ਸਰਹੱਦ ਪਾਰ: 2 ਕੇਂਦਰੀ ਮੰਤਰੀਆਂ ਸਮੇਤ 4 ਹੋਰਨਾਂ ਖ਼ਿਲਾਫ਼ ਅੱਤਵਾਦ ਤੇ ਹੋਰ ਅਪਰਾਧਾਂ ਤਹਿਤ ਕੇਸ ਹੋਇਆ ਦਰਜ

Thursday, Sep 22, 2022 - 02:02 PM (IST)

ਸਰਹੱਦ ਪਾਰ: 2 ਕੇਂਦਰੀ ਮੰਤਰੀਆਂ ਸਮੇਤ 4 ਹੋਰਨਾਂ ਖ਼ਿਲਾਫ਼ ਅੱਤਵਾਦ ਤੇ ਹੋਰ ਅਪਰਾਧਾਂ ਤਹਿਤ ਕੇਸ ਹੋਇਆ ਦਰਜ

ਗੁਰਦਾਸਪੁਰ/ਪੇਸ਼ਾਵਰ (ਵਿਨੋਦ) - ਪਾਕਿਸਤਾਨ ਦੇ ਸ਼ਹਿਰ ਪੇਸ਼ਾਵਰ ’ਚ ਪਾਕਿਸਤਾਨ ਤਹਿਰੀਕ-ਏ-ਇਨਸਾਫ ਵਰਕਰ ਦੀ ਸ਼ਿਕਾਇਤ ’ਤੇ ਸਥਾਨਕ ਪੁਲਸ ਨੇ ਪਾਕਿਸਤਾਨ ਦੇ 2 ਕੇਂਦਰੀ ਮੰਤਰੀ ਅਤੇ 2 ਹੋਰਨਾਂ ਖ਼ਿਲਾਫ਼ ਅੱਤਵਾਦ ਸਬੰਧੀ ਕੇਸ ਦਰਜ ਕਰ ਕੇ ਇਕ ਨਵਾਂ ਵਿਵਾਦ ਪੈਦਾ ਕਰ ਦਿੱਤਾ ਹੈ। ਸੂਤਰਾਂ ਅਨੁਸਾਰ ਪਾਕਿਸਤਾਨ ਦੇ ਸੂਚਨਾ ਪ੍ਰਸਾਰਨ ਮੰਤਰੀ ਮਰੀਅਮ ਔਰੰਗਜੇਬ, ਮੀਆਂ ਜਾਵੇਦ ਲਤੀਫ ਅਤੇ ਪਾਕਿਸਤਾਨ ਦੇ ਵੱਖ-ਵੱਖ ਵਿਭਾਗਾਂ ਦੇ 2 ਚੇਅਰਮੈਨ ਸਾਹਰਾ ਸਾਹਿਦ ਅਤੇ ਸੋਹੇਲ ਅਲੀ ਖ਼ਿਲਾਫ਼ ਇਕ ਪਿੰਡ ਦੇ ਰਹਿਣ ਵਾਲੇ ਰਹਿਮਾਨਉੱਲਾ ਦੀ ਸ਼ਿਕਾਇਤ ’ਤੇ ਰਹਿਮਾਨ ਬਾਬਾ ਪੁਲਸ ਸਟੇਸ਼ਨ ’ਚ ਕੇਸ ਦਰਜ ਕੀਤਾ ਹੈ।

ਪੜ੍ਹੋ ਇਹ ਵੀ ਖ਼ਬਰ : ਗੁਰਦਾਸਪੁਰ ਦੇ ਫ਼ੌਜੀ ਜਵਾਨ ਦੀ ਮੌਤ, ਮ੍ਰਿਤਕ ਦੇਹ ਲਿਫ਼ਾਫ਼ੇ 'ਚ ਲਪੇਟ ਪਿੰਡ ਦੇ ਬਾਹਰ ਛੱਡ ਗਏ ਫ਼ੌਜੀ (ਵੀਡੀਓ)

ਸ਼ਿਕਾਇਤਕਰਤਾਂ ਨੇ ਦੋਸ਼ ਲਗਾਇਆ ਕਿ ਜਾਵੇਦ ਲਾਤੀਫ ਵੱਲੋਂ ਪ੍ਰੈੱਸ ਕਾਨਫਰੰਸ ਪੀ. ਟੀ. ਵੀ. ਪ੍ਰਬੰਧਕਾਂ ਦੇ ਨਾਲ ਮਿਲੀਭੁਗਤ ਤੋਂ ਬਾਅਦ ਮਰੀਅਮ ਔਰੰਗਜੇਬ ਦੇ ਇਸ਼ਾਰੇ ’ਤੇ 14 ਸਤੰਬਰ ਨੂੰ ਪ੍ਰਸਾਰਿਤ ਕੀਤੀ ਗਈ। ਇਸ ’ਚ ਜਾਵੇਦ ਲਾਤੀਫ ਨੇ ਪੀ. ਟੀ. ਆਈ. ਮੁਖੀ ਨੂੰ ਬਦਨਾਮ ਕਰਨ ਅਤੇ ਉਨ੍ਹਾਂ ਦੇ ਧਾਰਮਿਕ ਵਿਸ਼ਵਾਸ ਨੂੰ ਵਿਗਾੜਨ ਦੀ ਕੋਸ਼ਿਸ਼ ਕਰਨ ਲਈ ਇਮਰਾਨ ਖਾਨ ਦੇ ਭਾਸ਼ਣਾਂ ਨੂੰ ਗਲਤ ਹਵਾਲਾ ਦਿੱਤਾ, ਜੋ ਪ੍ਰਸਾਰਨ ਨਿਯਮ ਦੇ ਵਿਰੁੱਧ ਅਤੇ ਅਪਰਾਧ ਦੀ ਸ਼੍ਰੇਣੀ ਵਿਚ ਆਉਂਦਾ ਹੈ। ਇਸ ਤਹਿਤ ਕੇਂਦਰੀ ਮੰਤਰੀਆਂ ਸਮੇਤ 4 ਦੋਸ਼ੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ।

ਪੜ੍ਹੋ ਇਹ ਵੀ ਖ਼ਬਰ : ਵੱਡੀ ਵਾਰਦਾਤ: 55 ਸਾਲਾ ਵਿਅਕਤੀ ਦਾ ਕਹੀ ਮਾਰ ਕੀਤਾ ਕਤਲ, ਖ਼ੂਨ ਨਾਲ ਲੱਥਪਥ ਮਿਲੀ ਲਾਸ਼


author

rajwinder kaur

Content Editor

Related News