ਵਿਰਾਟ ਦੇ ਫੈਨ ਨੇ ਰੋਹਿਤ ਸ਼ਰਮਾ ਦੇ ਫੈਨ ਦਾ ਕੀਤਾ ਕਤਲ, ਟਵਿੱਟਰ 'ਤੇ ਟਰੈਂਡ ਹੋਇਆ Arrest Kohli

Saturday, Oct 15, 2022 - 07:53 PM (IST)

ਵਿਰਾਟ ਦੇ ਫੈਨ ਨੇ ਰੋਹਿਤ ਸ਼ਰਮਾ ਦੇ ਫੈਨ ਦਾ ਕੀਤਾ ਕਤਲ, ਟਵਿੱਟਰ 'ਤੇ ਟਰੈਂਡ ਹੋਇਆ Arrest Kohli

ਨਵੀਂ ਦਿੱਲੀ- ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਅਤੇ ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਟੀਮ ਨਾਲ ਇੰਨੀਂ ਦਿਨੀਂ ਆਸਟ੍ਰੇਲੀਆ ਦੌਰੇ 'ਤੇ ਹਨ। ਜਿੱਥੇ ਟੀ 20 ਵਰਲਡ ਕੱਪ 2022 ਖੇਡਿਆ ਜਾਣਾ ਹੈ। ਇਸ ਵਿਚ ਸੋਸ਼ਲ ਮੀਡੀਆ 'ਤੇ ਕੁਝ ਅਜਿਹਾ ਟਰੈਂਡ ਕਰ ਰਿਹਾ ਹੈ, ਜਿਸ ਨਾਲ ਸਾਰੇ ਹੈਰਾਨ ਹਨ। ਇਸ ਸਮੇਂ ਟਵਿੱਟਰ 'ਤੇ ਅਰੈਸਟ ਕੋਹਲੀ (#ArrestKohli) ਟਰੈਂਡ ਕਰ ਰਿਹਾ ਹੈ। ਦਰਅਸਲ ਹਾਲ ਹੀ 'ਚ ਤਾਮਿਲਨਾਡੂ 'ਚ ਵਿਰਾਟ ਕੋਹਲੀ ਦੇ ਇਕ ਫੈਨ ਨੇ ਆਪਣੇ ਹੀ ਦੋਸਤ ਦਾ ਕਤਲ ਕਰ ਦਿੱਤਾ ਸੀ। ਇਸ ਮਾਮਲੇ 'ਚ ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।

ਇਹ ਵੀ ਪੜ੍ਹੋ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਮਿਲਿਆ ਜ਼ਹਿਰੀਲਾ ਸੱਪ

ਦੱਸਣਯੋਗ ਹੈ ਕਿ 2 ਦੋਸਤ ਪੀ ਵਿਗਨੇਸ਼ ਅਤੇ ਐੱਸ. ਧਰਮਰਾਜ ਵਿਚਾਲੇ ਵਿਵਾਦ ਹੋਇਆ। ਵਿਗਨੇਸ਼ ਰੋਹਿਤ ਸ਼ਰਮਾ ਅਤੇ ਮੁੰਡਈ ਇੰਡੀਅਨਜ਼ ਦਾ ਪ੍ਰਸ਼ੰਸਕ ਸੀ, ਜਦੋਂ ਕਿ ਦੋਸ਼ੀ ਧਰਮਰਾਜ ਵਿਰਾਟ ਕੋਹਲੀ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰ.ਸੀ.ਬੀ.) ਦਾ ਪ੍ਰਸ਼ੰਸਕ ਦੱਸਿਆ ਹੈ। ਦੋਹਾਂ ਵਿਚਾਲੇ ਕ੍ਰਿਕੇਟ ਨੂੰ ਲੈ ਕੇ ਬਹਿਸ ਹੋ ਰਹੀ ਸੀ, ਜਿਸ ਤੋਂ ਬਾਅਦ ਦੋਸ਼ੀ ਧਰਮਰਾਜ ਨੇ ਵਿਗਨੇਸ਼ ਦਾ ਬੈਟ ਮਾਰ ਕੇ ਕਤਲ ਕਰ ਦਿੱਤਾ। ਇਸੇ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵੀ ਕੋਹਲੀ ਅਤੇ ਰੋਹਿਤ ਦੇ ਫੈਨਜ਼ ਆਹਮਣੇ-ਸਾਹਮਣੇ ਆਏ ਗਏ ਹਨ। ਰੋਹਿਤ ਦੇ ਫੈਨਜ਼ ਨੇ ਵਿਰਾਟ ਖ਼ਿਲਾਫ਼ ਅਰੈਸਟ ਕੋਹਲੀ (#ArrestKohli) ਟਰੈਂਡ ਚੱਲਾ ਦਿੱਤਾ ਹੈ। ਉਹ ਲਗਾਤਾਰ ਕੋਹਲੀ, ਉਨ੍ਹਾਂ ਦੇ ਗੁੱਸੇ ਅਤੇ ਉਨ੍ਹਾਂ ਦੇ ਫੈਨਜ਼ ਦੇ ਰਵੱਈਏ ਦੀ ਆਲੋਚਨਾ ਕਰ ਰਹੇ ਹਨ ਪਰ ਇਸ ਵਿਚ ਕੋਹਲੀ ਦੇ ਫੈਨਜ਼ ਵੀ ਸਾਹਮਣੇ ਆਏ ਅਤੇ ਉਨ੍ਹਾਂ ਨੇ ਜਵਾਬ ਦਿੱਤਾ। ਕੋਹਲੀ ਦੇ ਫੈਨਜ਼ ਨੇ ਵੀ ਇਸੇ ਹੈਸ਼ਟੈਗ ਨਾਲ ਰੋਹਿਤ ਅਤੇ ਇਹ ਟਰੈਂਡ ਚਲਾਉਣ ਵਾਲੇ ਉਨ੍ਹਾਂ ਦੇ ਫੈਨਜ਼ ਦੀ ਆਲੋਚਨਾ ਕੀਤੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News