ਪਾਕਿਸਤਾਨ ਵਿੱਚ ਕੋਰੋਨਾ ਮਾਮਲਿਆਂ ''ਚ 50 ਫੀਸਦੀ ਦੀ ਵਾਧਾ
Tuesday, Mar 09, 2021 - 12:46 AM (IST)

ਇਸਲਾਮਾਬਾਦ : ਜਨਵਰੀ ਮਹੀਨੇ ਦੇ ਅੰਤ ਵਿੱਚ ਕੋਰੋਨਾ ਪਾਬੰਦੀਆਂ ਵਿੱਚ ਨੈਸ਼ਨਲ ਕਮਾਂਡ ਐਂਡ ਆਪਰੇਸ਼ਨ ਸੈਂਟਰ (NCOC) ਵਲੋਂ ਢਿੱਲ ਦਿੱਤੇ ਜਾਣ ਕਾਰਨ ਪਾਕਿਸਤਾਨ ਵਿੱਚ ਪਿਛਲੇ ਪੰਦਰਵਾੜੇ ਕੋਰੋਨਾ ਵਾਇਰਸ ਮਾਮਲਿਆਂ ਵਿੱਚ 50 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਦਰਜ ਕੀਤਾ ਗਿਆ ਹੈ। ਐਤਵਾਰ ਨੂੰ ਜਾਰੀ ਰਿਪੋਟਾਂ ਵਿੱਚ ਇਸ ਸਬੰਧੀ ਜਾਣਕਾਰੀ ਦਿੱਤੀ। ਸ਼ਨੀਵਾਰ ਨੂੰ ਇੱਕ ਦਿਨ ਵਿੱਚ ਕੋਰੋਨਾ ਦੇ 1714 ਨਵੇਂ ਮਾਮਲੇ ਅਤੇ ਇੱਕ ਦਿਨ ਵਿੱਚ ਸਭ ਤੋਂ ਜ਼ਿਆਦਾ 38 ਲੋਕਾਂ ਦੀ ਮੌਤ ਦਰਜ ਕੀਤੀ ਗਈ ਜਦੋਂ ਕਿ ਸਰਗਰਮ ਮਾਮਲਿਆਂ ਦੀ ਗਿਣਤੀ ਵਧਕੇ 17,352 ਪਹੁੰਚ ਗਈ।
ਪਿਛਲੇ 24 ਫਰਵਰੀ ਨੂੰ, NCOC ਨੇ ਵਿਅਵਸਾਇਕ ਗਤੀਵਿਧੀਆਂ, ਸਕੂਲਾਂ, ਦਫਤਰਾਂ ਅਤੇ ਹੋਰ ਸਥਾਨਾਂ 'ਤੇ ਸਾਰੇ ਕੋਰੋਨਾ ਵਾਇਰਸ ਸਬੰਧੀ ਪਾਬੰਦੀਆਂ ਦੀ ਛੋਟ ਦਾ ਐਲਾਨ ਕੀਤਾ, ਤਾਂਕਿ ਉਹ ਪੂਰੀ ਤਾਕਤ ਨਾਲ ਕੰਮ ਕਰ ਸਕਣ। ਨਿਰਦੇਸ਼ਾਂ ਦੇ ਤਹਿਤ, ਵਪਾਰਕ ਸਰਗਰਮੀਆਂ ਕਾਰੋਬਾਰੀ ਗਤੀਵਿਧੀਆਂ 'ਤੇ 50 ਫੀਸਦੀ ਦੀਆਂ ਸ਼ਰਤਾਂ ਅਤੇ ਇਸ 'ਤੇ ਸਮਾਂ ਸੀਮਾ ਹਟਾ ਦਿੱਤੀ ਗਈ ਸੀ। ਸਕੂਲਾਂ ਨੂੰ ਹਫ਼ਤੇ ਵਿੱਚ ਪੰਜ ਦਿਨ ਕੰਮ ਕਰਣ ਲਈ ਕਿਹਾ ਗਿਆ, ਜਦੋਂ ਕਿ 15 ਮਾਰਚ ਤੋਂ ਇਨਡੋਰ ਵਿਆਹ ਸਮਾਗਮ ਅਤੇ ਸਿਨੇਮਾਘਰਾਂ ਅਤੇ ਧਾਰਮਿਕ ਸਥਾਨਾਂ ਨੂੰ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ। NCOC ਨੇ ਪਾਕਿਸਤਾਨ ਸੁਪਰ ਲੀਗ ਮੈਚਾਂ ਵਿੱਚ 20 ਫ਼ੀਸਦੀ ਤੋਂ 50 ਫ਼ੀਸਦੀ ਤੱਕ ਭਾਗ ਲੈਣ ਵਾਲੇ ਦਰਸ਼ਕਾਂ ਦੀ ਗਿਣਤੀ ਵਿੱਚ ਵਾਧੇ ਦੀ ਮਨਜ਼ੂਰੀ ਦਿੱਤੀ ਹੈ ਅਤੇ ਸਖ਼ਤ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ (SOP) ਦੇ ਨਾਲ ਪਲੇ-ਆਫ ਦੌਰਾਨ ਪੂਰੀ ਹਾਜ਼ਰੀ ਦੀ ਮਨਜ਼ੂਰੀ ਦਿੱਤੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।