ਸਰਹੱਦ ਪਾਰ: ਸਰਕਾਰ ਦੀ ਲਾਪਰਵਾਹੀ ਨਾਲ 1 ਹਫਤੇ ’ਚ 2 ਈਸਾਈ ਸਫ਼ਾਈ ਕਰਮਚਾਰੀਆਂ ਦੀ ਹੋਈ ਮੌਤ

Friday, Apr 15, 2022 - 04:13 PM (IST)

ਸਰਹੱਦ ਪਾਰ: ਸਰਕਾਰ ਦੀ ਲਾਪਰਵਾਹੀ ਨਾਲ 1 ਹਫਤੇ ’ਚ 2 ਈਸਾਈ ਸਫ਼ਾਈ ਕਰਮਚਾਰੀਆਂ ਦੀ ਹੋਈ ਮੌਤ

ਗੁਰਦਾਸਪੁਰ /ਫੈਸਲਾਬਾਦ (ਜ.ਬ) - ਪਾਕਿਸਤਾਨ ਦੇ ਸਫ਼ਾਈ ਅਤੇ ਸੀਵਰੇਂਜ ਆਦਿ ਦਾ ਕੰਮ ਈਸਾਈ ਫਿਰਕੇ ਦੇ ਲੋਕਾਂ ਨੂੰ ਸੌਂਪਿਆ ਜਾਂਦਾ ਹੈ ਅਤੇ ਸਫਾਈ ਕਰਮਚਾਰੀਆਂ ਦੀ ਭਰਤੀ ’ਚ ਵੀ 40 ਫੀਸਦੀ ਅਹੁਦੇ ਈਸਾਈ ਫਿਰਕੇ ਦੇ ਲਈ ਰਾਖਵੇਂ ਹਨ। ਸਰਕਾਰ ਵੱਲੋਂ ਸਫਾਈ ਅਤੇ ਸੀਵਰੇਂਜ ਕਰਮਚਾਰੀਆਂ ਨੂੰ ਜ਼ਰੂਰਤ ਅਨੁਸਾਰ ਸਹੂਲਤਾਂ ਮੁਹੱਈਆਂ ਨਾ ਕਰਵਾਉਣ ਦੇ ਕਾਰਨ ਈਸਾਈ ਫਿਰਕੇ ਦੀ ਹਰ ਸਾਲ ਔਸਤਨ 200 ਤੋਂ 225 ਦੀ ਮੌਤ ਹੁੰਦੀ ਹੈ।

ਪੜ੍ਹੋ ਇਹ ਵੀ ਖ਼ਬਰ - ਵਿਸਾਖੀ ’ਤੇ ਪਾਕਿ ਗਏ ਸ਼ਰਧਾਲੂ ਦੀ ਦਿਲ ਦਾ ਦੌਰਾ ਪੈਣ ਕਾਰਣ ਮੌਤ, ਗੁਰਦੁਆਰਾ ਪੰਜਾ ਸਾਹਿਬ ਹੋਣਾ ਸੀ ਨਤਮਸਤਕ

ਸੂਤਰਾਂ ਅਨੁਸਾਰ ਫੈਸਲਾਬਾਦ ਵਿਚ 9 ਅਪ੍ਰੈਲ ਨੂੰ ਸ਼ੌਂਕਤ ਮਸੀਹ ਦੀ ਉਸ ਸਮੇਂ ਮੌਤ ਹੋ ਗਈ ਸੀ, ਜਦ ਉਹ ਸੜਕ ਤੇ ਸਰਕਾਰ ਵੱਲੋਂ ਵਿਛਾਇਆ ਸੀਵਰੇਂਜ ਸਾਫ ਕਰ ਰਿਹਾ ਸੀ। ਜ਼ਹਿਰੀਲੀ ਗੈਸ ਕਾਰਨ ਸੌਂਕਤ ਮਸੀਹ ਦੀ ਮੌਤ ਹੋ ਗਈ ਸੀ। ਸੌਂਕਤ ਮਸੀਹ ਦੀ ਮੌਤ ਦੇ ਸਮਾਚਾਰ ਦੀ ਸਿਆਹੀ ਅਜੇ ਸੁੱਕੀ ਨਹੀਂ ਕਿ ਅੱਜ ਇਕ ਹੋਰ ਈਸਾਈ ਸਫਾਈ ਕਰਮਚਾਰੀ ਜੈਸਨ ਮਸੀਹ ਵਾਸੀ ਫੈਸਲਾਬਾਦ ਦੀ ਸੀਵਰੇਂਜ ਸਫਾਈ ਕਰਦੇ ਹੋਏ ਜ਼ਹਿਰੀਲੀ ਗੈਸ ਕਾਰਨ ਮੌਤ ਹੋ ਗਈ। 

ਪੜ੍ਹੋ ਇਹ ਵੀ ਖ਼ਬਰ - ਸ਼ਰਬਤ ਸਮਝ ਜ਼ਹਿਰ ਪੀਣ ਨਾਲ ਮਾਸੂਮ ਭੈਣ-ਭਰਾ ਦੀ ਮੌਤ, ਸਦਮਾ ਨਾ ਸਹਾਰਨ ’ਤੇ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ

ਬੀਤੇ ਹਫ਼ਤੇ ਸਰਕਾਰ ਨੇ ਸੌਂਕਤ ਮਸੀਹ ਦੀ ਮੌਤ ਦੇ ਬਾਅਦ ਕਰਮਚਾਰੀਆਂ ਦੀ ਹੜਤਾਲ ਦੇ ਚੱਲਦੇ ਸਾਰੇ ਆਧੁਨਿਕ ਸਾਧਨ ਮੁਹੱਈਆਂ ਕਰਵਾਉਣ ਦਾ ਵਾਅਦਾ ਕੀਤਾ ਸੀ ਪਰ ਅੱਜ ਜੈਸਨ ਮਸੀਹ ਦੀ ਮੌਤ ਦੇ ਬਾਅਦ ਕਰਮਚਾਰੀਆਂ ਨੇ ਮੁੜ ਤੋਂ ਹੜਤਾਲ ਸ਼ੁਰੂ ਕਰ ਦਿੱਤੀ ਹੈ।

ਦੂਜੇ ਪਾਸੇ ਈਸਾਈ ਨੇਤਾਵਾਂ ਨੇ ਦੋਸ਼ ਲਗਾਇਆ ਕਿ ਸਫਾਈ, ਸਵੀਰੇਂਜ ਆਦਿ ਦੇ ਕੰਮਾਂ ਲਈ ਜੋ ਕਰਮਚਾਰੀਆਂ ਦੀ ਭਰਤੀ ਦਾ ਇਸ਼ਤਿਹਾਰ ਦਿੱਤਾ ਜਾਦਾ ਹੈ, ਉਸ ਵਿਚ ਹੀ ਈਸਾਈ ਫਿਰਕੇ ਦੇ ਲੋਕਾਂ  ਲਈ 40 ਤੋਂ 75 ਫੀਸਦੀ ਆਹੁਦਿਆਂ ਨੂੰ ਰਾਖਵਾਂ ਕੀਤਾ ਜਾਦਾ ਹੈ। ਇਸ ਕਾਰਨ ਸੀਵਰੇਂਜ ਸਾਫ ਕਰਨ ਦੇ ਕਾਰਨ ਹਰ ਸਾਲ 200 ਤੋਂ 225 ਈਸਾਈ ਸਫਾਈ ਕਰਮਚਾਰੀਆਂ ਦੀ ਮੌਤ ਹੋ ਰਹੀ ਹੈ, ਉਸ ਦੇ ਬਾਵਜੂਦ ਸਰਕਾਰ ਕੋਈ ਪ੍ਰਬੰਧ ਨਹੀਂ ਕਰ ਰਹੀ।


author

rajwinder kaur

Content Editor

Related News