ਦੁਬਈ : ਸਮੁੰਦਰੀ ਤੱਟ ''ਤੇ ਸੈਰ ਕਰਨ ਗਏ ਭਾਰਤੀ ਵਿਅਕਤੀ ਦੀ ਮੌਤ

Sunday, Jun 16, 2019 - 05:24 PM (IST)

ਦੁਬਈ : ਸਮੁੰਦਰੀ ਤੱਟ ''ਤੇ ਸੈਰ ਕਰਨ ਗਏ ਭਾਰਤੀ ਵਿਅਕਤੀ ਦੀ ਮੌਤ

ਦੁਬਈ (ਭਾਸ਼ਾ)— ਸੰਯੁਕਤ ਅਰਬ ਅਮੀਰਾਤ ਦੇ ਇਕ ਲੋਕਪ੍ਰਿਅ ਸਮੁੰਦਰੀ ਤੱਟ 'ਤੇ ਪਰਿਵਾਰ ਨਾਲ ਸੈਰ ਕਰਨ ਗਏ 40 ਸਾਲ ਦੇ ਇਕ ਭਾਰਤੀ ਵਿਅਕਤੀ ਦੀ ਡੁੱਬ ਜਾਣ ਕਾਰਨ ਮੌਤ ਹੋ ਗਈ। ਇਕ ਅੰਗਰੇਜ਼ੀ ਅਖਬਾਰ ਮੁਤਾਬਕ ਇਹ ਘਟਨਾ ਸ਼ਨੀਵਾਰ ਨੂੰ ਵਾਪਰੀ। ਬੇਂਗਲੁਰੂ ਦੇ ਰਹਿਣ ਵਾਲੇ ਜੌਨ ਪ੍ਰੀਤਮ ਪਾਲ ਆਪਣੇ ਤਿੰਨ ਬੱਚਿਆਂ ਅਤੇ ਰਿਸ਼ਤੇਦਾਰਾਂ ਨਾਲ ਜੁਮੈਰਾ ਤੱਟ 'ਤੇ ਗਏ ਸਨ। 

PunjabKesari

ਅਖਬਾਰ ਨੇ ਪੌਲ ਦੀ ਪਤਨੀ ਇਵਲਾਈਨ ਦੇ ਹਵਾਲੇ ਨਾਲ ਦੱਸਿਆ,''ਉੱਥੋਂ ਨਿਕਲਣ ਦੇ ਠੀਕ ਪਹਿਲਾਂ ਜੌਨ ਸਮੁੰਦਰ ਵਿਚ ਉਤਰੇ। ਕੁਝ ਹੀ ਮਿੰਟਾਂ ਬਾਅਦ ਪਰਿਵਾਰ ਨੇ ਉਨ੍ਹਾਂ ਦੇ ਸਰੀਰ ਨੂੰ ਪਾਣੀ ਵਿਚ ਤੈਰਦਿਆਂ ਦੇਖਿਆ।'' ਪਤਨੀ ਇਵਲਾਈਨ ਨੇ ਕਿਹਾ,''ਮੈਂ ਹਾਲੇ ਵੀ ਨਹੀਂ ਜਾਣਦੀ ਕਿ ਇਹ ਸਭ ਕਿਵੇਂ ਹੋਇਆ। ਉਹ ਬਹੁਤ ਚੰਗੇ ਤੈਰਾਕ ਸਨ।'' 

PunjabKesari

ਪੁਲਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਦਿਲ ਦਾ ਦੌਰਾ ਪੈਣ ਮਗਰੋਂ ਡੁੱਬ ਜਾਣ ਕਾਰਨ ਪੌਲ ਦੀ ਮੌਤ ਹੋਈ। ਪੌਲ ਸੰਯੁਕਤ ਅਰਬ ਅਮੀਰਾਤ ਦੇ ਰੇਡੀਓ ਸਟੇਸ਼ਨ, ਗਿਲੀ ਐੱਫ.ਐੱਮ. ਵਿਚ ਸੇਲਸ ਹੈੱਡ ਦੇ ਰੂਪ ਵਿਚ ਕੰਮ ਕਰਦੇ ਸਨ। ਉਹ 14 ਸਾਲ ਦੇ ਵੱਧ ਸਮੇਂ ਤੋਂ ਦੁਬਈ ਵਿਚ ਰਹਿ ਰਹੇ ਸਨ।


author

Vandana

Content Editor

Related News