੇ ਚੁੱਕੇ ਵੱਡੇ ਸਵਾਲ, CM ਮਾਨ ਤੋਂ ਕੀਤੀ ਉੱਚ-ਪੱਧਰੀ ਜਾਂਚ ਦੀ ਮੰਗ
ਰਿਟਾਇਰ ਲੈਫ. ਜਨਰਲ ਸ਼ੋਏਬ ਨੂੰ ਇਕ ਮੈਜਿਸਟ੍ਰੇਟ ਓਵੈਸ ਖਾਨ ਦੀ ਸ਼ਿਕਾਇਤ ’ਤੇ ਰਮਨਾ ਪੁਲਸ ਨੇ ਐੱਫ. ਆਈ. ਆਰ ਦਰਜ ਕਰਕੇ, ਉਸ ਦੇ ਘਰ ਤੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ’ਤੇ ਦੋਸ਼ ਸੀ ਕਿ ਉਹ ਲੋਕਾਂ ਅਤੇ ਸੰਸੰਥਾਵਾਂ ਨੂੰ ਪਾਕਿਸਤਾਨ ਸਰਕਾਰ ਦੇ ਰੋਸ-ਪ੍ਰਦਰਸ਼ਨ ਕਰਨ ਦੇ ਲਈ ਭੜਕਾ ਰਿਹਾ ਸੀ। ਜ਼ਿਲ੍ਹਾ ਤੇ ਸ਼ੈਸਨ ਜੱਜ ਤਾਹਿਰ ਅਬਬਾਸ ਸੁਪਰਾ ਨੇ ਦੋਵਾਂ ਪੱਖਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਦੇ ਬਾਅਦ ਫ਼ੈਸਲਾ ਦੁਪਹਿਰ ਬਾਅਦ ਸੁਣਾਉਣ ਨੂੰ ਕਿਹਾ। ਲੈਫ. ਜਨਰਲ ਸ਼ੋਏਬ ਦੇ ਵਕੀਲ ਦੀ ਦਲੀਲ ਸੀ ਕਿ ਸ਼ੋਏਬ ਵੱਲੋਂ ਕੀਤੀਆ ਗੱਲਾਂ ਨਾਲ ਕਿਤੇ ਵੀ ਸਾਬਿਤ ਨਹੀਂ ਹੁੰਦਾ ਕਿ ਉਹ ਲੋਕਾਂ ਨੂੰ ਸਰਕਾਰ ਦੇ ਖ਼ਿਲਾਫ਼ ਭੜਕਾ ਰਿਹਾ ਹੈ। ਜੱਜ ਨੇ ਦੋਵਾਂ ਪੱਖਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਦੇ ਬਾਅਦ ਦੁਪਹਿਰ ਬਾਅਦ ਲੈਫ. ਜਨਰਲ ਸ਼ੋਏਬ ਨੂੰ ਤੁਰੰਤ ਰਿਹਾਅ ਕਰਨ ਦਾ ਆਦੇਸ਼ ਸੁਣਾਇਆ।
ਇਹ ਵੀ ਪੜ੍ਹੋ- ਪਟਿਆਲਾ 'ਚ ਵੱਡੀ ਵਾਰਦਾਤ, ਫੋਨ ਬੰਦ ਕਰਨ ਦਾ ਕਹਿਣ 'ਤੇ ਤੈਸ਼ 'ਚ ਆਏ ਕਲਯੁੱਗੀ ਪੁੱਤ ਨੇ ਛੱਤ ਤੋਂ ਹੇਠਾਂ ਸੁੱਟੀ ਮਾਂ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।